ਇੱਕ ਬਾਂਹ ਨਾ ਹੋਣ ਦੇ ਬਾਵਜੂਦ ਜ਼ਿੰਦਗੀ ਨੂੰ ਹੌਸਲੇ ਨਾਲ ਜਿਉਣ ਦਾ ਸੁਨੇਹਾ ਦੇ ਰਿਹਾ ਹੈ ਇਹ ਗੱਭਰੂ, ਗਾਇਕ ਰਣਜੀਤ ਬਾਵਾ ਨੇ ਸ਼ੇਅਰ ਕੀਤਾ ਵੀਡੀਓ

Reported by: PTC Punjabi Desk | Edited by: Lajwinder kaur  |  June 08th 2020 10:55 AM |  Updated: June 08th 2020 10:55 AM

ਇੱਕ ਬਾਂਹ ਨਾ ਹੋਣ ਦੇ ਬਾਵਜੂਦ ਜ਼ਿੰਦਗੀ ਨੂੰ ਹੌਸਲੇ ਨਾਲ ਜਿਉਣ ਦਾ ਸੁਨੇਹਾ ਦੇ ਰਿਹਾ ਹੈ ਇਹ ਗੱਭਰੂ, ਗਾਇਕ ਰਣਜੀਤ ਬਾਵਾ ਨੇ ਸ਼ੇਅਰ ਕੀਤਾ ਵੀਡੀਓ

ਇਨਸਾਨ ਅਕਸਰ ਹੀ ਜ਼ਿੰਦਗੀ ‘ਚ ਆਈਆਂ ਮੁਸ਼ਕਿਲਾਂ ਦੇ ਸਾਹਮਣੇ ਹਿੰਮਤ ਹਾਰ ਕੇ ਬੈਠ ਜਾਂਦਾ ਹੈ । ਬਹੁਤ ਸਾਰੇ ਗੱਭਰੂ ਗਲਤ ਰਸਤਿਆਂ ‘ਤੇ ਚੱਲ ਪੈਂਦੇ ਨੇ । ਪਰ ਕੁਝ ਅਜਿਹੇ ਨੌਜਵਾਨ ਹੁੰਦੇ ਨੇ ਜੋ ਰੱਬ ਦੇ ਭਾਣੇ ਨੂੰ ਮਿੱਠਾ ਮੰਨ ਕੇ ਆਪਣੀ ਰਾਹਾਂ ਉੱਤੇ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਵੀ ਅੱਗੇ ਨੂੰ ਵੱਧਦੇ ਰਹਿੰਦੇ ਨੇ । ਅਜਿਹਾ ਹੀ ਹਿੰਮਤ ਦਾ ਸੁਨੇਹਾ ਦੇ ਰਿਹਾ ਹੈ ਗਾਇਕ ਰਣਜੀਤ ਬਾਵਾ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ ।

View this post on Instagram

 

Banda Dil Na chota rakhe ???? Ehi honsla chida jeeyo mere veer ???? #manzil #honsla

A post shared by Ranjit Bawa (@ranjitbawa) on

Vote for your favourite : https://www.ptcpunjabi.co.in/voting/

ਰਣਜੀਤ ਬਾਵਾ ਨੇ ਇੱਕ ਗੱਭਰੂ ਦਾ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਨਜ਼ਰ ਆ ਰਹੇ ਮੁੰਡੇ ਦੀ ਇੱਕ ਪੂਰੀ ਬਾਂਹ ਨਹੀਂ ਹੈ । ਪਰ ਉਸ ਨੇ ਜ਼ਿੰਦਗੀ ਜਿਉਣ ਦਾ ਜਜ਼ਬਾ ਨਹੀਂ ਛੱਡਿਆ । ਵੀਡੀਓ ‘ਚ ਦੇਖ ਸਕਦੇ ਹੋ ਇਹ ਗੱਭਰੂ ਕਿਵੇਂ ਰਣਜੀਤ ਬਾਵਾ ਦੇ ਨਵੇਂ ਗੀਤ ‘ਮੰਜ਼ਿਲ’ ਉੱਤੇ ਅਦਾਕਾਰੀ ਕਰ ਰਿਹਾ ਹੈ । ਰਣਜੀਤ ਬਾਵਾ ਨੇ ਕੈਪਸ਼ਨ ‘ਚ ਗੱਭਰੂ ਦੀ ਹੌਸਲੇ ਅਫ਼ਜਾਈ ਕਰਦੇ ਹੋਏ ਲਿਖਿਆ ਹੈ, ‘ਬੰਦਾ ਦਿਲ ਨਾ ਛੋਟਾ ਰੱਖੇ, ਏਹੀਂ ਹੌਸਲਾ ਚਾਹੀਦਾ ਜਿਉਣ ਦਾ ਮੇਰੇ ਵੀਰੇ  #manzil #honsla’

ਰਣਜੀਤ ਬਾਵਾ ਦਾ ‘ਮੰਜ਼ਿਲ’ ਗੀਤ ਜੋ ਕੁਝ ਸਮੇਂ ਪਹਿਲਾਂ ਹੀ ਦਰਸ਼ਕਾਂ ਦੇ ਰੁਬਰੂ ਹੋਇਆ ਹੈ ਤੇ ਲੋਕਾਂ ਨੂੰ ਇਹ ਗੀਤ ਖੂਬ ਪਸੰਦ ਆ ਰਿਹਾ ਹੈ । ਇਹ ਗੀਤ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਕਿ ਨਿਰਾਸ਼ਾ ਨੂੰ ਛੱਡ ਕੇ ਜ਼ਿੰਦਗੀ ‘ਚ ਅੱਗੇ ਵਧਣਾ ਚਾਹੀਦਾ ਹੈ ।

rajit bawa


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network