ਜਦੋਂ ਬਾਬੇ ਨੇ ਕਰਵਾ ਦਿੱਤੀ ਬਾਵੇ ਦੀ ਬਸ ,ਵੇਖੋ ਵੀਡਿਓ 

Reported by: PTC Punjabi Desk | Edited by: Shaminder  |  October 30th 2018 05:48 AM |  Updated: October 30th 2018 05:48 AM

ਜਦੋਂ ਬਾਬੇ ਨੇ ਕਰਵਾ ਦਿੱਤੀ ਬਾਵੇ ਦੀ ਬਸ ,ਵੇਖੋ ਵੀਡਿਓ 

ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ …ਜੀ ਹਾਂ ਜਦੋਂ ਗੀਤਾਂ ਦੀਆਂ ਧੁਨਾਂ ਛਿੜਦੀਆਂ ਨੇ ਅਤੇ ਢੋਲ 'ਤੇ ਡਗਾ ਵੱਜਦਾ ਹੈ ਤਾਂ ਨੱਚਣ ਵਾਲੇ ਦੇ ਪੈਰ ਆਪਣੇ ਆਪ ਥਿਰਕਣ ਲੱਗ ਪੈਂਦੇ ਨੇ । ਪੈਰ ਖੁਦ–ਬ-ਖੁਦ ਥਿਰਕਣ ਲਈ ਮਜਬੂਰ ਹੋ ਜਾਂਦੇ ਨੇ । ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਰਣਜੀਤ ਬਾਵਾ ਦੀ ਇੱਕ ਲਾਈਵ ਪਰਫਾਰਮੈਂਸ ਦੌਰਾਨ । ਜਦੋਂ ਇੱਕ ਬਜ਼ੁਰਗ ਰਣਜੀਤ ਬਾਵਾ ਨਾਲ ਆ ਕੇ ਸਟੇਜ 'ਤੇ ਡਾਂਸ ਕਰਨ ਲੱਗ ਪਿਆ ।

ਹੋਰ ਵੇਖੋ  : ‘ਵੀਕੇਂਡ’ ਕਿਸ ਨਾਲ ਮਨਾ ਰਹੇ ਨੇ ਰਣਜੀਤ ਬਾਵਾ !

https://www.instagram.com/p/Bpb8DRUn6kf/?hl=en&taken-by=ranjitbawa

ਪੰਜਾਬ 'ਚ ਕਿਸੇ ਥਾਂ 'ਤੇ ਰਣਜੀਤ ਬਾਵਾ ਆਪਣੇ ਗੀਤਾਂ ਤੇ ਪਰਫਾਰਮ ਕਰ ਰਹੇ ਸਨ ਤਾਂ ਉਸੇ ਵੇਲੇ ਉਨ੍ਹਾਂ ਦੇ ਨਾਲ ਚਿਮਟਾ ਵਜਾ ਰਿਹਾ ਇੱਕ ਬਜ਼ੁਰਗ ਆ ਕੇ ਭੰਗੜਾ ਪਾਉਣ ਲੱਗ ਪਿਆ । ਬਾਬੇ ਨੇ ਜਿਸ ਤਰ੍ਹਾਂ ਬਾਵੇ ਨਾਲ ਭੰਗੜੇ ਦੇ ਸਟੈੱਪ  ਕੀਤੇ ਅਤੇ ਜਿਸ ਤਰ੍ਹਾਂ ਉਸ ਨਾਲ ਫੁਰਤੀਲੇ ਅੰਦਾਜ਼ 'ਚ ਭੰਗੜਾ ਪਾਇਆ ਕਿ ਹਰ ਕੋਈ ਬਾਵੇ ਦੀ ਥਾਂ ਉਸ ਬਾਬੇ ਵੱਲ ਵੇਖਦਾ ਹੀ ਰਹਿ ਗਿਆ ।

baba with bawa baba with bawa

ਬਾਬੇ ਦੀ ਇਸ ਪਰਫਾਰਮੈਂਸ ਨੂੰ ਵੇਖ ਇੱਕ ਵਾਰ ਤਾਂ ਰਣਜੀਤ ਬਾਵਾ ਵੀ ਹੈਰਾਨ ਰਹਿ ਗਿਆ ।ਬਾਬੇ ਵੱਲੋਂ ਕੀਤਾ ਗਿਆ ਇਸ ਭੰਗੜੇ ਨੇ ਬਾਵੇ ਦੀ ਵੀ ਬਸ ਕਰਵਾ ਦਿੱਤੀ । ਭਾਵੇਂ ਇਹ ਭੰਗੜਾ ਕੁਝ ਪਲਾਂ ਲਈ ਹੀ ਬਾਬੇ ਵੱਲੋਂ ਕੀਤਾ ਗਿਆ  ਪਰ ਅਸਲ 'ਚ ਬਾਵੇ ਦੀ ਥਾਂ ਬਾਬਾ ਹੀ ਪੂਰਾ ਮੇਲਾ ਲੁੱਟ ਕੇ ਲੈ ਗਿਆ । ਬਾਬੇ ਦੀ ਇਸ ਪਰਫਾਰਮੈਂਸ ਨੇ ਗੁਰਦਾਸ ਮਾਨ ਦੇ ਉਸ ਗੀਤ ਦੇ ਬੋਲ ਸਹੀ ਸਾਬਤ ਕਰ ਦਿੱਤੇ "ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ" ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network