ਮਾਮੇ ਰਣਜੀਤ ਬਾਵਾ ਦੀ ਤਰ੍ਹਾਂ ਮੜਕ ‘ਚ ਤੁਰਦਾ ਹੈ ਭਾਣਜਾ ਜੋਧਵੀਰ ਸਿੰਘ, ਦੇਖੋ ਵੀਡੀਓ
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਰਣਜੀਤ ਬਾਵਾ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਉਨ੍ਹਾਂ ਨੇ ਗਾਇਕੀ ਦੇ ਨਾਲ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਹੋਇਆ ਹੈ। ਇਸ ਸਾਲ ਆਈ ਪੰਜਾਬੀ ਫ਼ਿਲਮ ਹਾਈ ਐਂਡ ਯਾਰੀਆਂ ‘ਚ ਉਨ੍ਹਾਂ ਨੇ ਪੇਂਡੂ ਨੌਜਵਾਨ ਦਾ ਕਿਰਦਾਰ ਨਿਭਾਇਆ ਸੀ ਤੇ ਲੋਕਾਂ ਵੱਲੋਂ ਉਨ੍ਹਾਂ ਦੇ ਇਸ ਰੋਲ ਨੂੰ ਕਾਫੀ ਪਸੰਦ ਕੀਤਾ ਗਿਆ ਹੈ।
ਰਣਜੀਤ ਬਾਵਾ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਬਹੁਤ ਹੀ ਪਿਆਰੀ ਜਿਹੀ ਵੀਡੀਓ ਅਪਲੋਡ ਕੀਤੀ ਹੈ। ਇਸ ਵੀਡੀਓ ‘ਚ ਰਣਜੀਤ ਬਾਵਾ ਦੇ ਨਾਲ ਉਨ੍ਹਾਂ ਦਾ ਭਾਣਜਾ ਜੋਧਵੀਰ ਸਿੰਘ ਵੀ ਨਜ਼ਰ ਆ ਰਿਹਾ ਹੈ। ਮਾਮੇ-ਭਾਣਜੇ ਦੀ ਜੋੜੀ ਮੜਕ ਦੇ ਨਾਲ ਤੁਰਦੀ ਹੋਈ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਦੇ ਵਿਊਜ਼ ਲੱਖ ਨੂੰ ਪਾਰ ਕਰਨ ਵਾਲੇ ਹਨ।
ਰਣਜੀਤ ਬਾਵਾ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਜਿਵੇਂ ਡਾਲਰ Vs ਰੋਟੀ, ਟਰੱਕਾਂ ਵਾਲੇ, ਮੇਰੀਏ ਸਰਦਾਰਨੀਏ, ਯਾਰੀ ਚੰਡੀਗੜ੍ਹ ਵਾਲੀਏ ਆਦਿ ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਸਰਵਣ, ਵੇਖ ਬਰਾਤਾਂ ਚੱਲੀਆਂ, ਭਲਵਾਨ ਸਿੰਘ, ਖਿੱਦੋ ਖੂੰਡੀ ਆਦਿ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।