ਰਣਬੀਰ ਕਪੂਰ ਤੇ ਆਲੀਆ ਭੱਟ ਇਕੱਠੇ ਪਹੁੰਚੇ ਵਾਰਾਣਸੀ, ਏਅਰਪੋਰਟ ‘ਤੇ ਹੋਏ ਸਪਾਟ

Reported by: PTC Punjabi Desk | Edited by: Shaminder  |  March 21st 2022 06:14 PM |  Updated: March 21st 2022 06:14 PM

ਰਣਬੀਰ ਕਪੂਰ ਤੇ ਆਲੀਆ ਭੱਟ ਇਕੱਠੇ ਪਹੁੰਚੇ ਵਾਰਾਣਸੀ, ਏਅਰਪੋਰਟ ‘ਤੇ ਹੋਏ ਸਪਾਟ

ਰਣਬੀਰ ਕਪੂਰ (Ranbir Kapoor ) ਅਤੇ ਆਲਿਆ ਭੱਟ (Alia Bhatt)  ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਹੈ । ਖ਼ਬਰਾਂ ਮੁਤਾਬਕ ਦੋਵੇਂ ਜਣੇ ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਦੇ ਲਈ ਵਾਰਾਣਸੀ ਗਏ ਹਨ । ਜਿੱਥੇ ਦੋਵੇਂ ਕਈ ਦ੍ਰਿਸ਼ਾਂ ਨੂੰ ਸ਼ੂਟ ਕਰਨਗੇ । ਦੋਵਾਂ ਨੂੰ ਲਾਲ ਬਹਾਦਰ ਸ਼ਾਸਤਰੀ ਇੰਟਰਨੈਸ਼ਨਲ ਏਅਰਪੋਰਟ ‘ਤੇ ਦੇਖਿਆ ਗਿਆ ਸੀ ।ਇਸ ਤੋਂ ਪਹਿਲਾਂ ਵੀ ਕੋਰੋਨਾ ਦੌਰ ਦੀ ਸ਼ੁਰੂਆਤ 'ਚ ਰਣਬੀਰ ਅਤੇ ਆਲੀਆ ਨੇ ਵਾਰਾਣਸੀ ਦੇ ਗੰਗਾ ਘਾਟ 'ਤੇ ਇਕੱਠੇ ਸ਼ੂਟ ਕੀਤਾ ਸੀ। ਉਸ ਸਮੇਂ ਗਰਮੀ ਕਾਰਨ ਸਿਹਤ  ਵਿਗੜ ਚੁੱਕੀ ਸੀ।

Image Source: Instagram

ਉਦੋਂ ਤੋਂ ਹੀ ਕੁਝ ਸੀਨਜ਼ ਰੀਸ਼ੂਟ ਕਰਨ ਦੀ ਗੱਲ ਚੱਲ ਰਹੀ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਪਿਛਲੇ ਕਾਫੀ ਸਮੇਂ ਤੋਂ ਆਪਣੇ ਵਿਆਹ ਨੂੰ ਲੈ ਕੇ ਚਰਚਾ ‘ਚ ਹਨ । ਪਰ ਹਾਲੇ ਤੱਕ ਦੋਵਾਂ ਵੱਲੋਂ ਵਿਆਹ ਦਾ ਅਧਿਕਾਰਕ ਤੌਰ ‘ਤੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ । ਆਲਿਆ ਭੱਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਫ਼ਿਲਮ ਗੰਗੂਬਾਈ ਕਾਠਿਆਵਾੜੀ ਨੂੰ ਲੈ ਕੇ ਕਾਫੀ ਚਰਚਾ ‘ਚ ਹੈ ।

image From Google

ਇਸ ਫ਼ਿਲਮ ‘ਚ ਆਲਿਆ ਨੇ ਗੰਗੂਬਾਈ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਕਿ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਦੇ ਨਾਲ ਹੀ ਰਣਬੀਰ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਸ਼ਮਸ਼ੇਰਾ’ ‘ਚ ਨਜ਼ਰ ਆਉਣ ਵਾਲੇ ਹਨ । ਜਿਸ ਦਾ ਟੀਜ਼ਰ ਵੀ ਬੀਤੇ ਦਿਨੀਂ ਜਾਰੀ ਹੋਇਆ ਸੀ । ਇਸ ਫ਼ਿਲਮ ‘ਚ ਰਣਬੀਰ ਦੇ ਨਾਲ ਸੰਜੇ ਦੱਤ ਸਣੇ ਹੋਰ ਵੀ ਕਈ ਅਦਾਕਾਰ ਨਜ਼ਰ ਆਉਣਗੇ । ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਆਲਿਆ ਭੱਟ ਤੋਂ ਪਹਿਲਾਂ ਉਹ ਦੀਪਿਕਾ ਪਾਦੂਕੋਣ ਦੇ ਨਾਲ ਵੀ ਰਿਲੇਸ਼ਨ ‘ਚ ਸਨ । ਪਰ ਦੋਵਾਂ ਦੀ ਦੋਸਤੀ ‘ਚ ਦਰਾਰ ਪੈ ਗਈ ਸੀ ਅਤੇ ਦੋਵਾਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network