ਵੀਰ ਸਾਵਰਕਰ ਦੀ ਜਯੰਤੀ ਮੌਕੇ ਫਿਲਮ 'ਸੁਤੰਤਰ ਵੀਰ ਸਾਵਰਕਰ' ਤੋਂ ਰਣਦੀਪ ਹੁੱਡਾ ਦਾ ਫਰਸਟ ਲੁੱਕ ਆਇਆ ਸਾਹਮਣੇ, ਫੈਨਜ਼ ਕਰ ਰਹੇ ਪਸੰਦ
ਅੱਜ (28 ਮਈ) ਨੂੰ ਦੇਸ਼ ਦੇ ਮਸ਼ਹੂਰ ਸੁਤੰਤਰਤਾ ਸੇਨਾਨੀ ਵੀਰ ਸਾਵਰਕਰ ਦੀ 139ਵੀਂ ਜਯੰਤੀ ਹੈ। ਇਸ ਮੌਕੇ ਸ਼ਨੀਵਾਰ ਨੂੰ ਉਨ੍ਹਾਂ ਦੇ ਜੀਵਨ 'ਤੇ ਬਣ ਰਹੀ ਫਿਲਮ 'ਸਵਤੰਤਰ ਵੀਰ ਸਾਵਰਕਰ' ਤੋਂ ਰਣਦੀਪ ਹੁੱਡਾ ਦਾ ਫਰਸਟ ਲੁੱਕ ਰਿਲੀਜ਼ ਕੀਤਾ ਗਿਆ ਹੈ। ਫਿਲਮ 'ਚ ਅਭਿਨੇਤਾ ਰਣਦੀਪ ਹੁੱਡਾ ਵੀਰ ਸਾਵਰਕਰ ਦੀ ਭੂਮਿਕਾ 'ਚ ਹੋਣਗੇ। ਪਹਿਲੀ ਲੁੱਕ 'ਚ ਰਣਦੀਪ ਨੂੰ ਪਛਾਣਨਾ ਮੁਸ਼ਕਿਲ ਹੋ ਰਿਹਾ ਹੈ, ਪਰ ਫੈਨਜ਼ ਉਨ੍ਹਾਂ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।
Image Source: Instagram
ਵੀਰ ਸਾਵਰਕਰ ਦੇ ਜੀਵਨ 'ਤੇ ਬਣ ਰਹੀ ਫਿਲਮ 'ਸਵਤੰਤਰ ਵੀਰ ਸਾਵਰਕਰ' ਦਾ ਪਹਿਲਾ ਲੁੱਕ ਸ਼ਨੀਵਾਰ ਨੂੰ ਰਿਲੀਜ਼ ਕੀਤਾ ਗਿਆ। ਫਿਲਮ 'ਚ ਅਭਿਨੇਤਾ ਰਣਦੀਪ ਹੁੱਡਾ ਵੀਰ ਸਾਵਰਕਰ ਦੀ ਭੂਮਿਕਾ 'ਚ ਹੋਣਗੇ। ਪਹਿਲੀ ਲੁੱਕ 'ਚ ਰਣਦੀਪ ਨੂੰ ਪਛਾਣਨਾ ਮੁਸ਼ਕਿਲ ਹੋ ਰਿਹਾ ਹੈ। ਫਿਲਮ ਨੂੰ ਮਹੇਸ਼ ਮਾਂਜਰੇਕਰ ਡਾਇਰੈਕਟ ਕਰ ਰਹੇ ਹਨ। ਫਿਲਮ ਦੇ ਨਿਰਮਾਤਾ ਸੰਦੀਪ ਸਿੰਘ ਅਤੇ ਆਨੰਦ ਪੰਡਿਤ ਹਨ।
ਰਣਦੀਪ ਹੁੱਡਾ ਇਸ ਕਿਰਦਾਰ ਨੂੰ ਨਿਭਾਉਣ ਲਈ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ, 'ਕਈ ਨਾਇਕ ਹਨ ਜਿਨ੍ਹਾਂ ਨੇ ਆਜ਼ਾਦੀ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਹਾਲਾਂਕਿ, ਸਾਰਿਆਂ ਨੂੰ ਇੱਕੋ ਜਿਹਾ ਮਹੱਤਵ ਨਹੀਂ ਦਿੱਤਾ ਗਿਆ ਸੀ। ਵਿਨਾਇਕ ਦਾਮੋਦਰ ਸਾਵਰਕਰ ਨੂੰ ਸਭ ਤੋਂ ਵੱਧ ਗਲਤ ਸਮਝਿਆ ਗਿਆ ਸੀ। ਅਜਿਹੇ ਨਾਇਕਾਂ ਦੀ ਕਹਾਣੀ ਜ਼ਰੂਰ ਸੁਣਾਈ ਜਾਵੇ।
Image Source: Instagram
ਦੱਸ ਦਈਏ ਕਿ ਇਹ ਦੂਜੀ ਵਾਰ ਹੈ ਜਦੋਂ ਰਣਦੀਪ ਨਿਰਮਾਤਾ ਸੰਦੀਪ ਸਿੰਘ ਨਾਲ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 2016 'ਚ ਬਾਇਓਪਿਕ 'ਸਰਬਜੀਤ' 'ਚ ਕੰਮ ਕੀਤਾ ਸੀ। ਰਣਦੀਪ ਨੇ ਕਿਹਾ ਹੈ ਕਿ ਵੀਰ ਸਾਵਰਕਰ ਦਾ ਕਿਰਦਾਰ ਉਨ੍ਹਾਂ ਲਈ ਬਹੁਤ ਚੁਣੌਤੀਪੂਰਨ ਹੋਣ ਵਾਲਾ ਹੈ।
ਇਸ ਫਿਲਮ ਦੀ ਸ਼ੂਟਿੰਗ ਜੂਨ 2022 ਤੋਂ ਸ਼ੁਰੂ ਹੋਣ ਜਾ ਰਹੀ ਹੈ। ਫਿਲਮ ਦੀ ਸ਼ੂਟਿੰਗ ਲੰਡਨ, ਮਹਾਰਾਸ਼ਟਰ ਅਤੇ ਅੰਡੇਮਾਨ ਨਿਕੋਬਾਰ ਵਿੱਚ ਹੋਵੇਗੀ।ਫਿਲਮ ਨੂੰ ਮਹੇਸ਼ ਮਾਂਜਰੇਕਰ ਡਾਇਰੈਕਟ ਕਰਨ ਜਾ ਰਹੇ ਹਨ ਅਤੇ ਸੰਦੀਪ ਸਿੰਘ ਪ੍ਰੋਡਿਊਸ ਕਰਨਗੇ। ਫਿਲਮ 'ਚ ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਵੱਖ-ਵੱਖ ਪੜਾਵਾਂ ਨੂੰ ਦਿਖਾਇਆ ਜਾਵੇਗਾ।
Image Source: Instagram
ਹੋਰ ਪੜ੍ਹੋ: ਅਕਸ਼ੈ ਕੁਮਾਰ ਸਟਾਰਰ ਫਿਲਮ 'ਪ੍ਰਿਥਵਾਰਾਜ' ਦੇ ਟਾਈਟਲ 'ਚ ਹੋਇਆ ਬਦਲਾਅ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਤੁਹਾਨੂੰ ਦੱਸ ਦੇਈਏ ਕਿ ਐਸ਼ਲੇ ਰੇਬੈਲੋ ਨੇ 'ਸਵਤੰਤਰ ਵੀਰ ਸਾਵਰਕਰ' ਦੀ ਪਹਿਲੀ ਲੁੱਕ ਦੀ ਪੋਸ਼ਾਕ ਤਿਆਰ ਕੀਤੀ ਹੈ। ਇਸ ਦੇ ਨਾਲ ਹੀ ਅਭਿਨੇਤਾ ਦਾ ਵੀਰ ਸਾਵਰਕਰ ਲੁੱਕ ਮੇਕਅੱਪ ਆਰਟਿਸਟ ਰੇਣੂਕਾ ਪਿੱਲਈ ਨੇ ਦਿੱਤਾ ਹੈ। ਰਣਦੀਪ ਫਿਲਮ 'ਚ ਆਪਣੇ ਡਾਇਲਾਗਸ ਲਈ ਮਰਾਠੀ ਭਾਸ਼ਾ ਦੀ ਵੀ ਤਿਆਰੀ ਕਰ ਰਹੇ ਹਨ।
View this post on Instagram