ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ,ਰਣਜੀਤ ਬਾਵਾ 'ਕੰਗਣ' ਨਾਲ ਸਰੋਤਿਆਂ ਦੇ ਹੋਣਗੇ ਰੁਬਰੂ
ਰਣਜੀਤ ਬਾਵਾ 'ਵੀਕੇਂਡ' ਅਤੇ ਹੋਰ ਕਈ ਹਿੱਟ ਗੀਤ ਦੇਣ ਤੋਂ ਬਾਅਦ ਹੁਣ ਮੁੜ ਤੋਂ ਆ ਰਹੇ ਨੇ ਆਪਣੇ ਨਵੇਂ ਗੀਤ ਕੰਗਣ ਨਾਲ । ਇਸ ਗੀਤ ਦਾ ਵਰਲਡ ਪ੍ਰੀਮੀਅਰ ਸੱਤ ਦਸੰਬਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਕੀਤਾ ਜਾਵੇਗਾ ।ਇਸ ਗੀਤ ਦੇ ਬੋਲ ਗਿੱਲ ਰਣੌਤਾਂ ਨੇ ਲਿਖੇ ਨੇ ਜਦਕਿ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਜਗਜੀਤਪਾਲ ਸਿੰਘ ਨੇ ।
ਹੋਰ ਵੇਖੋ : ਕਿਸ ਦੇ ਨਾਲ ਨਹੀਂ ਨਿਭ ਰਹੇ ਰਣਜੀਤ ਬਾਵਾ ਦੇ ‘ਯਾਰਾਨੇ’
https://www.instagram.com/p/Bq9-nBmnvn8/
ਰਣਜੀਤ ਬਾਵਾ ਦਾ ਇਹ ਮੋਸਟ ਫੇਵਰੇਟ ਗੀਤ ਦੱਸਿਆ ਜਾ ਰਿਹਾ ਹੈ ਅਤੇ ਰਣਜੀਤ ਬਾਵਾ ਇਸ ਗੀਤ ਨੁੰ ਲੈ ਕੇ ਕਾਫੀ ਉਤਸ਼ਾਹਿਤ ਨੇ ।ਉੱਥੇ ਹੀ ਉਨ੍ਹਾਂ ਦੇ ਫੈਨਸ ਵੀ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ।ਪਰ ਹੁਣ ਇੰਤਜ਼ਾਰ ਦੀਆਂ ਉਹ ਘੜੀਆਂ ਖਤਮ ਹੋਣ ਜਾ ਰਹੀਆਂ ਨੇ ਅਤੇ ਰਣਜੀਤ ਬਾਵਾ ਜਲਦ ਹੀ ਇਸ ਗੀਤ ਨੂੰ ਲੈ ਕੇ ਸਰੋਤਿਆਂ ਦੇ ਵਿੱਚ ਹਾਜ਼ਰੀ ਲਗਵਾਉਣ ਜਾ ਰਹੇ ਨੇ ।
ਹੋਰ ਵੇਖੋ : ਭੰਗੜਾ ਪਾਉਣ ਲਈ ਹੋ ਜਾਓ ਤਿਆਰ ,ਵਿਦੇਸ਼ ‘ਚ ਧੂੜਾ ਪੱਟ ਰਹੇ ਨੇ ਰਣਜੀਤ ਬਾਵਾ, ਵੇਖੋ ਵੀਡਿਓ
ranjit bawa
ਰਣਜੀਤ ਬਾਵਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ‘ਏਸੀਆਂ ਤੋਂ ਜਦੋਂ ਮਨ ਅੱਕ ਜਾਏ ਬੋਹੜਾਂ ਦੀਆਂ ਛਾਵਾਂ ਯਾਦ ਆਉਂਦੀਆਂ’ ,’ਮਿੱਟੀ ਦਾ ਬਾਵਾ’ , ‘ਚੰਨ ਵਰਗੀ’ ਸਣੇ ਹੋਰ ਕਈ ਗੀਤ ਰਣਜੀਤ ਬਾਵਾ ਨੇ ਗਾਏ ਨੇ ।ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਮੁੜ ਤੋਂ ਆਪਣੇ ਇਸ ਗੀਤ ਨਾਲ ਹਾਜ਼ਰ ਨੇ ।