ਫਿਲਮ 'ਐਨੀਮਲ' ਤੋਂ ਰਣਬੀਰ ਕਪੂਰ ਦਾ ਫਰਸਟ ਲੁੱਕ ਹੋਇਆ ਲੀਕ, ਤਸਵੀਰਾਂ ਹੋਇਆਂ ਵਾਇਰਲ

Reported by: PTC Punjabi Desk | Edited by: Pushp Raj  |  July 26th 2022 12:20 PM |  Updated: July 26th 2022 12:23 PM

ਫਿਲਮ 'ਐਨੀਮਲ' ਤੋਂ ਰਣਬੀਰ ਕਪੂਰ ਦਾ ਫਰਸਟ ਲੁੱਕ ਹੋਇਆ ਲੀਕ, ਤਸਵੀਰਾਂ ਹੋਇਆਂ ਵਾਇਰਲ

Ranbir Kapoor's first look film 'Animal': ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ਸ਼ਮਸ਼ੇਰਾ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਹ ਫਿਲਮ ਹਾਲ ਹੀ ਵਿੱਚ ਰਿਲੀਜ਼ ਹੋਈ ਹੈ ਤੇ ਦਰਸ਼ਕਾਂ ਵੱਲੋਂ ਰਣਬੀਰ ਦੀ ਅਦਾਕਾਰੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਵਿਚਾਲੇ ਹੁਣ ਰਣਬੀਰ ਦੀ ਅਗਲੀ ਫਿਲਮ 'ਐਨੀਮਲ' ਤੋਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਸਾਥੀ ਕਲਾਕਾਰ ਅਨਿਲ ਕਪੂਰ ਦਾ ਫਰਸਟ ਲੁੱਕ ਲੀਕ ਹੋ ਗਿਆ ਹੈ।

Ranbir Kapoor, Anil Kapoor's look from sets of 'Animal' leaked; have a look Image Source: Twitter

ਦੱਸ ਦਈਏ ਕਿ ਫਿਲਮ ਸ਼ਮਸ਼ੇਰਾ ਦੇ ਰਿਲੀਜ਼ ਹੋਣ ਮਗਰੋਂ ਰਣਬੀਰ ਕਪੂਰ ਆਪਣੀ ਅਗਲੀ ਫਿਲਮ 'ਐਨੀਮਲ' ਨੂੰ ਪੂਰਾ ਕਰਨ ਵਿੱਚ ਰੁਝੇ ਹੋਏ ਹਨ। ਹਾਲ ਹੀ ਵਿੱਚ ਅਨਿਲ ਕਪੂਰ ਅਤੇ ਰਣਬੀਰ ਕਪੂਰ ਦਾ ਫਿਲਮ ਤੋਂ ਫਰਸਟ ਲੁੱਕ ਲੀਕ ਹੋ ਗਿਆ ਹੈ।

ਜਾਣਕਾਰੀ ਮੁਤਾਬਕ ਫਿਲਮ ਮੇਕਰਸ ਨੇ ਅਜੇ ਤੱਕ ਫਿਲਮ ਵਿੱਚ ਰਣਬੀਰ ਕਪੂਰ ਦੇ ਲੁੱਕ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਇਸ ਦੌਰਾਨ ਰਣਬੀਰ ਕਪੂਰ ਦੀ ਫਿਲਮ ਐਨੀਮਲ ਦੇ ਸੈੱਟ ਤੋਂ ਉਨ੍ਹਾਂ ਦਾ ਲੁੱਕ ਸੋਸ਼ਲ ਮੀਡੀਆ 'ਤੇ ਲੀਕ ਹੋ ਗਿਆ ਹੈ।

Image Source: Twitter

ਲੀਕ ਹੋਈਆਂ ਤਸਵੀਰਾਂ ਦੇ ਵਿੱਚ ਫਿਲਮ ਦੇ ਕਈ ਕਲਾਕਾਰ ਇੱਕ ਸੀਨ ਸ਼ੂਟ ਕਰਦੇ ਹੋਏ ਨਜ਼ਰ ਆ ਰਹੇ ਹਨ। ਸ਼ੂਟ ਦੌਰਾਨ ਰਣਬੀਰ ਕਪੂਰ ਅਤੇ ਅਨਿਲ ਕਪੂਰ ਨੂੰ ਕੁਝ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ । ਦੋਵੇਂ ਕਲਾਕਾਰਾਂ ਨੇ ਕਲੀਨ ਸ਼ੇਵਨ ਲੁੱਕ ਰੱਖੀ ਹੋਈ ਹੈ ਅਤੇ ਬਲੈਕ ਆਊਟਫਿਟਸ 'ਚ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਕਈ ਫੈਨ ਪੇਜਾਂ 'ਤੇ ਪੋਸਟ ਤੇ ਰੀਪੋਸਟ ਕੀਤਾ ਗਿਆ ਹੈ। ਜਿੱਥੇ ਰਣਬੀਰ ਕਪੂਰ ਬਲੈਕ ਟੀ-ਸ਼ਰਟ ਅਤੇ ਪੈਂਟ ਪਹਿਨੇ ਨਜ਼ਰ ਆ ਰਹੇ ਹਨ, ਉੱਥੇ ਅਨਿਲ ਕਪੂਰ ਨੇ ਬੀਨ ਰੰਗ ਦੀ ਸ਼ਰਟ ਪੈਂਟ ਪਾਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਫਿਲਹਾਲ ਸੈਫ ਅਲੀ ਖਾਨ ਦੇ ਘਰ ਪਟੌਦੀ ਪੈਲੇਸ 'ਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਅਪ੍ਰੈਲ 'ਚ ਟੀਮ ਨੇ ਮਨਾਲੀ 'ਚ ਫਿਲਮ ਦੀ ਸ਼ੂਟਿੰਗ ਕੀਤੀ ਸੀ, ਜਿੱਥੋਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।

Ranbir Kapoor, Anil Kapoor's look from sets of 'Animal' leaked; have a look Image Source: Twitter

ਹੋਰ ਪੜ੍ਹੋ: ਫਿਲਮ ਨਿਰਦੇਸ਼ਕ ਹੰਸਲ ਮਹਿਤਾ ਨੂੰ ਮੁੜ ਹੋਇਆ ਕੋਰੋਨਾ, ਲੋਕਾਂ ਨੂੰ ਕੀਤੀ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ

ਜੇਕਰ ਫਿਲਮ 'ਐਨੀਮਲ' ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਰਣਬੀਰ ਕਪੂਰ ਅਤੇ ਅਨਿਲ ਕਪੂਰ ਤੋਂ ਇਲਾਵਾ ਰਸ਼ਮਿਕਾ ਮੰਡਾਨਾ ਅਤੇ ਬੌਬੀ ਦਿਓਲ ਵਰਗੇ ਸਿਤਾਰੇ ਨਜ਼ਰ ਆਉਣਗੇ। ਖਬਰਾਂ ਦੀ ਮੰਨੀਏ ਤਾਂ ਫਿਲਮ 'ਚ ਰਸ਼ਮਿਕਾ ਮੰਡਾਨਾ ਰਣਬੀਰ ਕਪੂਰ ਦੇ ਨਾਲ ਨਜ਼ਰ ਆਵੇਗੀ ਅਤੇ ਅਨਿਲ ਕਪੂਰ ਉਨ੍ਹਾਂ ਦੇ ਪਿਤਾ ਦਾ ਕਿਰਦਾਰ ਨਿਭਾਅ ਰਹੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network