ਚੀਨ 'ਚ ਰਾਣੀ ਮੁਖਰਜੀ ਦੀ ਫਿਲਮ 'ਹਿਚਕੀ' ਨੇ ਤੋੜੇ ਕਮਾਈ ਦੇ ਰਿਕਾਰਡ
ਚੀਨ ਦੇ ਬਾਕਸ ਆਫਿਸ ਤੇ ਰਾਣੀ ਮੁਖਰਜੀ ਦਾ ਜਾਦੂ ਸਿਰ ਚੜ ਕੇ ਬੋਲ ਰਿਹਾ ਹੈ । ਉਨ੍ਹਾਂ ਦੀ ਫਿਲਮ 'ਹਿਚਕੀ' ਨੂੰ ਦਰਸ਼ਕਾਂ ਵੱਲੋਂ ਏਨਾ ਜ਼ਿਆਦਾ ਪਸੰਦ ਕੀਤਾ ਗਿਆ ਕਿ ਫਿਲਮ ਨੇ ਸੌ ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ । ਫਿਲਮ ਨੂੰ ਵੀਕੇਂਡ 'ਤੇ ਕਾਫੀ ਵੱਡਾ ਫਾਇਦਾ ਹੋਇਆ ਹੈ । ਪੱਚੀ ਅਕਤੂਬਰ ਤੱਕ ਫਿਲਮ ਨੇ ਤੇਰਾਂ ਦਸ਼ਮਲਵ ਨੌ ਮਿਲੀਅਨ ਡਾਲਰ ਯਾਨੀ ਕਿ ਦੋ ਸੌ ਕਰੋੜ ਤੋਂ ਜ਼ਿਆਦਾ ਦਾ ਬਿਜਨੇਸ ਕੀਤਾ ਹੈ ।ਚੀਨ ਦੇ ਨਾਲ ਭਾਰਤੀ ਫਿਲਮਾਂ ਨੂੰ ਜਿਸ ਤਰ੍ਹਾਂ ਬਿਹਤਰੀਨ ਰਿਸਪਾਂਸ ਮਿਲ ਰਿਹਾ ਹੈ । ਉਸ ਤੋਂ ਸਾਫ ਹੈ ਕਿ ਉਥੇ ਬਾਲੀਵੁੱਡ ਦੀਆਂ ਫਿਲਮਾਂ ਦੇ ਕੰਟੇਟ ਨੂੰ ਸਰਾਹਿਆ ਜਾ ਰਿਹਾ ਹੈ । 'ਹਿਚਕੀ' ਤੋਂ ਪਹਿਲਾਂ ਸੀਕਰੇਟ ਸੁਪਰ ਸਟਾਰ ਨੂੰ ਵੀ ਉੱਥੇ ਕਾਫੀ ਪਸੰਦ ਕੀਤਾ ਗਿਆ ਸੀ ।'ਹਿਚਕੀ' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਰਾਣੀ ਮੁਖਰਜੀ ਟਾਰੇਟ ਸਿੰਡਰੋਮ ਨਾਲ ਪੀੜਤ ਇੱਕ ਟੀਚਰ ਦੇ ਰੋਲ ਚ ਹੈ ।
ਹੋਰ ਵੇਖੋ : “ਕੁਛ ਕੁਛ ਹੋਤਾ ਹੈ” ਫ਼ਿਲਮ ਦਾ ਦੂਸਰਾ ਭਾਗ ਬਣਾਉਣ ਬਾਰੇ ਸੋਚ ਰਹੇ ਹਨ ਕਰਨ ਜੌਹਰ
rani mukhrjee _hichki
ਫਿਲਮ 'ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਰਾਣੀ ਆਪਣੀ ਕਮਜ਼ੋਰੀ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਸਕੂਲ ਦੀ ਇੱਕ ਅਜਿਹੀ ਕਲਾਸ ਨੂੰ ਸੰਭਾਲਦੀ ਹੈ ਜਿਸ ਨੂੰ ਸਕੂਲ ਆਪਣੀ 'ਕਲਾਸ' ਨਹੀਂ ਮੰਨਦਾ ।ਗਰੀਬ ਪਰਿਵਾਰਾਂ 'ਚੋਂ ਨਿਕਲ ਕੇ ਇੱਕ ਕਾਨਵੈਂਟ ਸਕੂਲ 'ਚ ਪੜਨ ਆਏ ਇਹ ਬੱਚੇ ਹਮੇਸ਼ਾ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਨੇ । ਪਰ ਜਿਸ ਦਿਨ ਇਨ੍ਹਾਂ ਦੀ ਜ਼ਿੰਦਗੀ 'ਚ ਰਾਣੀ ਮੁਖਰਜੀ ਦੀ ਐਂਟਰੀ ਹੁੰਦੀ ਹੈ ।ਉਸ ਦਿਨ ਸਭ ਕੁਝ ਬਦਲਣ ਲੱਗ ਜਾਂਦਾ ਹੈ । ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਇਸ ਫਿਲਮ 'ਚ ਰਾਣੀ ਦੀ ਪਰਫਾਰਮੈਂਸ ਬਹੁਤ ਸ਼ਾਨਦਾਰ ਹੈ ।