ਤਰਸੇਮ ਜੱਸੜ ਤੇ ਰਣਜੀਤ ਬਾਵਾ ਹੋਏ ਇਕੱਠੇ, ਲੈ ਕੇ ਆ ਰਹੇ ਨੇ ਨਵਾਂ ਗਾਣਾ

Reported by: PTC Punjabi Desk | Edited by: Aaseen Khan  |  November 11th 2019 01:19 PM |  Updated: November 11th 2019 01:19 PM

ਤਰਸੇਮ ਜੱਸੜ ਤੇ ਰਣਜੀਤ ਬਾਵਾ ਹੋਏ ਇਕੱਠੇ, ਲੈ ਕੇ ਆ ਰਹੇ ਨੇ ਨਵਾਂ ਗਾਣਾ

ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੋ ਅਜਿਹੇ ਨਾਮ ਜਿੰਨ੍ਹਾਂ ਗਾਇਕੀ ਤੋਂ ਅਦਾਕਾਰੀ 'ਚ ਵੱਡੀਆਂ ਮੱਲਾਂ ਮਾਰੀਆਂ ਹਨ। ਜਿੱਥੇ ਤਰਸੇਮ ਜੱਸੜ ਨੇ ਆਪਣੀ ਕਲਮ, ਅਦਾਕਾਰੀ ਅਤੇ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ 'ਤੇ ਗਹਿਰੀ ਛਾਪ ਛੱਡੀ ਹੈ ਉੱਥੇ ਹੀ ਰਣਜੀਤ ਬਾਵਾ ਨੇ ਵੀ ਆਪਣੀ ਅਣਥੱਕ ਮਿਹਨਤ ਨਾਲ ਲੱਖਾਂ ਹੀ ਦਿਲਾਂ 'ਚ ਜਗ੍ਹਾ ਬਣਾਈ ਹੈ। ਹੁਣ ਪੰਜਾਬੀ ਇੰਡਸਟਰੀ ਦੇ ਇਹਨਾਂ ਦੋ ਸਰਦਾਰਾਂ ਦੀ ਸਰਦਾਰੀ ਇੱਕ ਹੀ ਪ੍ਰੋਜੈਕਟ 'ਚ ਨਜ਼ਰ ਆਉਣ ਵਾਲੀ ਹੈ।

 

View this post on Instagram

 

Gerhi Time with @tarsemjassar ??Ajj bai kolo apa gana le lya aya lao jaldi ??

A post shared by Ranjit Bawa (@ranjitbawa) on

ਜੀ ਹਾਂ ਦੱਸ ਦਈਏ ਬਹੁਤ ਜਲਦ ਰਣਜੀਤ ਬਾਵਾ ਹੁਣ ਤਰਸੇਮ ਜੱਸੜ ਦਾ ਲਿਖਿਆ ਗਾਣਾ ਲੈ ਕੇ ਆ ਰਹੇ ਹਨ ਜਿਸ ਬਾਰੇ ਜਾਣਕਾਰੀ ਰਣਜੀਤ ਬਾਵਾ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਰਣਜੀਤ ਬਾਵਾ ਨੇ ਲਿਖਿਆ,'ਗੇੜੀ ਟਾਈਮ ਵਿੱਦ ਤਰਸੇਮ ਜੱਸੜ, ਅੱਜ ਬਾਈ ਕੋਲੋਂ ਆਪਾਂ ਗਾਣਾ ਲੈ ਲਿਆ ਹੈ ਆਇਆ ਲਓ ਜਲਦੀ'।

ਹੋਰ ਵੇਖੋ : ਕਾਰਤਿਕ ਆਰੀਅਨ ਨਾਲ ਨਜ਼ਰ ਆਏ ਅਖਿਲ, ਕਾਰਤਿਕ ਲਈ ਗਾਇਆ ਇਹ ਗਾਣਾ, ਦੇਖੋ ਵੀਡੀਓ

ਹੁਣ ਦੇਖਣਾ ਹੋਵੇਗਾ ਕਦੋਂ ਤੱਕ ਤਰਸੇਮ ਜੱਸੜ ਦੀ ਕਲਮ 'ਚੋਂ ਨਿਕਲੇ ਗੀਤ ਨੂੰ ਰਣਜੀਤ ਬਾਵਾ ਆਪਣੀ ਅਵਾਜ਼ ਦਿੰਦੇ ਹਨ ਅਤੇ ਦਰਸ਼ਕਾਂ ਲਈ ਲੈ ਕੇ ਆਉਂਦੇ ਹਨ। ਦੋਨਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ 2020 'ਚ ਜੱਸੀ ਗਿੱਲ ਅਤੇ ਜਸਵਿੰਦਰ ਭੱਲਾ ਨਾਲ ਫ਼ਿਲਮ ਡੈਡੀ ਕੂਲ ਮੁੰਡੇ ਫੂਲ 2 'ਚ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਉੱਥੇ ਤਰਸੇਮ ਜੱਸੜ ਵੀ ਫ਼ਿਲਮ 'ਗਲਵੱਕੜੀ' 'ਚ ਵਾਮੀਕਾ ਗੱਬੀ ਨਾਲ ਆ ਰਹੇ ਹਨ ਜਿਹੜੀ 3 ਅਪ੍ਰੈਲ 2020 ਨੂੰ ਵੱਡੇ ਪਰਦੇ ਤੇ ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network