Ranbir-Alia Wedding : ਆਲਿਆ ਭੱਟ ਤੇ ਰਣਬੀਰ ਕਪੂਰ ਦੇ ਪ੍ਰੀ ਵੈਡਿੰਗ ਫੰਕਸ਼ਨ ਹੋਏ ਸ਼ੁਰੂ, ਅੱਜ ਹੋਵੇਗੀ 'ਮਹਿੰਦੀ ਸੈਰੇਮਨੀ'
ਰਣਬੀਰ ਕਪੂਰ ਅਤੇ ਆਲਿਆ ਭੱਟ ਦੇ ਵਿਆਹ ਬਾਰੇ ਹਰ ਪਾਸੇ ਚਰਚਾ ਹੈ। ਇਹ ਜੋੜੀ 16 ਅਪ੍ਰੈਲ ਨੂੰ ਰਣਬੀਰ ਦੇ ਮੁੰਬਈ ਸਥਿਤ ਘਰ "ਵਾਸਤੂ ਨਿਵਾਸ" ਵਿੱਚ ਵਿਆਹ ਕਰਵਾਉਣਗੇ। ਆਲਿਆ ਤੇ ਰਣਬੀਰ ਦੇ ਪ੍ਰੀ ਵੈਡਿੰਗ ਫੰਕਸ਼ਨਸ ਅੱਜ ਤੋਂ ਸ਼ੁਰੂ ਹੋ ਰਹੇ ਹਨ ਅਤੇ ਅੱਜ ਇਸ ਜੋੜੇ ਦਾ ਪਹਿਲਾ ਪ੍ਰੀ-ਵੈਡਿੰਗ ਯਾਨੀ ਮਹਿੰਦੀ ਦੀ ਰਸਮ ਹੋਵੇਗੀ।
ਇਹ ਦੱਸਿਆ ਗਿਆ ਹੈ ਕਿ ਅੱਜ ਰਣਬੀਰ ਕਪੂਰ ਅਤੇ ਆਲਿਆ ਭੱਟ ਦੀ ਮਹਿੰਦੀ ਦੀ ਰਸਮ ਹੋਵੇਗੀ। ਇਹ ਜੋੜੀ ਪੰਜਾਬੀ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਏਗੀ। ਉਨ੍ਹਾਂ ਦੀ ਮਹਿੰਦੀ ਤੋਂ ਪਹਿਲਾਂ, ਦੁਪਹਿਰ ਦੇ ਲਗਭਗ 2 ਵਜੇ ਪਰਿਵਾਰ ਦੀ ਮੌਜੂਦਗੀ ਵਿੱਚ ਗਣੇਸ਼ ਪੂਜਾ ਕੀਤੀ ਜਾਵੇਗੀ। ਕਥਿਤ ਤੌਰ 'ਤੇ ਵਿਆਹ ਵਿੱਚ ਜੋੜੇ ਦੇ ਕਰੀਬੀ ਪਰਿਵਾਰ ਅਤੇ ਦੋਸਤ ਹੀ ਸ਼ਾਮਲ ਹੋਣਗੇ। ਇਹ ਜੋੜੀ 16 ਅਪ੍ਰੈਲ ਨੂੰ ਸਵੇਰੇ 2 ਵਜੇ ਤੋਂ ਸਵੇਰੇ 4 ਵਜੇ ਦੇ ਵਿਚਕਾਰ ਵਿਆਹ ਦੇ ਬੰਧਨ ਵਿੱਚ ਬੱਝੇਗੀ।
ਇਸ ਤੋਂ ਇਲਾਵਾ ਰਣਬੀਰ ਤੇ ਆਲਿਆ ਦੇ ਦੋਸਤਾਂ ਨੇ ਦੋਹਾਂ ਲਈ ਵਿਆਹ ਤੋਂ ਪਹਿਲਾਂ ਖ਼ਾਸ ਬੈਚਲਰ ਪਾਰਟੀ ਦਾ ਆਯੋਜਨ ਕੀਤਾ ਹੈ। ਇਹ ਫੰਕਸ਼ਨ ਕ੍ਰਿਸ਼ਨਾ ਰਾਜ ਬੰਗਲੇ ਵਿੱਚ ਹੋਵੇਗਾ।ਦੱਸ ਦੇਈਏ ਕਿ ਮੰਗਲਵਾਰ ਸ਼ਾਮ ਨੂੰ ਰਣਬੀਰ ਕਪੂਰ ਦੀ ਭੈਣ ਰਿਧੀਮਾ ਕਪੂਰ, ਪਤੀ ਭਰਤ ਸਾਹਨੀ ਅਤੇ ਬੇਟੀ ਸਮਰਾ ਨੂੰ ਵੀ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ।
ਹੋਰ ਪੜ੍ਹੋ : Ranbir Alia Wedding: ਵਿਆਹ ਤੋਂ ਪਹਿਲਾਂ ਆਲਿਆ-ਰਣਬੀਰ ਪਿਤਾ ਰਿਸ਼ੀ ਕਪੂਰ ਲਈ ਕਰਨਗੇ ਖ਼ਾਸ ਪੂਜਾ
ਵਿਆਹ ਸਬੰਧੀ ਹੋਰ ਜਾਣਕਾਰੀ ਮੁਤਾਬਕ ਜੋੜੇ ਦੀ ਹਲਦੀ ਅਤੇ ਸੰਗੀਤ ਸਮਾਰੋਹ 14 ਅਪ੍ਰੈਲ ਨੂੰ ਹੋਣਗੇ, ਜਿਸ ਤੋਂ ਬਾਅਦ 15 ਅਪ੍ਰੈਲ ਨੂੰ ਬਾਰਾਤ ਹੋਵੇਗੀ। ਰਣਬੀਰ ਅਤੇ ਆਲੀਆ 17 ਅਪ੍ਰੈਲ ਨੂੰ ਆਪਣੇ ਵਿਆਹ ਦੀ ਰਿਸੈਪਸ਼ਨ ਦੀ ਮੇਜ਼ਬਾਨੀ ਕਰ ਸਕਦੇ ਹਨ। ਰਣਬੀਰ ਦੇ ਨਜ਼ਦੀਕੀ ਸੂਤਰ ਨੇ ਇਹ ਵੀ ਦੱਸਿਆ ਕਿ ਰਿਸੈਪਸ਼ਨ ਮੁੰਬਈ ਦੇ ਤਾਜ ਮਹਿਲ ਪੈਲੇਸ ਵਿੱਚ ਹੋਵੇਗੀ।
ਰਣਬੀਰ ਅਤੇ ਆਲਿਆ ਦਾ ਵਿਆਹ ਕਥਿਤ ਤੌਰ 'ਤੇ ਨਿੱਜੀ ਸਮਾਗਮ ਵਜੋਂ ਹੋਵੇਗਾ। ਇਸ ਜੋੜੀ ਦੇ ਵਿਆਹ ਵਿੱਚ ਸੰਜੇ ਲੀਲਾ ਭੰਸਾਲੀ, ਵਰੁਣ ਧਵਨ, ਅਯਾਨ ਮੁਖਰਜੀ, ਜ਼ੋਇਆ ਅਖਤਰ, ਅਰਜੁਨ ਕਪੂਰ, ਮਸਾਬਾ ਗੁਪਤਾ, ਕਰਨ ਜੌਹਰ, ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ, ਆਦਿ ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ।