ਰਣਬੀਰ ਕਪੂਰ ਅਤੇ ਆਲਿਆ ਭੱਟ ਨੇ ਪ੍ਰਯਾਗਰਾਜ 'ਚ ਕੀਤੀ ਮਸਤੀ, ਤਸਵੀਰਾਂ ਹੋਈਆਂ ਵਾਇਰਲ
ਰਣਬੀਰ ਕਪੂਰ ਅਤੇ ਆਲਿਆ ਭੱਟ ਪ੍ਰਯਾਗਰਾਜ 'ਚ ਕੁੰਭ ਮੇਲੇ 'ਚ ਪਹੁੰਚੇ ਜਿੱਥੇ ਉਨ੍ਹਾਂ ਨੇ ਕੁਝ ਤਸਵੀਰਾਂ ਖਿੱਚੀਆਂ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਕਾਫੀ ਖ਼ੁਸ਼ ਨਜ਼ਰ ਆ ਰਹੇ ਨੇ । ਦੋਵਾਂ ਦੇ ਨਾਲ ਅਯਾਨ ਮੁਖਰਜੀ ਵੀ ਨਜ਼ਰ ਆਏ । ਦੋਵੇਂ ਪਿਛਲੇ ਲੰਬੇ ਸਮੇਂ ਤੋਂ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ਵਿੱਚ ਹਨ । ਦੋਨਾਂ ਨੂੰ ਪ੍ਰਯਾਗਰਾਜ 'ਚ ਸੈਲਫੀ ਲੈਂਦੇ ਹੋਏ ਵੇਖਿਆ ਗਿਆ ।
ਹੋਰ ਵੇਖੋ :ਗਾਇਕ ਕਮਲ ਖ਼ਾਨ ਅਤੇ ਸਚਿਨ ਅਹੁਜਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ
ਦੋਵੇਂ ਕਈ ਵਾਰ ਕੁਆਲਿਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆ ਜਾਂਦੇ ਨੇ । ਕੁਝ ਦਿਨ ਪਹਿਲਾਂ ਵੀ ਦੋਨਾਂ ਨੂੰ ਵਿਦੇਸ਼ 'ਚ ਛੁੱਟੀਆਂ ਮਨਾਉਂਦੇ ਹੋਏ ਸਪਾਟ ਕੀਤਾ ਗਿਆ ਸੀ । ਦੋਨਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ ।
ਹੋਰ ਵੇਖੋ :ਗੀਤਕਾਰ ਪਰਗਟ ਸਿੰਘ ਦਾ ਦਿਹਾਂਤ,ਹਰਜੀਤ ਹਰਮਨ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ
ranbir alia.
ਜਿਸ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ ਅਤੇ ਹੁਣ ਮੁੜ ਤੋਂ ਦੋਨਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਨੇ । ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਕਮੈਂਟ ਕਰ ਰਹੇ ਨੇ ।ਦੋਵੇਂ ਆਪਣੀ ਫ਼ਿਲਮ ਬ੍ਰਹਮਾਸਤਰ ਦੇ ਨਾਲ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਚਰਚਾ 'ਚ ਹਨ ।ਸੰਗਮ ਦੇ ਕਿਨਾਰੇ 'ਤੇ ਦੋਨਾਂ ਨੇ ਖੂਬ ਮਸਤੀ ਕੀਤੀ ।