ਰਣਦੀਪ ਹੁੱਡਾ ਨੇ ਮਰਹੂਮ ਦਲਬੀਰ ਕੌਰ ਦੇ ਨਾਲ ਸਾਂਝੀ ਕੀਤੀ ਤਸਵੀਰ, ਭਾਵੁਕ ਪੋਸਟ ਪਾਉਂਦੇ ਹੋਏ ਭੈਣ ਨਾਲ ਅਖੀਰਲੀ ਮੁਲਾਕਾਤ ਦੇ ਪਲਾਂ ਨੂੰ ਕੀਤਾ ਸਾਂਝਾ
ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਸ਼ਨੀਵਾਰ ਰਾਤ ਨੂੰ ਦਿਹਾਂਤ ਹੋ ਗਿਆ ਸੀ। ਉਹ 60 ਸਾਲਾਂ ਉਮਰ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ । ਸਰਬਜੀਤ ਸਿੰਘ ਜਾਸੂਸੀ ਦੇ ਦੋਸ਼ ਵਿੱਚ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸੀ। ਉੱਥੇ ਹੀ ਸਰਬਜੀਤ ਸਿੰਘ ਦੀ ਮੌਤ ਹੋ ਗਈ ਸੀ।
ਸਰਬਜੀਤ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਸਰਬਜੀਤ' ਸਾਲ 2016 'ਚ ਆਈ ਸੀ, ਜਿਸ 'ਚ ਰਣਦੀਪ ਹੁੱਡਾ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ 'ਚ ਐਸ਼ਵਰਿਆ ਰਾਏ ਨੇ ਦਲਬੀਰ ਕੌਰ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਦੌਰਾਨ ਹੀ ਰਣਦੀਪ ਹੁੱਡਾ ਅਤੇ ਭੈਣ ਦਲਬੀਰ ਕੌਰ ਚ ਖ਼ਾਸ ਰਿਸ਼ਤਾ ਬਣ ਗਿਆ ਸੀ। ਦਲਬੀਰ ਕਹਿੰਦੀ ਸੀ ਕਿ ਉਸ ਨੂੰ ਰਣਦੀਪ ‘ਚ ਆਪਣਾ ਮਰਹੂਮ ਭਰਾ ਨਜ਼ਰ ਆਉਂਦਾ ਹੈ।
ਰਣਦੀਪ ਹੁੱਡਾ ਨੇ ਭਾਵੇਂ ਵੱਡੇ ਪਰਦੇ ਉੱਤੇ ਦਲਬੀਰ ਕੌਰ ਦੇ ਭਰਾ ਸਰਜੀਤ ਸਿੰਘ ਦਾ ਕਿਰਦਾਰ ਨਿਭਾਇਆ ਸੀ। ਪਰ ਰਣਦੀਪ ਹੁੱਡਾ ਨੇ ਅਸਲ ਜ਼ਿੰਦਗੀ ‘ਚ ਦਲਬੀਰ ਦੇ ਭਰਾ ਵਾਲਾ ਅਸਲ ਫਰਜ਼ ਪੂਰਾ ਕਰਦੇ ਹੋਏ ਆਪਣਾ ਵਾਅਦਾ ਵੀ ਪੂਰੇ ਕਰਦੇ ਹੋਏ ਨਜ਼ਰ ਆਏ। ਜੀ ਹਾਂ ਬਾਲੀਵੁੱਡ ਦਾ ਇਹ ਕਲਾਕਾਰ ਦਲਬੀਰ ਕੌਰ ਦੀ ਮੌਤ 'ਤੇ ਪੰਜਾਬ ਦੇ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਪਹੁੰਚੇ ਤੇ ਰਣਦੀਪ ਨੇ ਦਲਬੀਰ ਦੀ ਅਰਥੀ ਨੂੰ ਮੋਢਾ ਵੀ ਦਿੱਤਾ। ਉਸ ਨੇ ਚਿਖਾ ਨੂੰ ਅੱਗ ਵੀ ਦਿੱਤੀ।
ਹੁਣ ਅਦਾਕਾਰ ਰਣਦੀਪ ਹੁੱਡਾ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਇੱਕ ਭਾਵੁਕ ਪੋਸਟ ਪਾਈ ਹੈ। ਜੋ ਕਿ ਹਰ ਇੱਕ ਨੂੰ ਭਾਵੁਕ ਕਰ ਰਹੀ ਹੈ। ਦਲਬੀਰ ਕੌਰ ਰਣਦੀਪ ਹੁੱਡਾ ਨੂੰ ਆਪਣਾ ਭਰਾ ਸਮਝਦੀ ਸੀ। ਫਿਲਮ ਦੌਰਾਨ ਉਨ੍ਹਾਂ ਦੀ ਜਾਣ-ਪਛਾਣ ਹੋਈ। ਆਪਣੀ ਪੋਸਟ 'ਚ ਰਣਦੀਪ ਨੇ ਦਲਬੀਰ ਨੂੰ ਫਾਈਟਰ ਦੱਸਿਆ ਹੈ। ਉਹ ਲਿਖਦਾ ਹੈ,- ‘ਘਰ ਜ਼ਰੂਰ ਆਉਣਾ’, was the last thing she said ..ਉਸ ਨੇ ਆਖਰੀ ਗੱਲ ਕਹੀ ਸੀ...ਮੈਂ ਆ ਗਿਆ, ਪਰ ਉਹ ਹੁਣ ਚਲੀ ਗਈ...ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਦਲਬੀਰ ਕੌਰ ਜੀ ਇੰਨੀ ਜਲਦੀ ਸਾਨੂੰ ਛੱਡ ਕੇ ਚਲੇ ਜਾਣਗੇ...ਇੱਕ ਫਾਇਟਰ, ਇੱਕ ਬੱਚੇ ਵਾਂਗ, ਤਿੱਖਾ ਅਤੇ ਹਰ ਚੀਜ਼ ਲਈ ਸਮਰਪਿਤ... ਉਹ ਆਪਣੇ ਪਿਆਰੇ ਭਰਾ ਸਰਬਜੀਤ ਨੂੰ ਬਚਾਉਣ ਲਈ ਇੱਕ ਸਿਸਟਮ, ਇੱਕ ਦੇਸ਼, ਲੋਕਾਂ ਅਤੇ ਖੁਦ ਨਾਲ ਲੜੀ...’
ਰਣਦੀਪ ਹੁੱਡਾ ਅੱਗੇ ਲਿਖਦੇ ਹਨ, 'ਮੈਂ ਬਹੁਤ ਖੁਸ਼ਕਿਸਮਤ ਸੀ ਕਿ ਉਨ੍ਹਾਂ ਦਾ ਪਿਆਰ ਅਤੇ ਆਸ਼ੀਰਵਾਦ ਮਿਲਿਆ ਅਤੇ ਇਸ ਜ਼ਿੰਦਗੀ ਵਿਚ ਕਦੇ ਵੀ ਰੱਖੜੀ ਦੀ ਕਮੀ ਨਹੀਂ ਆਈ... Ironically ਇਹ ਹੈ ਕਿ ਜਦੋਂ ਅਸੀਂ ਆਖਰੀ ਵਾਰ ਮਿਲੇ ਸੀ, ਮੈਂ ਪੰਜਾਬ ਦੇ ਖੇਤਾਂ ਵਿੱਚ ਸ਼ੂਟਿੰਗ ਕਰ ਰਿਹਾ ਸੀ ਜਿੱਥੇ ਅਸੀਂ ਭਾਰਤ-ਪਾਕਿ ਸਰਹੱਦ ਬਣੀ ਹੋਈ ਸੀ…
ਨਵੰਬਰ ਮਹੀਨੇ ਦੇ ਅਖੀਰੇਲ ਦਿਨ ਸੀ ਤੇ ਠੰਡ ਅਤੇ ਧੁੰਦ ਬਹੁਤ ਪੈ ਰਹੀ ਸੀ ਪਰ ਉਨ੍ਹਾਂ ਨੇ ਇਸ ਦੀ ਪਰਵਾਹ ਨਹੀਂ ਕੀਤੀ...ਉਹ ਖੁਸ਼ ਸੀ ਕਿ ਅਸੀਂ ਸਰਹੱਦ ਦੇ ਇੱਕੋ ਪਾਸੇ ਸੀ... “ਖੁਸ਼ ਰਹੋ, ਜੁਗ ਜੁਗ ਜੀਓ” ਉਹ ਅਕਸਰ ਆਪਣੀ ਗੱਲ ਇਹ ਕਹਿ ਕੇ ਖਤਮ ਕਰ ਦਿੰਦੀ ਸੀ...ਮੈਂ ਸੱਚਮੁੱਚ ਧੰਨ ਮਹਿਸੂਸ ਕਰਦਾ ਹਾਂ... ਦਲਬੀਰ ਜੀ ਕੋਲ ਸਮਾਂ ਨਹੀਂ ਸੀ...ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਮੈਨੂੰ ਯਾਦ ਆਉਂਦੀ ਹੈ ਅਤੇ ਮੈਂ ਹਮੇਸ਼ਾ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਕਦਰ ਕਰਾਂਗਾ।'
ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਦਲਬੀਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਨ ਨਾਲ ਹੀ ਰਣਦੀਪ ਹੁੱਡਾ ਦੀ ਤਾਰੀਫ ਕਰ ਰਹੇ ਹਨ। ਜੀ ਹਾਂ ਰਣਦੀਪ ਹੁੱਡਾ ਅਜਿਹੇ ਕਲਾਕਾਰ ਨਿਕਲੇ ਜਿਨ੍ਹਾਂ ਨੇ ਆਪਣੇ ਵਚਨਾਂ ਨੂੰ ਪੂਰਾ ਕਰਦੇ ਹੋਏ ਦਲਬੀਰ ਕੌਰ ਦੇ ਅੰਤਿਮ ਸੰਸਕਾਰ ‘ਚ ਪਹੁੰਚੇ। ਪਰਿਵਾਰ ਦੇ ਨਾਲ ਮਿਲਕੇ ਅੰਤਿਮ ਰਸਮਾਂ ਨੂੰ ਪੂਰਾ ਕੀਤਾ। ਦਲਬੀਰ ਕੌਰ ਨੇ ਰਣਦੀਪ ਹੁੱਡਾ ਨੂੰ ਕਿਹਾ ਸੀ ਕਿ ਉਹ ਉਸਦੀ ਅਰਥੀ ਨੂੰ ਮੋਢਾ ਜ਼ਰੂਰ ਦੇਵੇ।
View this post on Instagram