ਰਣਜੀਤ ਬਾਵਾ ਨੇ ਆਪਣੀ ਐਲਬਮ ‘LOUD’ ਦੀ ਟਰੈਕ ਲਿਸਟ ਸਾਂਝੀ ਕੀਤੀ
ਰਣਜੀਤ ਬਾਵਾ (Ranjit Bawa) ਨੇ ਆਪਣੀ ਐਲਬਮ ‘LOUD ’ ਦੀ ਟਰੈਕ ਲਿਸਟ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ । ਰਣਜੀਤ ਬਾਵਾ (Ranjit Bawa) ਵੱਲੋਂ ਜਾਰੀ ਕੀਤੀ ਲਿਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅੱਠ ਗਾਣੇ ਸ਼ਾਮਿਲ ਕੀਤੇ ਗਏ ਹਨ । ਇਹਨਾਂ ਅੱਠ ਗਾਣਿਆਂ ਵਿੱਚ ਦੋ ਗਾਣੇ ਰਿਲੀਜ਼ ਹੋ ਚੁੱਕੇ ਹਨ । ਇਸ ਐਲਬਮ ਨੂੰ ਲੈ ਕੇ ਰਣਜੀਤ ਬਾਵਾ ਦੇ ਪ੍ਰਸ਼ੰਸਕ ਕਾਫੀ ਉਤਸਾਹਿਤ ਹਨ ਕਿਉਂਕਿ ਇਸ ਐਲਬਮ ਵਿੱਚ ਜਿੰਨੇ ਵੀ ਜਾਣੇ ਹਨ ਉਹਨਾਂ ਨੂੰ ਵੱਖ ਵੱਖ ਗੀਤਕਾਰਾਂ ਨੇ ਕਲਮਬੱਧ ਕੀਤਾ ਹੈ ।
Image From Instagram
ਹੋਰ ਪੜ੍ਹੋ :
ਟੋਕੀਓ ਪੈਰਾਉਲੰਪਿਕਸ ਵਿੱਚ ਭਾਰਤ ਲਈ ਹਰਵਿੰਦਰ ਸਿੰਘ ਨੇ ਜਿੱਤਿਆ ਮੈਡਲ, ਰਣਦੀਪ ਹੁੱਡਾ ਨੇ ਦਿੱਤੀ ਵਧਾਈ
Image From Instagram
ਇਸ ਐਲਬਮ (LOUD) ਵਿੱਚ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਹਰ ਤਰ੍ਹਾਂ ਦਾ ਗੀਤ ਸੁਣਨ ਲਈ ਮਿਲੇਗਾ। ਰਣਜੀਤ ਬਾਵਾ (Ranjit Bawa) ਇਸ ਐਲਬਮ (LOUD) ਤੇ ਅੰਮ੍ਰਿਤ ਮਾਨ, ਬੰਟੀ ਬੈਂਸ, ਨਰਿੰਦਰ ਬਾਠ ਵਰਗੇ ਹੋ ਕਈ ਗੀਤਕਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ । ਇਹਨਾਂ ਗਾਣਿਆ ਦਾ ਮਿਊਜ਼ਿਕ ਦੇਸੀ ਕਰਿਊ ਤਿਆਰ ਕਰ ਰਿਹਾ ਹੈ ।
View this post on Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਜੀਤ ਬਾਵਾ (Ranjit Bawa) ਦੀ ਲੰਮੀ ਫੈਨ ਫਾਲੋਵਿੰਗ ਹੈ ਕਿਉਂਕਿ ਉਹ ਸੰਗੀਤ ਦੇ ਨਾਲ ਹੋਰ ਸਮਾਜਿਕ ਮੁੱਦਿਆਂ ਤੇ ਵੀ ਖੁੱਲ ਕੇ ਆਪਣਾ ਪੱਖ ਰੱਖਦੇ ਹਨ । ਕਿਸਾਨਾਂ ਦੇ ਹੱਕ ਵਿੱਚ ਉਹ ਲਗਾਤਾਰ ਆਵਾਜ਼ ਬੁਲੰਦ ਕਰਦੇ ਆਏ ਹਨ । ਹਾਲ ਹੀ ਵਿੱਚ ਉਹਨਾਂ ਨੇ ਜਲਿ੍ਹਆਂ ਵਾਲਾ ਬਾਗ ਦੇ ਨਵੀਨੀਕਰਨ ਦਾ ਮੁੱਦਾ ਚੁੱਕਿਆ ਸੀ ।