ਰਣਬੀਰ ਕਪੂਰ ਦੇ ਪਿਤਾ ਬਣਨ 'ਤੇ ਰਣਧੀਰ ਕਪੂਰ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ

Reported by: PTC Punjabi Desk | Edited by: Pushp Raj  |  July 02nd 2022 11:34 AM |  Updated: July 02nd 2022 11:52 AM

ਰਣਬੀਰ ਕਪੂਰ ਦੇ ਪਿਤਾ ਬਣਨ 'ਤੇ ਰਣਧੀਰ ਕਪੂਰ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ

Randhir Kapoor On Ranbir Kapoor Fatherhood: ਬੀ ਟਾਊਨ ਦੀ ਮਸ਼ਹੂਰ ਜੋੜੀ ਆਲਿਆ ਕਪੂਰ ਤੇ ਰਣਬੀਰ ਕਪੂਰ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਕੁਝ ਹੀ ਮਹੀਨੇ ਪਹਿਲਾਂ ਵਿਆਹ ਬੰਧਨ ਵਿੱਚ ਬੱਝੀ ਇਸ ਜੋੜੀ ਨੇ ਅਚਾਨਕ ਪ੍ਰੈਗਨੈਂਸੀ ਦਾ ਐਲਾਨ ਕਰਕੇ ਫੈਨਜ਼ ਤੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਰਣਬੀਰ ਕਪੂਰ ਦੇ ਤਾਇਆ ਰਣਧੀਰ ਕਪੂਰ ਨੇ ਪਿਤਾ ਬਣਨ ਜਾ ਰਹੇ ਰਣਬੀਰ ਕਪੂਰ ਦੇ ਫਾਦਰਹੁੱਡ ਨੂੰ ਲੈ ਕੇ ਆਪਣਾ ਰਿਐਕਸ਼ਨ ਦਿੱਤਾ ਹੈ।

Image Source: Instagram

ਦੱਸ ਦਈਏ ਬੀਤੇ ਹਫ਼ਤੇ ਵਿੱਚ ਆਲਿਆ ਭੱਟ ਅਤੇ ਰਣਬੀਰ ਕਪੂਰ ਨੇ ਪ੍ਰੈਗਨੈਂਟ ਹੋਣ ਦੀ ਖ਼ਬਰ ਸਭ ਨਾਲ ਸ਼ੇਅਰ ਕੀਤੀ ਸੀ। ਬਾਲੀਵੁੱਡ ਕਪਲਸ , ਜੋ ਅਕਸਰ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕਰਦੇ ਹਨ, ਅਜਿਹੇ ਵਿੱਚ ਆਲਿਆ ਤੇ ਰਣਬੀਰ ਦੇ ਫੈਸਲੇ ਤੋਂ ਸਾਰੇ ਬਹੁਤ ਹੈਰਾਨ ਸਨ ਕਿ ਉਹ ਆਪਣੇ ਕਰੀਅਰ ਦੇ ਪੀਕ ਟਾਈਮ ਵਿੱਚ ਪਰਿਵਾਰ ਸ਼ੁਰੂ ਕਰਨ ਦਾ ਫੈਸਲਾ ਕਰ ਰਹੇ ਹਨ।

ਆਲੀਆ ਦੇ ਪ੍ਰੈਗਨੈਂਸੀ 'ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਖੁਸ਼ੀ ਜ਼ਾਹਰ ਕੀਤੀ ਹੈ। ਹੁਣ ਰਣਬੀਰ ਕਪੂਰ ਦੀ ਤਾਇਆ ਜੀ ਯਾਨੀ ਕਿ ਰਣਧੀਰ ਕਪੂਰ ਨੇ ਅਦਾਕਾਰ ਦੇ ਪਹਿਲੀ ਵਾਰ ਪਿਤਾ ਬਣਨ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਰਣਧੀਰ ਨੇ ਕਿਹਾ, ''ਬਹੁਤ ਚੰਗੀ ਗੱਲ ਹੈ। ਮੈਂ ਰਣਬੀਰ ਤੇ ਆਲਿਆ ਲਈ ਬਹੁਤ ਖੁਸ਼ ਹਾਂ."

Image Source: Instagram

27 ਜੂਨ 2022 ਨੂੰ ਆਲੀਆ ਭੱਟ ਨੇ ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਦੇ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਅਦਾਕਾਰਾ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਫੋਟੋ ਰਣਬੀਰ, ਆਲੀਆ ਅਤੇ ਉਨ੍ਹਾਂ ਦੇ ਅਣਜੰਮੇ ਬੱਚੇ ਦੀ ਸੋਨੋਗ੍ਰਾਫੀ ਰਿਪੋਰਟ ਦੀ ਸੀ, ਜਦੋਂ ਕਿ ਦੂਜੀ ਫੋਟੋ ਸ਼ੇਰ-ਸ਼ੇਰਨੀ ਅਤੇ ਬੱਚੇ ਦੀ ਸੀ। ਇਸ ਫੋਟੋ ਦੇ ਨਾਲ ਅਲਿਆ ਨੇ ਕੈਪਸ਼ਨ 'ਚ ਲਿਖਿਆ, ''ਸਾਡਾ ਬੇਬੀ ਜਲਦੀ ਆ ਰਿਹਾ ਹੈ।''

Image Source: Instagram

ਹੋਰ ਪੜ੍ਹੋ: ਗੁਰਨਾਮ ਭੁਲਰ, ਸਰਗੁਨ ਮਹਿਤਾ ਦੀ ਫਿਲਮ ਦਾ ਬਦਲਿਆ ਟਾਈਟਲ 'ਸੁਹਰਿਆਂ ਦਾ ਪਿੰਡ ਆ ਗਿਆ' ਦੀ ਬਜਾਏ ਹੋਇਆ 'ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ"

ਦੱਸ ਦਈਏ ਕਿ ਆਲੀਆ ਭੱਟ ਆਪਣੀ ਫਿਲਮ 'ਹਾਰਟ ਆਫ ਸਟੋਨ' ਨਾਲ ਹਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਅਭਿਨੇਤਰੀ ਆਪਣੀ ਪ੍ਰੈਗਨੈਂਸੀ ਦੌਰਾਨ ਲੰਡਨ 'ਚ ਇਸ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਬਾਅਦ ਉਹ ਆਪਣੀ ਅਗਲੀ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' ਦੀ ਸ਼ੂਟਿੰਗ ਵੀ ਪੂਰੀ ਕਰੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network