ਰਣਜੀਤ ਬਾਵਾ ਨੇ ਆਪਣੀ ਨਵੀਂ ਫ਼ਿਲਮ ‘Akal De Anne’ ਦਾ ਕੀਤਾ ਐਲਾਨ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ
ਪੰਜਾਬੀ ਫ਼ਿਲਮ ਇੰਡਸਟਰੀ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਤਿਆਰ ਕਰ ਰਹੀ ਹੈ। ਜਿਸਦੇ ਚੱਲਦੇ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਨਵੀਂ ਫ਼ਿਲਮ ਦੀ ਖੁਸ਼ਖਬਰੀ ਸਾਂਝੀ ਕੀਤੀ ਹੈ। ਉਹ ‘ਅਕਲ ਦੇ ਅੰਨ੍ਹੇ' ਟਾਈਟਲ (Akal De Anne)ਹੇਠ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ।
Image Source: instagram
ਹੋਰ ਪੜ੍ਹੋ : ਆਪਣੇ ਭਤੀਜੇ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ ਗਾਇਕ ਅਖਿਲ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਚਾਚੇ-ਭਤੀਜੇ ਦਾ ਇਹ ਵੀਡੀਓ
Image Source: instagram
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ‘ ਆਉਣ ਵਾਲਾ Next project ( Punjabi Feature Film) ...Akal De Anne ?’। ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
Image Source: instagram
ਦੱਸ ਦਈਏ ਇਸ ਫ਼ਿਲਮ ‘ਚ ਲੀਡ ਰੋਲ ‘ਚ ਨਜ਼ਰ ਆਉਣ ਰਣਜੀਤ ਬਾਵਾ । ਰਣਜੀਤ ਬੱਲ ਫ਼ਿਲਮ ਨੂੰ ਡਾਇਰੈਕਟ ਕਰਨਗੇ । ਇਸ ਫ਼ਿਲਮ ਨੂੰ ਪ੍ਰੋਡਿਊਸ ਕਰਨਗੇ ਅਮਨੀਤ ਸ਼ੇਰ ਸਿੰਘ ਤੇ ਰਮਨੀਤ ਸ਼ੇਰ ਸਿੰਘ । ਪਟਿਆਲਾ ਮੋਸ਼ਨ ਪਿਕਚਰਜ਼ ਵੱਲੋਂ ਇਸ ਫ਼ਿਲਮ ਨੂੰ ਪੇਸ਼ ਕੀਤਾ ਜਾਵੇਗਾ। ਫ਼ਿਲਮ ਦੇ ਟਾਈਟਲ ਤੋਂ ਲੱਗ ਰਿਹਾ ਹੈ ਕਿ ਇਹ ਫ਼ਿਲਮ ਕਾਮੇਡੀ ਜ਼ੋਨਰ ਦੀ ਹੋਵੇਗੀ। ਫ਼ਿਲਹਾਲ ਫ਼ਿਲਮ ਦੀ ਬਾਕੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ।
Image Source: instagramਜੇ
ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ‘ਚੋਂ ਇੱਕ ਨੇ । ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ। ਅਖੀਰਲੀ ਵਾਰ ਉਹ ‘ਤਾਰਾ ਮੀਰਾ’ ਟਾਈਟਲ ਹੇਠ ਆਈ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਏ ਸੀ।
View this post on Instagram