ਰਣਜੀਤ ਬਾਵਾ ਨੇ ਮਨਮੋਹਨ ਵਾਰਿਸ, ਕਮਲ ਹੀਰ ਤੇ ਦੇਬੀ ਮਖਸੂਸਪੁਰੀ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ
Ranjit Bawa video: ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਣਜੀਤ ਬਾਵਾ ਨਾਲ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਨੂੰ ਦੇਖਿਆ ਗਿਆ।
ਖਾਸ ਗੱਲ ਤਾਂ ਇਹ ਹੈ ਕਿ ਇਸ ਵਿਚਕਾਰ ਉਨ੍ਹਾਂ ਦੀ ਮੁਲਾਕਾਤ ਮਨਮੋਹਨ ਵਾਰਿਸ ਅਤੇ ਕਮਲ ਹੀਰ ਨਾਲ ਵੀ ਹੋਈ । ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਇਨ੍ਹਾਂ ਕਲਾਕਾਰਾਂ ਦੇ ਨਾਲ ਨਜ਼ਰ ਆ ਰਹੇ ਹਨ।
image source: Instagram
ਹੋਰ ਪੜ੍ਹੋ : ਸੋਨਮ ਬਾਜਵਾ ਨੇ ਪੰਜਾਬੀ ਸੂਟ ‘ਚ ਬਿਖੇਰੀਆਂ ਆਪਣੀਆਂ ਦਿਲਕਸ਼ ਅਦਾਵਾਂ, ਦੇਖੋ ਤਸਵੀਰਾਂ
image source: Instagram
ਵੀਡੀਓ ਵਿੱਚ ਦੇਖ ਸਕਦੇ ਹੋ ਰਣਜੀਤ ਬਾਵਾ ਨੇ ਮਨਮੋਹਨ ਵਾਰਿਸ ਦੇ ਪੈਰ ਛੂਏ ਅਤੇ ਫਿਰ ਕਮਲ ਹੀਰ ਨੂੰ ਵੀ ਗਲ ਲੱਗ ਕੇ ਮਿਲਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ ਸਟੇਜ ਉੱਤੇ ਉਹ ਦੇਬੀ ਮਖਸੂਸਪੁਰੀ ਨੂੰ ਗਰਮਜੋਸ਼ੀ ਦੇ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਖਾਸ ਪਲਾਂ ਨੂੰ ਉਨ੍ਹਾਂ ਨੇ ਵੀਡੀਓ ਦੇ ਰੂਪ ਵਿੱਚ ਆਪਣੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ।
ਰਣਜੀਤ ਬਾਵਾ ਨੇ ਕੈਪਸ਼ਨ ਵਿੱਚ ਲਿਖਿਆ, ‘ਸਬਰ, ਸ਼ੁਕਰ ਤੇ ਸਿਹਤ ਦੇਵੀ ਮਾਲਕਾ... ਸ਼ੋਹਰਤ ਤੇ ਦੌਲਤ ਕਮਾ ਲਵਾਂਗੇ... ਧੰਨਵਾਦ ਮਨਮੋਹਨ ਵਾਰਿਸ, ਕਮਲ ਹੀਰ ਭਾਜੀ ਆਪਣੇ ਪਰਿਵਾਰ ਵਿੱਚ ਬੁਲਾ ਕੇ ਇਨ੍ਹਾਂ ਮਾਣ ਸਤਿਕਾਰ ਦੇਣ ਲਈ... ਦੇਬੀ ਮਖਸੂਸਪੁਰੀ ਭਾਜੀ ਨੂੰ ਮਿਲ ਰੂਹ ਖੁਸ਼ ਹੋ ਗਈ...’।
image source: Instagram
ਉੱਧਰ, ਲੈਜੇਂਡ ਸਿੰਗਰ ਦੇਬੀ ਮਖਸੂਸਪੁਰੀ ਨੇ ਵੀ ਰਣਜੀਤ ਬਾਵਾ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ‘ਚ ਦੇਬੀ ਤੇ ਬਾਵਾ ਦੋਵੇਂ ਇੱਕ ਦੂਜੇ ਦੇ ਗਲ ਲੱਗ ਕੇ ਮਿਲ ਰਹੇ ਹਨ। ਵੀਡੀਓ ਸ਼ੇਅਰ ਕਰਦਿਆਂ ਦੇਬੀ ਨੇ ਕੈਪਸ਼ਨ ‘ਚ ਬਾਵਾ ਦੀ ਖੂਬ ਤਾਰੀਫ ਕੀਤੀ ਹੈ। ਦੇਬੀ ਨੇ ਕਿਹਾ, ‘ਪਹਿਲੀ ਵਾਰ ਮਿਲਿਆ ਰਣਜੀਤ ਬਾਵਾ ਵੀਰ ਨੂੰ ਤੇ ਪਹਿਲੀ ਵਾਰ ਸੁਣਿਆ ਵੀਰ ਨੂੰ। ਬਹੁਤ ਵਧੀਆ ਲੱਗਾ ਮਿਲ ਕੇ ਤੇ ਬਹੁਤ ਵਧੀਆ ਲੱਗਾ ਸੁਣ ਕੇ।’
View this post on Instagram