Ranbir Kapoor Alia Bhatt Wedding: ਸੱਤ ਫੇਰੇ ਲੈ ਵਿਆਹ ਬੰਧਨ 'ਚ ਬੱਝੇ ਰਣਬੀਰ ਕਪੂਰ ਤੇ ਆਲਿਆ ਭੱਟ

Reported by: PTC Punjabi Desk | Edited by: Pushp Raj  |  April 14th 2022 05:14 PM |  Updated: April 14th 2022 05:35 PM

Ranbir Kapoor Alia Bhatt Wedding: ਸੱਤ ਫੇਰੇ ਲੈ ਵਿਆਹ ਬੰਧਨ 'ਚ ਬੱਝੇ ਰਣਬੀਰ ਕਪੂਰ ਤੇ ਆਲਿਆ ਭੱਟ

ਰਣਬੀਰ ਕਪੂਰ ਅਤੇ ਆਲਿਆ ਭੱਟ ਦੇ ਵਿਆਹ ਨੂੰ ਲੈ ਕੇ ਬੀ-ਟੀਊਨ ਵਿੱਚ ਬੇਹੱਦ ਉਤਸ਼ਾਹ ਹੈ। ਬਾਲੀਵੁੱਡ ਦੀ ਸਟਾਰ ਜੋੜੀ ਰਣਬੀਰ ਤੇ ਆਲਿਆ ਅੱਜ ਸੱਤ ਫੇਰੇ ਲੈ ਕੇ ਵਿਆਹ ਬੰਧਨ ਵਿੱਚ ਬੱਝ ਗਏ ਹਨ। ਇਸ ਮੌਕੇ ਕਈ ਬਾਲੀਵੁੱਡ ਸੈਲੇਬਸ ਨੇ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਵਧਾਈ ਦਿੱਤੀ ਹੈ।

ਰਣਬੀਰ ਤੇ ਆਲਿਆ ਦਾ ਵਿਆਹ ਸਮਾਗਮ ਬੇਹੱਦ ਨਿੱਜੀ ਰੱਖਿਆ ਗਿਆ। ਇਸ ਮੌਕੇ ਦੋਹਾਂ ਦੇ ਪਰਿਵਾਰਕ ਮੈਂਬਰ ਤੇ ਬੇਹੱਦ ਕਰੀਬੀ ਦੋਸਤ ਸ਼ਾਮਲ ਹੋਏ।

ਇਸ ਜੋੜੀ ਦਾ ਵਿਆਹ ਮੁੰਬਈ ਦੇ 'ਵਾਸਤੂ' ਵਿਖੇ ਹੋਇਆ। ਇਸ ਦੌਰਾਨ ਰਣਬੀਰ ਅਤੇ ਆਲਿਆ ਦੋਹਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ। ਵਿਆਹ ਤੋਂ ਪਹਿਲਾਂ ਅੱਜ ਸਵੇਰੇ ਹੀ ਇਸ ਜੋੜੇ ਦੀ ਹਲਦੀ ਰਸਮ ਪੂਰੀ ਕੀਤੀ ਗਈ । 13 ਅਪ੍ਰੈਲ ਨੂੰ ਰਣਬੀਰ-ਆਲੀਆ ਦੀ ਮਹਿੰਦੀ ਦਾ ਫੰਕਸ਼ਨ ਰੱਖਿਆ ਗਿਆ ਸੀ।

Finally!!! Ranbir Kapoor and Alia Bhatt are married

ਇਸ ਜੋੜੀ ਦੇ ਵਿਆਹ ਵਿੱਚ ਕਈ ਬਾਲੀਵੁੱਡ ਸੈਲੇਬਸ ਸੰਜੇ ਲੀਲਾ ਭੰਸਾਲੀ, ਵਰੁਣ ਧਵਨ, ਅਯਾਨ ਮੁਖਰਜੀ, ਜ਼ੋਇਆ ਅਖਤਰ, ਅਰਜੁਨ ਕਪੂਰ, ਮਸਾਬਾ ਗੁਪਤਾ, ਕਰਨ ਜੌਹਰ, ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ, ਆਦਿ ਵਰਗੀਆਂ ਮਸ਼ਹੂਰ ਹਸਤੀਆਂ ਨੇ ਸ਼ਮੂਲੀਅਤ ਕੀਤੀ।

ਵਿਆਹ ਤੋਂ ਬਾਅਦ ਇਹ ਜੋੜੀ ਜਲਦ ਹੀ ਫੈਨਜ਼ ਦੇ ਰੁਬਰੂ ਹੋਵੇਗੀ। ਕਈ ਬਾਲੀਵੁੱਡ ਸੈਲੇਬਸ ਨੇ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਵਧਾਈ ਦਿੱਤੀ ਹੈ। ਬਾਲੀਵੁੱਡ ਸੈਲੇਬਸ ਦੇ ਨਾਲ-ਨਾਲ ਆਲਿਆ ਤੇ ਰਣਬੀਰ ਕਪੂਰ ਦੇ ਫੈਨਜ਼ ਵੀ ਜੋੜੀ ਨੂੰ ਵਿਆਹ ਦੀ ਮੁਬਾਰਕਬਾਦ ਦੇ ਰਹੇ ਹਨ।

Ranbir Kapoor-Alia Bhatt wedding: Here's what Ranbir will gift his lady love on D-day Image Source: Instagram

ਹੋਰ ਪੜ੍ਹੋ : Ranbir Kapoor-Alia Bhatt Wedding updates : ਅੱਜ ਹਲਦੀ ਦੀ ਰਸਮ ਪੂਰੀ ਕਰਨ ਮਗਰੋਂ ਵਿਆਹ ਬੰਧਨ 'ਚ ਬੱਝ ਜਾਣਗੇ ਆਲਿਆ ਤੇ ਰਣਬੀਰ

ਜਲਦ ਹੀ ਇਹ ਜੋੜੀ ਆਯਾਨ ਮੁਖਰਜ਼ੀ ਦੀ ਫ਼ਿਲਮ ਬ੍ਰਹਮਾਸਤਰ ਵਿੱਚ ਇੱਕਠੇ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਪਹਿਲੀ ਵਾਰ ਰਣਬੀਰ ਕਪੂਰ ਤੇ ਆਲਿਆ ਭੱਟ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਫੈਨਜ਼ ਇਸ ਜੋੜੀ ਦੀ ਇਸ ਨਵੀਂ ਫ਼ਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network