ਰਣਧੀਰ ਕਪੂਰ ਦਾ ਛਲਕਿਆ ਦਰਦ, ਦੋ ਸਾਲਾਂ ‘ਚ ਚਾਰ ਪਰਿਵਾਰਕ ਮੈਂਬਰਾਂ ਦੀ ਹੋਈ ਮੌਤ

Reported by: PTC Punjabi Desk | Edited by: Rupinder Kaler  |  February 15th 2021 11:29 AM |  Updated: February 15th 2021 11:29 AM

ਰਣਧੀਰ ਕਪੂਰ ਦਾ ਛਲਕਿਆ ਦਰਦ, ਦੋ ਸਾਲਾਂ ‘ਚ ਚਾਰ ਪਰਿਵਾਰਕ ਮੈਂਬਰਾਂ ਦੀ ਹੋਈ ਮੌਤ

ਰਣਧੀਰ ਕਪੂਰ ਆਪਣੇ ਦੋਨੇਂ ਛੋਟੇ ਭਰਾਵਾਂ ਪਹਿਲਾਂ ਰਿਸ਼ੀ ਕਪੂਰ ਤੇ ਫਿਰ ਰਾਜੀਵ ਕਪੂਰ ਨੂੰ ਗੁਆ ਚੁੱਕੇ ਹਨ । ਦੋਹਾਂ ਦੀ ਮੌਤ ਤੋਂ ਬਾਅਦ ਉਹ ਡੂੰਘੇ ਸਦਮੇ ‘ਚ ਹਨ। ਉਨ੍ਹਾਂ ਨੇ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ‘ਚ ਆਪਣੇ ਦਰਦ ਨੂੰ ਬਿਆਨ ਕੀਤਾ ਹੈ ।

randhir kapoor

ਉਨ੍ਹਾਂ ਇੰਟਰਵਿਊ ‘ਚ ਦੱਸਿਆ ‘ਮੈਂ ਨਹੀਂ ਜਾਣਦਾ ਕੀ ਹੋ ਰਿਹਾ ਹੈ ? ਮੈਂ ਰਿਸ਼ੀ ਅਤੇ ਰਾਜੀਵ ਦੇ ਬਹੁਤ ਕਰੀਬ ਸੀ। ਮੈਂ ਆਪਣੇ ਪਰਿਵਾਰ ਦੇ ਚਾਰ ਜੀਆਂ ਨੂੰ ਗੁਆ ਚੁੱਕਿਆ ਹਾਂ। ਮੇਰੀ ਮਾਂ ਕ੍ਰਿਸ਼ਨਾ ਰਾਜ ਕਪੂਰ, ਵੱਡੀ ਭੈਣ ਰਿਤੂ ਨੰਦਾ, ਰਿਸ਼ੀ ਅਤੇ ਹੁਣ ਰਾਜੀਵ ।

ਹੋਰ ਪੜ੍ਹੋ :ਵੈਲੇਂਨਟਾਈਨ ਡੇ ‘ਤੇ ਪ੍ਰਸਿੱਧ ਪੰਜਾਬੀ ਮਾਡਲ ਗਿੰਨੀ ਕਪੂਰ ਨੇ ਬੁਆਏ ਫ੍ਰੈਂਡ ਨਾਲ ਐਕਸਚੇਂਜ ਕੀਤੀ ਰਿੰਗ, ਰਿੰਗ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ

rishi .rajiv,randhir

ਇਹ ਚਾਰੋ ਮੇਰੇ ਦਿਲ ਦੇ ਬਹੁਤ ਕਰੀਬ ਸਨ। ਹੁਣ ਮੈਂ ਇੱਕਲਾ ਰਹਿ ਗਿਆ ਹਾਂ’। ਦੱਸ ਦਈਏ ਕਿ ਰਾਜੀਵ ਕਪੂਰ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਸੀ ।

rishi .rajiv,randhir

ਬਤੌਰ ਪ੍ਰੋਡਿਊਸਰ ਵੀ ਉਨ੍ਹਾਂ ਨੇ ਕਈ ਫ਼ਿਲਮਾਂ ਬਣਾਈਆਂ ਸਨ ।ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network