ਰਣਜੀਤ ਬਾਵਾ ਨੇ ਦਿੱਲੀ ਕਿਸਾਨ ਮੋਰਚੇ ਤੋਂ ਵੀਡੀਓ ਸਾਂਝੀ ਕਰਕੇ ਕਿਹਾ- ‘ਮੋਰਚਾ ਚੜ੍ਹਦੀ ਕਲਾ ‘ਚ ਹੈ’
ਬੀਤੇ ਦਿਨੀਂ ਪੰਜਾਬੀ ਮਿਊਜ਼ਿਕ ਜਗਤ ਦੇ ਕਈ ਨਾਮੀ ਗਾਇਕ ਬੱਬੂ ਮਾਨ, ਰਣਜੀਤ ਬਾਵਾ, ਗੁਲ ਪਨਾਗ, ਅਮਿਜੋਤ ਮਾਨ, ਸਿੱਪੀ ਗਿੱਲ,ਜੱਸ ਬਾਜਵਾ ਸਿੰਘੂ ਬਾਰਡਰ ਪਹੁੰਚੇ ਅਤੇ ਕਿਸਾਨਾਂ ਵਿੱਚ ਵੱਖਰਾ ਜੋਸ਼ ਭਰ ਦਿੱਤਾ। ਇਨ੍ਹਾਂ ਕਾਲਾਕਾਰਾਂ ਨੇ ਸਿੰਘੂ ਬਾਰਡਰ ‘ਤੇ ਹਾਜ਼ਰੀ ਲਗਵਾਉਣ ਦੇ ਨਾਲ ਸਟੇਜ ਨੂੰ ਵੀ ਸੰਬੋਧਨ ਕੀਤਾ । ਇਸ ਤੋਂ ਇਲਾਵਾ ਕਲਾਕਾਰ ਉੱਤੇ ਰਹਿ ਰਹੇ ਕਿਸਾਨ ਵੀਰਾਂ ਤੇ ਭੈਣ-ਮਾਵਾਂ ਨੂੰ ਵੀ ਮਿਲੇ।
ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਇਸ ਸੱਥ ਚਰਚਾ ਲਈ ਲੋਕਾਂ ਨੂੰ ਸਿੰਘੂ ਬਾਰਡਰ ਪਹੁੰਚਣ ਦੀ ਅਪੀਲ ਕੀਤੀ ਸੀ। ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦਿੱਲੀ ਕਿਸਾਨ ਮੋਰਚੇ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ।
ਇਸ ਵੀਡੀਓ ‘ਚ ਉਹ ਕਿਸਾਨੀ ਵੀਰਾਂ ਤੇ ਬੀਬੀਆਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਬਹੁਤ ਪਿਆਰ ਸਤਿਕਾਰ ਮੇਰੇ ਕਿਸਾਨ ਭੈਣ-ਭਰਾਵਾਂ ਨੂੰ...ਮੋਰਚਾ ਚੜ੍ਹਦੀ ਕਲਾ ਵਿੱਚ ਹੈ Zindabad kisani’। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਨੇ।
View this post on Instagram