Trending:
ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ ਫ਼ਿਲਮ 'ਬ੍ਰਹਮਾਸਤਰ' ਨੇ ਤੋੜਿਆ ਰਿਕਾਰਡ, ਓਪਨਿੰਗ ਡੇਅ 'ਤੇ ਕੀਤੀ ਸਭ ਤੋਂ ਵੱਧ ਕਮਾਈ
Film 'Brahmastar' Breaks Record: ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ ਫ਼ਿਲਮ 'ਬ੍ਰਹਮਾਸਤਰ' ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਬਾਲੀਵੁੱਡ 'ਚ ਲਗਾਤਾਰ ਫਲਾਪ ਹੋ ਰਹੀਆਂ ਫ਼ਿਲਮਾਂ ਅਤੇ ਬਾਈਕਾਟ ਬਾਲੀਵੁੱਡ ਟ੍ਰੈਂਡ ਵਿਚਾਲੇ ਫ਼ਿਲਮ 'ਬ੍ਰਹਮਾਸਤਰ' ਨੇ ਨਵਾਂ ਰਿਕਾਰਡ ਬਣਾਇਆ ਹੈ।
Image Source: Twitter
ਫ਼ਿਲਮ 'ਬ੍ਰਹਮਾਸਤਰ' ਨੇ ਫ਼ਿਲਮ ਮੇਕਰਸ ਅਤੇ ਬਾਲੀਵੁੱਡ ਦੀਆਂ ਉਮੀਦਾਂ 'ਤੇ ਖਰੇ ਉਤਰਤੇ ਹੋਏ ਪਹਿਲੇ ਦਿਨ ਰਿਕਾਰਡ ਤੋੜ ਕਮਾਈ ਕੀਤੀ ਹੈ। ਸ਼ੁਰੂਆਤੀ ਅੰਕੜਿਆਂ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ 36 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਇਸ ਨਾਲ ਇਹ ਓਪਨਿੰਗ ਡੇਅ 'ਤੇ ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਵੀ ਬਣ ਗਈ ਹੈ।
ਇਸ ਤੋਂ ਪਹਿਲਾਂ ਸਾਲ 2018 'ਚ ਰਿਲੀਜ਼ ਹੋਈ ਫ਼ਿਲਮ 'ਸੰਜੂ' ਨੂੰ ਰਣਬੀਰ ਕਪੂਰ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਫ਼ਿਲਮ ਮੰਨਿਆ ਜਾ ਰਿਹਾ ਹੈ। ਸੰਜੇ ਦੱਤ ਦੇ ਜੀਵਨ 'ਤੇ ਆਧਾਰਿਤ ਇਸ ਫ਼ਿਲਮ 'ਚ ਰਣਬੀਰ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ।
Image Source: Instagram
ਫ਼ਿਲਮ 'ਸੰਜੂ' 'ਚ ਉਹ ਬਿਲਕੁਲ ਸੰਜੇ ਦੱਤ ਵਰਗੇ ਲੱਗ ਰਹੇ ਸੀ, ਜਿਸ ਕਾਰਨ ਪ੍ਰਸ਼ੰਸਕਾਂ ਨੂੰ ਵੀ ਇਹ ਫ਼ਿਲਮ ਕਾਫੀ ਪਸੰਦ ਆਈ ਸੀ। ਰਣਬੀਰ ਕਪੂਰ ਦੀ ਫ਼ਿਲਮ 'ਸੰਜੂ' ਨੇ ਪਹਿਲੇ ਹੀ ਦਿਨ 34.75 ਕਰੋੜ ਦੀ ਬੰਪਰ ਓਪਨਿੰਗ ਕੀਤੀ ਸੀ ਅਤੇ ਇਸ ਦੀ ਕੁੱਲ ਕਮਾਈ 342.53 ਕਰੋੜ ਰੁਪਏ ਰਹੀ ਸੀ।
ਮੌਜੂਦਾ ਸਮੇਂ ਵਿੱਚ ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ ਫ਼ਿਲਮ ਬ੍ਰਹਮਾਸਤਰ ਨੇ ਓਪਨਿੰਗ ਦੇ ਪਹਿਲੇ ਦਿਨ ਲਗਭਗ 36 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੱਸ ਦਈਏ ਕਿ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਆਰਆਰਆਰ ਤੋਂ ਬਾਅਦ ਇਹ ਸਾਲ ਦੀ ਦੂਜੀ ਫ਼ਿਲਮ ਹੈ ਜਿਸ ਦੀਆਂ ਟਿਕਟਾਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿੱਕ ਗਈਆਂ ਸਨ।
Image Source: YouTube
ਹੋਰ ਪੜ੍ਹੋ: ਜਬਰਨ ਸੈਲਫੀ ਲੈਣ ਦੀ ਕੋਸ਼ਿਸ਼ ਕਰਨ ਵਾਲੇ ਫੈਨ 'ਤੇ ਭੜਕੇ ਰਿਤਿਕ ਰੌਸ਼ਨ, ਵੇਖੋ ਵੀਡੀਓ
ਲੰਬੇ ਇੰਤਜ਼ਾਰ ਤੋਂ ਬਾਅਦ ਰਿਲੀਜ਼ ਹੋਈ ਰਣਬੀਰ ਅਤੇ ਆਲੀਆ ਦੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ। ਜਿੱਥੇ ਕੁਝ ਲੋਕਾਂ ਨੂੰ ਇਸ ਫ਼ਿਲਮ ਅਤੇ ਦੋਵਾਂ ਅਦਾਕਾਰਾਂ ਦੀ ਕੈਮਿਸਟਰੀ ਪਸੰਦ ਆ ਰਹੀ ਹੈ, ਉੱਥੇ ਹੀ ਕੁਝ ਨੂੰ ਇਹ ਫ਼ਿਲਮ ਬਿਲਕੁਲ ਬਚਕਾਨਾ ਲੱਗ ਰਹੀ ਹੈ।