ਦਿਲ ਜਿੱਤ ਲਵੇਗਾ ਇਹਨਾਂ ਬੱਚਿਆਂ ਦਾ ਸ਼ਾਨਦਾਰ ਭੰਗੜਾ, ਰਣਜੀਤ ਬਾਵਾ ਨੇ ਸਾਂਝਾ ਕੀਤਾ ਵੀਡੀਓ

Reported by: PTC Punjabi Desk | Edited by: Aaseen Khan  |  September 12th 2019 05:13 PM |  Updated: September 12th 2019 05:13 PM

ਦਿਲ ਜਿੱਤ ਲਵੇਗਾ ਇਹਨਾਂ ਬੱਚਿਆਂ ਦਾ ਸ਼ਾਨਦਾਰ ਭੰਗੜਾ, ਰਣਜੀਤ ਬਾਵਾ ਨੇ ਸਾਂਝਾ ਕੀਤਾ ਵੀਡੀਓ

ਜਦੋਂ ਤੋਂ ਸ਼ੋਸ਼ਲ ਮੀਡੀਆ ਨੇ ਪੈਰ ਪਸਾਰੇ ਹਨ ਉਦੋਂ ਤੋਂ ਹੀ ਹਰ ਪਾਸੇ ਤੋਂ ਹੁਨਰਮੰਦ ਲੋਕ ਨਿੱਕਲੇ ਕੇ ਸਾਹਮਣੇ ਆ ਰਹੇ ਹਨ। ਗਾਇਕਾਂ ਅਤੇ ਕਲਾਕਾਰਾਂ ਤੱਕ ਵੀ ਜਦੋਂ ਅਜਿਹੇ ਲੋਕਾਂ ਦਾ ਵੀਡੀਓ ਪਹੁੰਚਦਾ ਹੈ ਤਾਂ ਉਹ ਵੀ ਉਸ ਨੂੰ ਅੱਗੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕਰਦੇ ਹਨ। ਅਜਿਹਾ ਹੀ ਵੀਡੀਓ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।

 

View this post on Instagram

 

Wah kya baat ??????

A post shared by Ranjit Bawa (@ranjitbawa) on

ਇਸ ਵੀਡੀਓ 'ਚ ਛੋਟੇ ਛੋਟੇ ਬੱਚੇ ਉਹਨਾਂ ਦੇ ਹਾਲ ਹੀ 'ਚ ਰਿਲੀਜ਼ ਹੋਏ ਗੀਤ ਯਾਰ ਸੋਹਣਿਆ 'ਤੇ ਸ਼ਾਨਦਾਰ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਬੱਚਿਆਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਕਮੈਂਟ ਬਾਕਸ 'ਚ ਵੀ ਹਰ ਇੱਕ ਯੂਜ਼ਰ ਵੱਲੋਂ ਇਹਨਾਂ ਬੱਚਿਆਂ ਦੀ ਇਸ ਪਰਫਾਰਮੈਂਸ ਦੀ ਤਰੀਫ਼ ਕੀਤੀ ਜਾ ਰਹੀ ਹੈ।

ਹੋਰ ਵੇਖੋ : ਬਾਕਸ ਆਫ਼ਿਸ 'ਤੇ 'ਸਾਹੋ' ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਜਾਣੋ ਤਿੰਨ ਦਿਨ 'ਚ ਕਿੰਨ੍ਹੀ ਕੀਤੀ ਕਮਾਈ

ਰਣਜੀਤ ਬਾਵਾ ਦੇ ਗੀਤ ਦੀ ਗੱਲ ਕਰੀਏ ਤਾਂ 30 ਅਗਸਤ ਨੂੰ ਰਿਲੀਜ਼ ਹੋਇਆ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਰਵੀ ਰਾਜ ਦੇ ਬੋਲ ਅਤੇ ਸੁੱਖ ਸੰਘੇੜਾ ਵੱਲੋਂ ਬਣਾਈ ਗਈ ਗੀਤ ਦੀ ਵੀਡੀਓ ਨੂੰ ਯੂ ਟਿਊਬ 'ਤੇ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਹੁਣ ਇਸ ਗੀਤ 'ਤੇ ਬੱਚਿਆਂ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।ਰਣਜੀਤ ਬਾਵਾ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ਤਾਰਾ ਮੀਰਾ 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਗੁਰੂ ਰੰਧਾਵਾ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਤੇ ਨਾਜ਼ੀਆ ਹੁਸੈਨ ਫੀਮੇਲ ਲੀਡ 'ਚ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network