ਫ਼ਿਲਮ 'ਐਨੀਮਲ' ਦੇ ਸੈੱਟ ਤੋਂ ਰਣਬੀਰ ਕਪੂਰ ਦਾ ਲੁੱਕ ਹੋਇਆ ਵਾਇਰਲ, ਖੂਨ 'ਚ ਲੱਥਪੱਥ ਨਜ਼ਰ ਆਇਆ ਐਕਟਰ
Ranbir Kapoor news: ਬਾਲੀਵੁੱਡ ਐਕਟਰ ਰਣਬੀਰ ਕਪੂਰ ਹਾਲ ਹੀ 'ਚ ਬੇਟੀ ਦੇ ਪਿਤਾ ਬਣੇ ਹਨ। 6 ਨਵੰਬਰ ਨੂੰ ਆਲੀਆ ਭੱਟ ਨੇ ਇੱਕ ਕਿਊਟ ਜਿਹੀ ਧੀ ਨੂੰ ਜਨਮ ਦਿੱਤਾ ਹੈ। ਪਿਤਾ ਬਣਨ ਤੋਂ ਬਾਅਦ, ਇੱਕ ਵਾਰ ਫਿਰ ਅਦਾਕਾਰ ਆਪਣੇ ਕੰਮ 'ਤੇ ਵਾਪਸ ਆ ਗਏ ਹਨ। ਅਭਿਨੇਤਾ ਜਲਦ ਹੀ ਫਿਲਮ 'ਐਨੀਮਲ' 'ਚ ਨਜ਼ਰ ਆਉਣਗੇ।
ਹੋਰ ਪੜ੍ਹੋ: ਗੈਰੀ ਸੰਧੂ ਨੇ ਸਟੇਜ ਸ਼ੋਅ ਦੌਰਾਨ ਜੈਸਮੀਨ ਸੈਂਡਲਾਸ 'ਤੇ ਕੀਤੀ ਅਜਿਹੀ ਟਿੱਪਣੀ, ਵੀਡੀਓ ਹੋਇਆ ਵਾਇਰਲ
ਰਣਬੀਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਐਨੀਮਲ ਦੀ ਸ਼ੂਟਿੰਗ ਕਰ ਰਹੇ ਹਨ। ਰਣਬੀਰ ਕਪੂਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇੱਕ ਵਾਇਰਪਲ ਤਸਵੀਰ 'ਚ ਅਭਿਨੇਤਾ ਖੂਨ ਨਾਲ ਲੱਥਪੱਥ ਨਜ਼ਰ ਆ ਰਹੇ ਹਨ। ਇਹ ਫੋਟੋ ਐਨੀਮਲ ਦੇ ਸੈੱਟ ਤੋਂ ਸਾਹਮਣੇ ਆਈ ਹੈ। ਇਨ੍ਹਾਂ ਤਸਵੀਰਾਂ 'ਚ ਰਣਬੀਰ ਕਪੂਰ ਜੋ ਕਿ ਵੱਡੀਆਂ ਮੁੱਛਾਂ ਅਤੇ ਦਾੜ੍ਹੀ ਦੇ ਨਾਲ ਦਿਖਾਈ ਦੇ ਰਹੇ ਹਨ।
ਇਸ ਫ਼ਿਲਮ 'ਚ ਰਣਬੀਰ ਇਕ ਗੈਂਗਸਟਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜੋ ਆਪਣੇ ਪਰਿਵਾਰਕ ਰਿਸ਼ਤਿਆਂ 'ਚ ਉਲਝਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਰਣਬੀਰ ਕਪੂਰ ਇਕ ਵੱਖਰੇ ਲੁੱਕ 'ਚ ਨਜ਼ਰ ਆਉਣਗੇ।
ਇਸ ਫ਼ਿਲਮ ਦਾ ਨਿਰਮਾਣ ਰਣਦੀਪ ਰੈੱਡੀ ਵਾਂਗਾ ਕਰ ਰਹੇ ਹਨ, ਜਿਸ 'ਚ 'ਪੁਸ਼ਪਾ' ਅਭਿਨੇਤਰੀ ਰਸ਼ਮਿਕਾ ਮੰਡਾਨਾ ਵੀ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਬੌਬੀ ਦਿਓਲ ਅਤੇ ਅਨਿਲ ਕਪੂਰ ਵੀ ਫ਼ਿਲਮ 'ਚ ਹੋਣਗੇ। ਖਬਰਾਂ ਦੀ ਮੰਨੀਏ ਤਾਂ ਰਸ਼ਮਿਕਾ ਰਣਬੀਰ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਲਈ ਉੱਥੇ ਅਨਿਲ ਕਪੂਰ ਉਨ੍ਹਾਂ ਦੇ ਪਿਤਾ ਦੀ ਭੂਮਿਕਾ ਨਿਭਾਉਣਗੇ।
ਇੰਨਾ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ 'ਚ ਰਣਬੀਰ ਨੈਗੇਟਿਵ ਰੋਲ 'ਚ ਹੋਣਗੇ। ਅਭਿਨੇਤਾ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਨਿਰਦੇਸ਼ਕ ਲਵ ਰੰਜਨ ਦੀ ਇੱਕ ਫ਼ਿਲਮ ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਉਨ੍ਹਾਂ ਦੇ ਨਾਲ ਸ਼ਰਧਾ ਕਪੂਰ ਨਜ਼ਰ ਆਵੇਗੀ।