‘ਕੈਟ’ ‘ਚ ਰਣਦੀਪ ਹੁੱਡਾ ਦਾ ਸਰਦਾਰੀ ਲੁੱਕ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਪੰਜਾਬ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦਰਸਾਉਣ ਦੀ ਕੋਸ਼ਿਸ਼

Reported by: PTC Punjabi Desk | Edited by: Shaminder  |  November 18th 2022 02:33 PM |  Updated: November 18th 2022 02:33 PM

‘ਕੈਟ’ ‘ਚ ਰਣਦੀਪ ਹੁੱਡਾ ਦਾ ਸਰਦਾਰੀ ਲੁੱਕ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਪੰਜਾਬ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦਰਸਾਉਣ ਦੀ ਕੋਸ਼ਿਸ਼

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ (Randeep Hooda) ਇਨੀਂ ਦਿਨੀਂ ਆਪਣੀ ਵੈੱਬ ਸੀਰੀਜ਼ ‘ਕੈਟ’ (CAT) ਨੂੰ ਲੈ ਕੇ ਚਰਚਾ ‘ਚ ਹਨ । ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਜਿਸ ‘ਚ ਪੰਜਾਬ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਖ਼ਾਸ ਗੱਲ ਇਹ ਹੈ ਕਿ ਫ਼ਿਲਮ ‘ਚ ਰਣਦੀਪ ਹੁੱਡਾ ਨੇ ਇੱਕ ਸਰਦਾਰ ਦੀ ਭੂਮਿਕਾ ਨਿਭਾਈ ਹੈ ।

Randeep hooda Movie Image Source : Youtube

ਹੋਰ ਪੜ੍ਹੋ : 80 ਤੋਂ ਵੱਧ ਫ਼ਿਲਮਾਂ ‘ਚ ਕੰਮ ਕਰਨ ਵਾਲੀ ਅਦਾਕਾਰਾ ਦਲਜੀਤ ਕੌਰ ਦੇ ਅੰਤਿਮ ਸਸਕਾਰ ‘ਚ ਨਹੀਂ ਪਹੁੰਚਿਆ ਕੋਈ ਫ਼ਿਲਮੀ ਸਿਤਾਰਾ, ਗੁਰਦਾਸ ਮਾਨ ਨੇ ਆਪਣੀ ਸਹਿ-ਅਦਾਕਾਰਾ ਨੂੰ ਦਿੱਤੀ ਸ਼ਰਧਾਂਜਲੀ

ਫ਼ਿਲਮ ਦੇ ਟ੍ਰੇਲਰ ‘ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਰਣਦੀਪ ਹੁੱਡਾ ਦਾ ਭਰਾ ਨਸ਼ੇ ਦੀ ਦਲਦਲ ‘ਚ ਫਸ ਜਾਂਦਾ ਹੈ । ਜਿਸ ਤੋਂ ਬਾਅਦ ਰਣਦੀਪ ਹੁੱਡਾ ਆਪਣੇ ਭਰਾ ਨੂੰ ਇਸ ਦਲਦਲ ਚੋਂ ਕੱਢਣ ਦੇ ਨਾਲ ਨਾਲ ਇਸ ਨਸ਼ੇ ਦੇ ਧੰਦੇ ਦੇ ਨਾਲ ਜੁੜੇ ਲੋਕਾਂ ਨੂੰ ਫੜਵਾਉਣ ਦੇ ਲਈ ਪੁਲਿਸ ਦੇ ਨਾਲ ਰਲ ਜਾਂਦਾ ਹੈ ।

Randeep hooda Image Source : Youtube

ਹੋਰ ਪੜ੍ਹੋ : ਮਹਿਲਾ ਦੇ ਗੈਟਅੱਪ ‘ਚ ਨਜ਼ਰ ਆ ਰਹੇ ਇਸ ਸ਼ਖਸ ਨੂੰ ਕੀ ਤੁਸੀਂ ਪਛਾਣਿਆ ! ਕਈ ਹਿੱਟ ਫ਼ਿਲਮਾਂ ‘ਚ ਕਰ ਚੁੱਕਿਆ ਹੈ ਕੰਮ

ਇਸ ਵੈੱਬ ਸੀਰੀਜ਼ ਨੂੰ ਨੈਟਫਲਿਕਸ ‘ਤੇ ਦਿਖਾਇਆ ਜਾਵੇਗਾ ।ਸਰਦਾਰ ਦੇ ਲੁੱਕ 'ਚ ਰਣਦੀਪ ਹੁੱਡਾ ਕਾਫੀ ਖੂਬਸੂਰਤ ਲੱਗ ਰਹੇ ਹਨ। ਰਣਦੀਪ ਹੁੱਡਾ ਸੀਰੀਜ਼ ਕੈਟ 'ਚ ਗੁਰਨਾਮ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਦੀੋਪ ਹੁੱਡਾ ਕਈ ਸ਼ਾਨਦਾਰ ਕਿਰਦਾਰ ਨਿਭਾ ਚੁੱਕੇ ਹਨ ।

Randeep hooda , Image Source : Youtube

ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਸਿੱਖੀ ਸਰੂਪ ਵੀ ਧਾਰ ਲਿਆ ਸੀ ਅਤੇ ਉਹ ਸਿੱਖੀ ਨਿਯਮਾਂ ਦਾ ਪਾਲਣ ਕਰਦੇ ਹੋਏ ਖਾਲਸਾ ਏਡ ਦੇ ਨਾਲ ਆਪਣੀਆਂ ਸੇਵਾਵਾਂ ਵੀ ਨਿਭਾ ਰਹੇ ਸਨ । ਪਰ ਫ਼ਿਲਮਾਂ ‘ਚ ਵੱਖ ਵੱਖ ਕਿਰਦਾਰ ਨਿਭਾਉਣ ਕਾਰਨ ਉਨ੍ਹਾਂ ਨੂੰ ਸਿੱਖੀ ਸਰੂਪ ਨੂੰ ਛੱਡਣਾ ਪਿਆ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network