Ranbir-Alia Wedding: ਵਿਆਹ ਤੋਂ ਪਹਿਲਾਂ ਆਲਿਆ-ਰਣਬੀਰ ਪਿਤਾ ਰਿਸ਼ੀ ਕਪੂਰ ਲਈ ਕਰਨਗੇ ਖ਼ਾਸ ਪੂਜਾ
ਰਣਬੀਰ ਕਪੂਰ ਅਤੇ ਆਲਿਆਭੱਟ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਰਣਬੀਰ ਦੇ ਘਰ 'ਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਲਿਆ ਤੇ ਰਣਬੀਰ ਵਿਆਹ ਕਰਵਾਉਣ ਤੋਂ ਪਹਿਲਾਂ ਪਿਤਾ ਰਿਸ਼ੀ ਕਪੂਰ ਦੇ ਲਈ ਖ਼ਾਸ ਪੂਜਾ ਕਰਨਗੇ ਤੇ ਇਸ ਮਗਰੋਂ ਹੀ ਵਿਆਹ ਦੀਆਂ ਰਸਮਾਂ ਸ਼ੁਰੂ ਹੋਣਗੀਆਂ।
ਰਣਬੀਰ ਤੇ ਆਲਿਆ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਉਨ੍ਹਾਂ ਦੇ ਫੈਨਜ਼ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਘਰ ਦੇ ਬਾਹਰ ਮੌਜੂਦ ਪਾਪਰਾਜ਼ੀ ਵਿਆਹ ਨਾਲ ਜੁੜੀ ਹਰ ਅਪਡੇਟ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ।
ਇਸ ਦੌਰਾਨ ਖਬਰ ਹੈ ਕਿ 14 ਅਪ੍ਰੈਲ ਨੂੰ ਰਣਬੀਰ-ਆਲਿਆਨੇ ਰਿਸ਼ੀ ਕਪੂਰ ਲਈ ਪੂਜਾ ਰੱਖੀ ਗਈ ਹੈ। ਇਸ ਦੇ ਲਈ ਪੰਡਿਤ ਨੂੰ ਬੁਲਾਇਆ ਗਿਆ ਹੈ। ਇਹ ਪੂਜਾ ਚੇਂਬੂਰ ਦੇ ਆਰਕੇ ਹਾਊਸ 'ਚ ਹੋਵੇਗੀ। ਜਾਣਕਾਰੀ ਮੁਤਾਬਕ ਇਸ ਪੂਜਾ ਤੋਂ ਬਾਅਦ ਹੀ ਵਿਆਹ ਦੀਆਂ ਰਸਮਾਂ ਸ਼ੁਰੂ ਹੋਣਗੀਆਂ।
ਰਿਸ਼ੀ ਕਪੂਰ ਨੇ 30 ਅਪ੍ਰੈਲ 2020 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਨੀਤੂ, ਰਣਬੀਰ ਅਤੇ ਰਿਧੀਮਾ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਹੁਤ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਸਨ। ਉਸ ਸਮੇਂ ਆਲਿਆਭੱਟ ਹਮੇਸ਼ਾ ਰਣਬੀਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਸੁਪੋਰਟ ਵਾਂਗ ਖੜ੍ਹੀ ਦਿਖਾਈ ਦਿੰਦੀ ਸੀ।
Image Source: Twitter
ਹੋਰ ਪੜ੍ਹੋ : ਆਲਿਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ 'ਤੇ ਸ਼ਾਹਿਦ ਕਪੂਰ ਨੇ ਦਿੱਤਾ ਰਿਐਕਸ਼ਨ, ਆਖੀ ਇਹ ਗੱਲ
ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਅਤੇ ਆਲਿਆਚੇਂਬੂਰ ਦੇ ਆਰਕੇ ਹਾਊਸ 'ਚ ਪੂਜਾ ਕਰਨਗੇ। 14 ਅਪ੍ਰੈਲ ਵੀਰਵਾਰ ਦੀ ਸਵੇਰ ਨੂੰ ਪੂਜਾ ਹੋਵੇਗੀ, ਜਿਸ ਤੋਂ ਬਾਅਦ ਹੀ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ। ਇਸ ਪੂਜਾ 'ਚ ਕਪੂਰ ਅਤੇ ਭੱਟ ਪਰਿਵਾਰ ਦੇ ਮੈਂਬਰ ਸ਼ਾਮਲ ਹੋਣਗੇ। ਇਸ ਵਿਸ਼ੇਸ਼ ਪੂਜਾ ਰਿਸ਼ੀ ਕਪੂਰ ਦੇ ਨਾਂ 'ਤੇ ਰੱਖੀ ਗਈ ਹੈ।
ਇਸ ਦੌਰਾਨ ਰਣਬੀਰ ਕਪੂਰ ਅਤੇ ਆਲਿਆਭੱਟ ਦੇ ਵਿਆਹ ਕਨਫਰੰਮ ਹੋ ਗਿਆ ਹੈ। ਇਸ ਜੋੜੀ ਦਾ ਵਿਆਹ ਬਾਂਦਰਾ ਸਥਿਤ ਵਾਸਤੂ ਵਿੱਚ ਰਣਬੀਰ ਕਪੂਰ ਦੇ ਘਰ ਹੋਵੇਗਾ। ਇਸ ਵਿਆਹ 'ਚ ਮਹਿਜ਼ ਭੱਟ ਤੇ ਕਪੂਰ ਖਾਨਦਾਨ ਦੇ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਵਿਆਹ ਲਈ ਇਸ ਥਾਂ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਹੈ।