ਲਓ ਜੀ ‘ਖਾਓ ਪੀਓ ਐਸ਼ ਕਰੋ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਜਾਣੋ ਕਿਸ ਦਿਨ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਜੋੜੀ ਕਰੇਗੀ ਦਰਸ਼ਕਾਂ ਦਾ ਮਨੋਰੰਜਨ
'Khaao Piyo Aish Karo' Release Date: ਦਰਸ਼ਕਾਂ ਲਈ ਇੱਕ ਗੁੱਡ ਨਿਊਜ਼ ਹੈ, ਇੱਕ ਹੋਰ ਪੰਜਾਬੀ ਫ਼ਿਲਮ ਦੀ ਰਿਲੀਜ਼ ਡੇਟ ਤੋਂ ਪਰਦਾ ਉਠ ਗਿਆ ਹੈ। ਜੀ ਹਾਂ ਹਾਸੇ ਦੇ ਰੰਗਾਂ ਨਾਲ ਭਰੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਗਾਇਕ/ਐਕਟਰ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।
ਹੋਰ ਪੜ੍ਹੋ : ਇਸ ਸ਼ਹਿਰ ‘ਚ ਅਚਾਨਕ ਹੋਣ ਲੱਗੀ 500 ਦੇ ਨੋਟਾਂ ਦੀ ਬਾਰਿਸ਼, ਨੋਟ ਲੁੱਟਣ ਲਈ ਉਮੜੀ ਭੀੜ
ਬਾਵਾ ਨੇ ਪੋਸਟ ਪਾਉਂਦੇ ਹੋਏ ਲਿਖਿਆ ਹੈ- ਜ਼ਿੰਦਗੀ ਬਹੁਤ ਛੋਟੀ ਹੈ ਅਤੇ ਇਸ ਨੂੰ ਹੱਸ ਖੇਡ ਕੇ ਅਤੇ ਖਾ-ਪੀ ਕੇ ਇਨਜੁਆਏ ਕਰਨਾ ਚਾਹੀਦਾ ਹੈ... ਤਾਰੀਕ ਨੋਟ ਕਰ ਲਓ.. full entertainment ਲੈ ਕੇ ਆ ਰਹੇ ਹਾਂ...#khaaopiyoaishkaro ਰਿਲੀਜ਼ ਹੋਵੇਗੀ 1 ਜੁਲਾਈ 2022 ਨੂੰ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। ਦੱਸ ਦਈਏ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਤਰਸੇਮ ਜੱਸੜ ਤੇ ਰਣਜੀਤ ਬਾਵਾ ਇਕੱਠੇ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ।
‘ਖਾਓ ਪੀਓ ਐਸ਼ ਕਰੋ’ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਰਣਜੀਤ ਬਾਵਾ, ਤਰਸੇਮ ਜੱਸੜ, ਅਦਿਤੀ ਆਰੀਆ ਅਤੇ ਜੈਸਮੀਨ ਬਾਜਵਾ। ਸ਼ਿਤਿਜ ਚੌਧਰੀ ਦੀ ਡਾਇਰੈਕਸ਼ਨ ਹੇਠ ਬਣਨ ਵਾਲੀ ਇਸ ਫ਼ਿਲਮ ਨੂੰ ਹਰਸਿਮਰਨ ਕਾਲਰਾ ਨੇ ਪ੍ਰੋਡਿਊਸ ਕੀਤਾ ਹੈ।
ਦੱਸ ਦਈਏ ਰਣਜੀਤ ਬਾਵਾ ਅਤੇ ਤਰਸੇਮ ਜੱਸੜ, ਦੋਵੇਂ ਹੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਦੋਵਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਰਣਜੀਤ ਬਾਵਾ ਜੋ ਕਿ ਅਖੀਰਲੀ ਵਾਰ 'ਤਾਰਾ ਮੀਰਾ' 'ਚ ਨਜ਼ਰ ਆਏ ਸਨ। ਉੱਧਰ ਤਰਸੇਮ ਜੱਸੜ ਇਸੇ ਸਾਲ ਗਲਵੱਕੜੀ ਫ਼ਿਲਮ ਚ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।