ਰਣਜੀਤ ਬਾਵਾ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਸੁੱਚਾ ਸੂਰਮਾ’
ਰਣਜੀਤ ਬਾਵਾ ਇੱਕ ਤੋਂ ਬਾਅਦ ਇੱਕ ਆਪਣੇ ਨਵੇਂ ਪ੍ਰੋਜੈਕਟਾਂ ਦਾ ਐਲਾਨ ਕਰ ਰਹੇ ਹਨ । ਰਣਜੀਤ ਬਾਵਾ ਨੇ ਜਿੱਥੇ ਆਪਣੀ ਨਵੀਂ ਫਿਲਮ ‘ਪ੍ਰਾਹੁਣਾ 2’ ਦਾ ਐਲਾਨ ਕੀਤਾ ਹੈ ਉੱਥੇ ਹੁਣ ਉਹਨਾਂ ਨੇ ਆਪਣੇ ਇੱਕ ਹੋਰ ਸਿੰਗਲ ਟਰੈਕ ‘ਸੁੱਚਾ ਸੂਰਮਾ’ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਹੈ ।
Pic Courtesy: Instagram
ਹੋਰ ਪੜ੍ਹੋ :
ਰਵੀਨਾ ਟੰਡਨ ਨੇ ਬਰਸਾਤ ਦੌਰਾਨ ਕੁੱਤੇ ਨੂੰ ਵੇਖ ਕੇ ਕੀਤਾ ਅਜਿਹਾ ਕੰਮ, ਹਰ ਪਾਸੇ ਹੋ ਰਹੀ ਤਾਰੀਫ,ਵੇਖੋ ਵੀਡੀਓ
Pic Courtesy: Instagram
ਉਹਨਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ "ਕਤਲਾਂ ਦਾ ਲੈ ਕੇ ਰੁੱਕਾ ਛਾਉਣੀ ਤੋਂ ਚੜਿਆ ਸੁੱਚਾ … ਚਰਨ ਲਿਖਾਰੀ ਦੀ ਕਲਮ ਤੇ ਉਸਤਾਦ ਚਰਨਜੀਤ ਅਹੂਜਾ ਸਾਬ ਦਾ ਸੰਗੀਤ ਤੇ ਅਵਾਜ ਰਣਜੀਤ ਬਾਵਾ ਦੀ ਰੌਂਗਟੇ ਖੜੇ ਕਰਦੂ ਗੀਤ ਸੁੱਚਾ ਸੂਰਮਾਂ ….।" ਗਾਣੇ ਦੀ ਰਿਲੀਜ਼ ਡੇਟ ਦਾ ਐਲਾਨ ਹੋਣਾ ਅਜੇ ਬਾਕੀ ਹੈ।
Pic Courtesy: Instagram
ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਕਈ ਪ੍ਰੋਜੈਕਟਾਂ 'ਚ ਨਜ਼ਰ ਆਉਣ ਵਾਲਾ ਹੈ। ਜਲਦ ਹੀ ਉਹ ‘ਅਕਲ ਦੇ ਅੰਨੇ’, ‘ਖਾਓ ਪਿਓ ਐਸ਼ ਕਰੋ, ਪ੍ਰਾਹੁਣਾ 2 ਅਤੇ ‘ਡੈਡੀ ਕੂਲ ਮੁੰਡੇ ਫੂਲ 2’ ਵਿੱਚ ਨਜ਼ਰ ਆਉਣਗੇ।
View this post on Instagram