ਰਣਜੀਤ ਬਾਵਾ ਲੈ ਕੇ ਆ ਰਹੇ ਨੇ ਨਵਾਂ ਗੀਤ ‘21ਵੀਂ ਸਦੀ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

Reported by: PTC Punjabi Desk | Edited by: Lajwinder kaur  |  January 11th 2021 12:49 PM |  Updated: January 11th 2021 01:41 PM

ਰਣਜੀਤ ਬਾਵਾ ਲੈ ਕੇ ਆ ਰਹੇ ਨੇ ਨਵਾਂ ਗੀਤ ‘21ਵੀਂ ਸਦੀ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਏਨੀਂ ਦਿਨੀਂ ਉਹ ਕਿਸਾਨਾਂ ਦੇ ਜੋਸ਼ ਨੂੰ ਵਧਾਉਂਦੇ ਹੋਏ ਕਿਸਾਨੀ ਗੀਤ ਲੈ ਕੇ ਆ ਰਹੇ ਨੇ । ਉਹ ਬੈਕ ਟੂ ਬੈਕ ਗੀਤ ਲੈ ਕੇ ਆ ਰਹੇ ਨੇ। ਜਿਸਦੇ ਚੱਲਦੇ ਉਨ੍ਹਾਂ ਨੇ ਇੱਕ ਹੋਰ ਸੋਸ਼ਲ ਗੀਤ 21ਵੀਂ ਸਦੀ ਲੈ ਕੇ ਆ ਰਹੇ ਨੇ ।  ranjit bawa with kisani jhanda

ਹੋਰ ਪੜ੍ਹੋ : ਦੇਖੋ ਵੀਡੀਓ : ਇੰਦਰ ਚਾਹਲ ਤੇ ਕਰਨ ਔਜਲਾ ਦਾ ਨਵਾਂ ਗੀਤ “GUILTY” ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਯੂਟਿਊਬ ‘ਚ ਛਾਇਆ ਟਰੈਂਡਿੰਗ ‘ਚ

ਗਾਣੇ ਦੇ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਹੱਥ 'ਚ ਫੋਟੋ ਥਾਣਿਓ ਮੁੰਡਾਂ ਲੱਬਦੀ ਫਿਰਦੀ ਬੀਬੀ... ਇਸ ਗਾਣੇ ਵਿੱਚੋਂ ਤੁਹੂੰ ਬਹੁਤ ਕੁਝ ਨਵਾਂ ਸੁਣਨ ਨੂੰ ਮਿਲੇਗਾ..ਪਿਆਰ ਬਣਾਈ ਰੱਖਿਓ’ । ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ । ਪ੍ਰਸ਼ੰਸਕ ਵੀ ਇਸ ਪੋਸਟ ਉੱਤੇ ਆਪਣੇ ਕਮੈਂਟ ਦੇ ਰਾਹੀਂ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ।

inside photo of ranjit bawa instagram post

ਜੇ ਗੱਲ ਕਰੀਏ ਰਣਜੀਤ ਬਾਵਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ । ਹਾਲ ਹੀ 'ਚ ਉਹ ਫਤਿਹ ਆ, ਪੰਜਾਬ ਬੋਲਦਾ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਨੇ।

ranjit bawa fateh aa

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network