Ranbir-Alia Wedding: ਨੀਤੂ ਕਪੂਰ ਨੇ ਨਵੀਂ ਨੂੰਹ ਦਾ ਕੀਤਾ ਸਵਾਗਤ, ਆਲਿਆ ਲਈ ਲਿਖਿਆ ਖ਼ਾਸ ਨੋਟ

Reported by: PTC Punjabi Desk | Edited by: Pushp Raj  |  April 15th 2022 11:27 AM |  Updated: April 15th 2022 11:27 AM

Ranbir-Alia Wedding: ਨੀਤੂ ਕਪੂਰ ਨੇ ਨਵੀਂ ਨੂੰਹ ਦਾ ਕੀਤਾ ਸਵਾਗਤ, ਆਲਿਆ ਲਈ ਲਿਖਿਆ ਖ਼ਾਸ ਨੋਟ

ਰਣਬੀਰ ਅਤੇ ਆਲੀਆ ਦੇ ਵਿਆਹ ਦੀਆਂ ਖਬਰਾਂ ਤੋਂ ਹਮੇਸ਼ਾ ਬਚਣ ਵਾਲੀ ਨੀਤੂ ਕਪੂਰ ਹੁਣ ਅਧਿਕਾਰਤ ਤੌਰ 'ਤੇ ਆਲੀਆ ਭੱਟ ਦੀ ਸੱਸ ਬਣ ਗਈ ਹੈ। ਹਰ ਮਾਂ ਵਾਂਗ ਨੀਤੂ ਕਪੂਰ ਵੀ ਆਪਣੇ ਬੇਟੇ ਰਣਬੀਰ ਕਪੂਰ ਦੇ ਵਿਆਹ ਤੋਂ ਬਹੁਤ ਖੁਸ਼ ਹੈ ਅਤੇ ਆਪਣੀ ਨੂੰਹ 'ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ।

ਹੁਣ ਨੀਤੂ ਕਪੂਰ ਨੇ ਕਪੂਰ ਖਾਨਦਾਨ 'ਚ ਨਵੀਂ ਨੂੰਹ ਆਲੀਆ ਭੱਟ ਦਾ ਬੇਹੱਦ ਖ਼ਾਸ ਤਰੀਕੇ ਨਾਲ ਸਵਾਗਤ ਕੀਤਾ ਹੈ। ਨੀਤੂ ਕਪੂਰ ਨੇ ਆਪਣੇ ਬੇਟੇ ਅਤੇ ਨੂੰਹ ਦੀਆਂ ਤਸਵੀਰਾਂ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਨੀਤੂ ਕਪੂਰ ਨੇ ਆਲਿਆ ਲਈ ਖ਼ਾਸ ਅਤੇ ਦਿਲ ਨੂੰ ਛੂਹ ਲੈਣ ਵਾਲਾ ਖ਼ਾਸ ਨੋਟ ਵੀ ਲਿਖਿਆ ਹੈ।

ਨੀਤੂ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਲੀਆ ਅਤੇ ਰਣਬੀਰ ਦੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, My world ❤️❤️?।

ਇਸ ਦੇ ਨਾਲ ਹੀ ਉਨ੍ਹਾਂ ਨੇ ਹਾਰਟ ਇਮੋਜੀ ਅਤੇ ਈਵਿਡ ਆਈ ਇਮੋਟਿਕਨ ਵੀ ਸ਼ੇਅਰ ਕੀਤੇ ਹਨ। ਉਸ ਦੇ ਕੈਪਸ਼ਨ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਬੇਟੇ ਨੂੰਹ ਨੂੰ ਹਰ ਬੁਰੀ ਨਜ਼ਰ ਤੋਂ ਬਚਾਉਣਾ ਚਾਹੁੰਦੀ ਹੈ।

ਹੋਰ ਪੜ੍ਹੋ : ਆਲਿਆ ਤੇ ਰਣਬੀਰ ਨੇ ਵਿਆਹ ਤੋਂ ਬਾਅਦ 'ਛੱਇਆਂ-ਛੱਇਆਂ' ਗਾਣੇ 'ਤੇ ਕੀਤਾ ਡਾਂਸ, ਵੇਖੋ ਵੀਡੀਓ

ਨੀਤੂ ਕਪੂਰ ਦੀ ਇਸ ਦਿਲ ਨੂੰ ਛੂਹਣ ਵਾਲੀ ਪੋਸਟ 'ਤੇ ਫੈਨਜ਼ ਬਹੁਤ ਪਿਆਰ ਲੁੱਟਾ ਰਹੇ ਹਨ। ਪੋਸਟ ਸ਼ੇਅਰ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਉਸ ਦੀ ਪੋਸਟ 'ਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਇਕੱਠੇ ਇਸ ਨਵੇਂ ਵਿਆਹੇ ਜੋੜੇ ਲਈ ਆਪਣੇ ਪਿਆਰ ਅਤੇ ਆਸ਼ੀਰਵਾਦ ਦੀ ਵਰਖਾ ਕਰ ਰਹੇ ਹਨ।

Ranbir Kapoor and Alia Bhatt took only 4 pheras and not seven? Image Source: Instagram

ਤੁਹਾਨੂੰ ਦੱਸ ਦੇਈਏ ਕਿ ਰਣਬੀਰ ਅਤੇ ਆਲੀਆ ਦੇ ਵਿਆਹ ਵਿੱਚ ਸਿਰਫ ਕਰੀਬੀ ਲੋਕਾਂ ਅਤੇ ਇੰਡਸਟਰੀ ਦੇ ਕੁਝ ਖਾਸ ਲੋਕਾਂ ਨੂੰ ਹੀ ਬੁਲਾਇਆ ਗਿਆ ਸੀ ਅਤੇ ਇਸ ਵਿਆਹ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਗਿਆ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network