ਵੈਲੇਨਟਾਈਨ ਡੇਅ 'ਤੇ ਰਣਬੀਰ ਕਪੂਰ ਨੇ ਆਲਿਆ ਭੱਟ ਨਾਲ ਸ਼ੇਅਰ ਕੀਤੀ ਅਣਦੇਖੀ ਤਸਵੀਰ, ਦਰਸ਼ਕਾਂ ਨੂੰ ਆ ਰਹੀ ਪਸੰਦ

Reported by: PTC Punjabi Desk | Edited by: Pushp Raj  |  February 14th 2022 02:22 PM |  Updated: February 14th 2022 02:22 PM

ਵੈਲੇਨਟਾਈਨ ਡੇਅ 'ਤੇ ਰਣਬੀਰ ਕਪੂਰ ਨੇ ਆਲਿਆ ਭੱਟ ਨਾਲ ਸ਼ੇਅਰ ਕੀਤੀ ਅਣਦੇਖੀ ਤਸਵੀਰ, ਦਰਸ਼ਕਾਂ ਨੂੰ ਆ ਰਹੀ ਪਸੰਦ

ਬਾਲੀਵੁੱਡ ਦੇ ਲਵ ਬਰਡਸ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੇ ਵਿਆਹ ਨੂੰ ਲੈ ਕੇ ਸੁਰਖਿਆਂ ਵਿੱਚ ਬਣੇ ਹੋਏ ਹਨ। ਇਸ ਦੌਰਾਨ ਵੈਲਨਟਾਈਨ ਡੇਅ ਦੇ ਮੌਕੇ 'ਤੇ ਰਣਬੀਰ ਕਪੂਰ ਨੇ ਪਹਿਲੀ ਵਾਰ ਆਲਿਆ ਭੱਟ ਨਾਲ ਰੋਮੈਂਟਿਕ ਤਸਵੀਰ ਸ਼ੇਅਰ ਕੀਤੀ ਹੈ। ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।

ਰਣਬੀਰ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਹਿਲੀ ਵਾਰ ਆਲਿਆ ਨਾਲ ਕੋਈ ਤਸਵੀਰ ਸ਼ੇਅਰ ਕੀਤੀ ਹੈ। ਰਣਬੀਰ ਵੱਲੋਂ ਸ਼ੇਅਰ ਕੀਤੀ ਗਈ ਇਹ ਤਸਵੀਰ ਫ਼ਿਲਮ 'ਬ੍ਰਹਮਾਸਤਰ' ਦੀ ਹੈ।

Image Source: Instagram

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਰਣਬੀਰ ਕਪੂਰ ਨੇ ਕੈਪਸ਼ਨ ਵਿੱਚ ਲਿਖਿਆ, " ਫ਼ਿਲਮ 'ਬ੍ਰਹਮਾਸਤਰ' ਤੋਂ ਸ਼ਿਵ ਅਤੇ ਈਸ਼ਾ ਦੀ ਇੱਕ ਐਕਸਕਲਯੂਜ਼ਿਵ ਤਸਵੀਰ ♥️" #RanbirKapoor #Ranbir #AliaBhatt #Brahmastra

ਦੱਸ ਦਈਏ ਕਿ ਰਣਬੀਰ ਸਿੰਘ ਤੇ ਆਲਿਆ ਭੱਟ ਸਟਾਰਰ ਇਹ ਫ਼ਿਲਮ 'ਬ੍ਰਹਮਾਸਤਰ' ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਰਣਬੀਰ ਵੱਲੋਂ ਸ਼ੇਅਰ ਕੀਤੀ ਗਈ ਇਹ ਤਸਵੀਰ ਫ਼ਿਲਮ ਦੇ ਇੱਕ ਸੀਨ ਦੀ ਹੈ। ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਣਬੀਰ ਤੇ ਆਲਿਆ ਇੱਕ ਦੂਜੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ ਰਹੇ ਹਨ। ਇਸ ਤਸਵੀਰ 'ਚ ਆਲੀਆ ਅਤੇ ਰਣਬੀਰ ਦਾ ਪਿਆਰ ਸਾਫ ਨਜ਼ਰ ਆ ਰਿਹਾ ਹੈ।

Image Source: Instagram

ਹੋਰ ਪੜ੍ਹੋ : ਰਾਖੀ ਸਾਵੰਤ ਨੇ ਪਤੀ ਰਿਤੇਸ਼ ਤੋਂ ਅਲਗ ਹੋਣ ਦਾ ਕੀਤਾ ਐਲਾਨ, ਜਾਣੋ ਕੀ ਹੈ ਕਾਰਨ

ਫੈਨਜ਼ ਰਣਬੀਰ ਤੇ ਆਲਿਆ ਦੀ ਇਸ ਖੂਬਸੂਰਤ ਰੋਮੈਂਟਿਕ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਰਣਬੀਰ ਦੀ ਇਸ ਪੋਸਟ 'ਤੇ ਵੱਖ-ਵੱਖ ਤਰ੍ਹਾਂ ਕਮੈਂਟ ਕਰਕੇ ਆਪਣੀ ਪ੍ਰਤੀਕਿਰੀਆ ਦੇ ਰਹੇ ਹਨ।

Image Source: Instagram

ਇੱਥੇ ਦੱਸ ਦੇਈਏ ਕਿ ਇਸ ਜੋੜੇ ਦੇ ਫੈਨਜ਼ ਲੰਬੇ ਸਮੇਂ ਤੋਂ ਉਨ੍ਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ। ਦੋਹਾਂ ਨੇ ਹੁਣ ਜਨਤਕ ਤੌਰ 'ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ, ਜਿਸ ਕਾਰਨ ਫੈਨਜ਼ ਹੋਰ ਵੀ ਉਤਸ਼ਾਹਿਤ ਹਨ।

ਆਲਿਆ ਭੱਟ ਅਤੇ ਰਣਬੀਰ ਕਪੂਰ ਅਯਾਨ ਮੁਖਰਜੀ ਦੀ ਫ਼ਿਲਮ 'ਬ੍ਰਹਮਾਸਤਰ' 'ਚ ਇਕੱਠੇ ਨਜ਼ਰ ਆਉਣਗੇ। ਬ੍ਰਹਮਾਸਤਰ ਤੋਂ ਇਲਾਵਾ ਆਲਿਆ ਐਸਐਸ ਰਾਜਾਮੌਲੀ ਦੀ 'ਆਰਆਰਆਰ' ਅਤੇ ਸੰਜੇ ਲੀਲਾ ਭੰਸਾਲੀ ਦੀ 'ਗੰਗੂਬਾਈ ਕਾਠੀਆਵਾੜੀ' ਵਿੱਚ ਵੀ ਨਜ਼ਰ ਆਵੇਗੀ ਜੋ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network