ਆਲੀਆ ਨੂੰ ਲੱਗੀ ਸੱਟ, ਰਣਵੀਰ ਨੇ ਨਿਭਾਇਆ ਪ੍ਰੇਮੀ ਹੋਣ ਦਾ ਫਰਜ਼, ਦੇਖੋ ਵੀਡਿਓ

Reported by: PTC Punjabi Desk | Edited by: Rupinder Kaler  |  November 21st 2018 07:10 AM |  Updated: November 21st 2018 07:10 AM

ਆਲੀਆ ਨੂੰ ਲੱਗੀ ਸੱਟ, ਰਣਵੀਰ ਨੇ ਨਿਭਾਇਆ ਪ੍ਰੇਮੀ ਹੋਣ ਦਾ ਫਰਜ਼, ਦੇਖੋ ਵੀਡਿਓ

ਬਾਲੀਵੁੱਡ ਐਕਟਰੈੱਸ ਆਲੀਆ ਭੱਟ ਅਤੇ ਰਣਵੀਰ ਕਪੂਰ ਏਨੀਂ ਦਿਨੀਂ ਫਿਲਮ 'ਬ੍ਰਹਮਾਸਤਰ' ਨੂੰ ਲੈ ਕੇ ਕਾਫੀ ਰੁੱਝੇ ਹੋਏ ਹਨ । ਇਸ ਸਭ ਦੇ ਚਲਦੇ ਆਲੀਆ ਭੱਟ ਨੂੰ ਸ਼ੂਟਿੰਗ ਦੌਰਾਨ ਸੱਟ ਲੱਗ ਗਈ ਹੈ । ਖਬਰਾਂ ਮੁਤਾਬਿਕ ਇਸ ਫਿਲਮ ਦੀ ਸ਼ੂਟਿੰਗ ਡੋਂਗਰੀ ਵਿੱਚ ਚੱਲ ਰਹੀ ਹੈ । ਇਸੇ ਦੌਰਾਨ ਇੱਕ ਸੀਨ ਨੂੰ ਸ਼ੂਟ ਕਰਦੇ ਹੋਏ ਆਲੀਆ ਨੂੰ ਸੱਟ ਲੱਗ ਗਈ ਜਿਸ ਤੋਂ ਬਾਅਦ ਰਣਵੀਰ ਕਪੂਰ ਆਲੀਆ ਨੂੰ ਤੁਰੰਤ ਡਾਕਟਰ ਦੇ ਕੋਲ ਲੈ ਗਏ ।

ਹੋਰ ਵੇਖੋ : ਦੀਪਿਕਾ – ਰਣਵੀਰ ਦੇ ਰਿਸ਼ੇਪਸ਼ਨ ਬਾਰੇ ਜਾਣੋ ਖਾਣੇ ਤੋਂ ਲੈ ਕੇ ਕੱਪੜਿਆਂ ਤੱਕ ਕੀ ਹੈ ਖਾਸ

Ranbir Kapoor, Alia Bhatt Ranbir Kapoor, Alia Bhatt

ਇਸ ਘਟਨਾ ਦੀਆਂ ਕੁਝ ਤਸਵੀਰਾਂ ਕੈਮਰੇ ਵਿੱਚ ਕੈਦ ਹੋਈਆਂ ਹਨ । ਤਸਵੀਰਾਂ ਵਿੱਚ ਰਣਵੀਰ ਆਲੀਆ ਦੀ ਦੇਖਭਾਲ ਕਰਦੇ ਹੋਏ ਨਜ਼ਰ ਆ ਰਹੇ ਹਨ । ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ । ਆਲੀਆ ਅਤੇ ਰਣਵੀਰ ਏਨੀਂ ਦਿਨੀਂ ਆਪਣੇ ਅਫੇਅਰ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ ।

ਹੋਰ ਵੇਖੋ : ਆਲੋਕ ਨਾਥ ਨੂੰ ਜਾਣਾ ਪੈ ਸਕਦਾ ਹੈ ਜੇਲ੍ਹ, ਬਲਾਤਕਾਰ ਦਾ ਮਾਮਲਾ ਦਰਜ਼

Ranbir Kapoor, Alia Bhatt Ranbir Kapoor, Alia Bhatt

ਪਰ ਹਾਲੇ ਤੱਕ ਦੋਵਾਂ ਨੇ ਆਪਣੇ ਰਿਸਤੇ ਨੂੰ ਲੈ ਕੇ ਮੀਡੀਆਂ ਦੇ ਸਾਹਮਣੇ ਕੋਈ ਖੁਲਾਸਾ ਨਹੀਂ ਕੀਤਾ । ਫਿਲਮ ਦੀ ਗੱਲ ਕੀਤੀ ਜਾਵੇ ਤਾਂ 'ਬ੍ਰਹਮਾਸਤਰ' ਅਗਲੇ ਸਾਲ ਅਗਸਤ ਵਿੱਚ ਰਿਲੀਜ਼ ਹੋਣੀ ਵਾਲੀ ਸੀ , ਪਰ ਅਕਸ਼ੇ ਕੁਮਾਰ ਦੀ 'ਮਿਸ਼ਨ ਮੰਗਲ' ਕਰਕੇ ਇਸ ਦੀ ਰਿਲੀਜ਼ ਡੇਟ ਹੁਣ ਅੱਗੇ ਕਰ ਦਿੱਤੀ ਗਈ ਹੈ ।

ਹੋਰ ਵੇਖੋ : ਅੰਗਦ ਤੇ ਨੇਹਾ ਦੀ ਬੇਟੀ ਦੀ ਪਹਿਲੀ ਤਸਵੀਰ ਆਈ ਸਾਹਮਣੇ

Ranbir Kapoor, Alia Bhatt Ranbir Kapoor, Alia Bhatt

ਫਿਲਮ ਵਿੱਚ ਰਣਬੀਰ ਅਤੇ ਆਲੀਆ ਤੋਂ ਇਲਾਵਾ ਅਮਿਤਾਭ ਬੱਚਨ, ਮੋਨੀ ਰਾਏ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ ।

ਹੋਰ ਵੇਖੋ : ਸੈਫ–ਕਰੀਨਾ ਦੇ ਸ਼ਹਿਜ਼ਾਦੇ ਦੀ ਹਰ ਪਾਸੇ ਚੜਤ, ਦੇਖੋ ਤਸਵੀਰਾਂ

https://www.instagram.com/p/BqbVeRHHhrC/?utm_source=ig_embed


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network