ਭਾਰਤੀ ਕ੍ਰਿਕੇਟਰ ਅਰਸ਼ਦੀਪ ਸਿੰਘ ਦੇ ਹੱਕ ’ਚ ਨਿੱਤਰੇ ਰਣਜੀਤ ਬਾਵਾ, ਅਰਸ਼ਦੀਪ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਮੂੰਹ ਤੋੜ ਜਵਾਬ
Punjabi Singer Ranjit Bawa comes out in support of Arshdeep Singh: ਏਸ਼ੀਆ ਕੱਪ 2022 ਵਿੱਚ, ਭਾਰਤ ਨੂੰ ਬੀਤੇ ਦਿਨੀਂ ਯਾਨੀ ਕਿ ਐਤਵਾਰ ਨੂੰ ਪਾਕਿਸਤਾਨ ਤੋਂ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਰਸ਼ਦੀਪ ਸਿੰਘ ਨੂੰ ਇਸ ਮੈਚ ਵਿੱਚ ਖੇਡਣ ਦਾ ਮੌਕਾ ਮਿਲਿਆ ਅਤੇ ਉਸ ਨੇ ਆਪਣੇ ਕੋਟੇ ਦੇ 3.5 ਓਵਰਾਂ ਵਿੱਚ 27 ਦੌੜਾਂ ਦੇ ਕੇ ਇੱਕ ਵਿਕਟ ਲਈ।
ਭਾਰਤ ਨੂੰ ਆਖ਼ਰੀ ਓਵਰ ਵਿੱਚ ਸੱਤ ਦੌੜਾਂ ਦਾ ਬਚਾਅ ਕਰਨਾ ਪਿਆ ਅਤੇ ਉਸ ਸਮੇਂ ਅਰਸ਼ਦੀਪ ਨੇ ਆਸਿਫ਼ ਅਲੀ ਨੂੰ ਆਊਟ ਕਰਕੇ ਟੀਮ ਇੰਡੀਆ ਨੂੰ ਮੈਚ ਵਿੱਚ ਵਾਪਸੀ ਦਿਵਾਈ, ਹਾਲਾਂਕਿ ਅੰਤ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਦੌਰਾਨ ਅਰਸ਼ਦੀਪ ਤੋਂ ਇੱਕ ਕੈਚ ਵੀ ਛੱਡਿਆ ਗਿਆ ਸੀ, ਜਿਸ ਲਈ ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਵੀ ਕੀਤਾ ਗਿਆ ।
image source Instagram
ਮੈਚ ਹਾਰਨ ਮਗਰੋਂ ਭਾਰਤੀ ਕ੍ਰਿਕੇਟਰ ਅਰਸ਼ਦੀਪ ਸਿੰਘ ਦਾ ਟਵਿੱਟਰ ’ਤੇ ਵਿਰੋਧ ਹੁੰਦਾ ਨਜ਼ਰ ਆ ਰਿਹਾ ਹੈ। ਕੁਝ ਲੋਕ ਤਾਂ ਅਰਸ਼ਦੀਪ ਸਿੰਘ ਨੂੰ ਖ਼ਾਲਿਸਤਾਨੀ ਵੀ ਦੱਸ ਰਹੇ ਹਨ। ਉਥੇ ਬਹੁਤ ਸਾਰੇ ਲੋਕ ਅਰਸ਼ਦੀਪ ਦਾ ਸਮਰਥਨ ਕਰ ਰਹੇ ਹਨ ।
image source Instagram
ਦੱਸ ਦੇਈਏ ਕਿ ਅਰਸ਼ਦੀਪ ਦਾ ਵਿਰੋਧ ਉਸ ਵਲੋਂ ਇੱਕ ਕੈਚ ਛੱਡਣ ਕਾਰਨ ਹੋ ਰਿਹਾ ਹੈ। ਹਾਲਾਂਕਿ ਹੁਣ ਵਿਰੋਧ ਵਿਚਾਲੇ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਅਰਸ਼ਦੀਪ ਦੇ ਹੱਕ ’ਚ ਆ ਖੜ੍ਹੇ ਨੇ। ਰਣਜੀਤ ਬਾਵਾ ਨੇ ਟਵਿੱਟਰ ਉੱਤੇ ਅਰਸ਼ਦੀਪ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਟਵੀਟ ਕੀਤਾ ਹੈ।
image source twitter
ਰਣਜੀਤ ਬਾਵਾ ਨੇ ਟਵੀਟ ਕਰਦਿਆਂ ਲਿਖਿਆ,‘‘ਉਸ ਨੂੰ ਗਾਲ੍ਹਾਂ ਨਾ ਕੱਢੋ, ਉਹ ਬਹੁਤ ਵਧੀਆ ਖੇਡਿਆ ਹੈ...ਹਾਰ-ਜਿੱਤ ਬਣੀ ਹੈ ਤੇ ਇਹ ਚੱਲਦਾ ਰਹਿੰਦਾ ਹੈ...ਹਿੰਮਤ ਰੱਖੋ ਸਰਦਾਰ ਸਾਬ੍ਹ ਅਰਸ਼ਦੀਪ ਸਿੰਘ...ਪੰਜਾਬ ਵਲੋਂ ਬਹੁਤ ਸਾਰਾ ਪਿਆਰ ਤੇ ਪਾਜ਼ੇਟੀਵਿਟੀ।’’
ਰਣਜੀਤ ਬਾਵਾ ਦੇ ਇਸ ਟਵੀਟ ’ਤੇ ਰਿਪਲਾਈ ਕਰਦਿਆਂ ਯੂਜ਼ਰਸ ਅਰਸ਼ਦੀਪ ਸਿੰਘ ਦਾ ਰੱਜ ਕੇ ਸਮਰਥਨ ਕਰਦੇ ਨਜ਼ਰ ਆ ਰਹੇ ਹਨ । ਇੱਕ ਯੂਜ਼ਰ ਨੇ ਲਿਖਿਆ ਹੈ 'ਉਹ ਪੰਜਾਬ ਦਾ ਪੁੱਤਰ ਨਹੀਂ ਸਗੋਂ ਭਾਰਤ ਦਾ ਪੁੱਤਰ ਹੈ..ਤੇ ਸਾਨੂੰ ਆਪਣੇ ਪੁੱਤਰ ਉੱਤੇ ਮਾਣ ਹੈ'। ਇੱਕ ਹੋਰ ਯੂਜ਼ਰ ਨੇ ਲਿਖਿਆ- 'ਤੁਹਾਨੂੰ ਪੰਜਾਬ ਤੋਂ ਨਹੀਂ, ਪੂਰੇ ਦੇਸ਼ ਤੋਂ ਪਿਆਰ ਤੇ ਮਾਣ ਹੈ’। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ‘ਇਹ ਇੱਕ ਖੇਡ ਹੈ ਹਾਰ ਤੇ ਜਿੱਤ ਤਾਂ ਬਣੀ ਹੋਈ ਹੈ..ਅਰਸ਼ਦੀਪ ਬਹੁਤ ਵਧੀਆ ਖਿਡਾਰੀ ਹੈ’।
Don’t abuse him ,He played very well . Haar jeet bani hai so chalda rehnda ??Stay strong sardar saab @arshdeepsinghh✌??? Lots of love nd positivity from Panjab ????
— Ranjit Bawa (@BawaRanjit) September 4, 2022