ਰਾਣਾ ਰਣਬੀਰ ਨੇ ਬਿੰਨੂ ਢਿੱਲੋਂ ਦੀ ਮਾਤਾ ਦੇ ਦਿਹਾਂਤ 'ਤੇ ਆਪਣੇ ਅੰਦਾਜ਼ ਵਿੱਚ ਅਫ਼ਸੋਸ ਕੀਤਾ ਪ੍ਰਗਟ, ਕਿਹਾ-‘ਯਾਦਾਂ ਤੇ ਮੁਹੱਬਤ ਜਿਉਂਦੀ ਰਹੇਗੀ’
ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਕਲਾਕਾਰ ਰਾਣਾ ਰਣਬੀਰ Rana Ranbir ਜੋ ਕਿ ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੀ ਕਮਾਲ ਦੀ ਲਿਖਣੀ ਕਰਕੇ ਵੀ ਜਾਣੇ ਜਾਂਦੇ ਨੇ। ਕੁਝ ਦਿਨ ਪਹਿਲਾਂ ਹੀ ਪੰਜਾਬੀ ਇੰਡਸਟਰੀ ਦੇ ਨਾਮੀ ਐਕਟਰ ਬਿੰਨੂ ਢਿੱਲੋਂ ਦੇ ਮਾਤਾ ਜੀ ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਨੇ। ਉਨ੍ਹਾਂ ਦੀ ਮੌਤ ਉੱਤੇ ਰਾਣਾ ਰਣਬੀਰ ਨੇ ਆਪਣੇ ਅੰਦਾਜ਼ ਦੇ ਨਾਲ ਬਿੰਨੂ ਢਿੱਲੋਂ ਦੀ ਮੰਮੀ ਨੂੰ ਸ਼ਰਧਾਂਜਲੀ ਦਿੱਤੀ ਹੈ।
ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਧੀ ਅਨਾਇਰਾ ਦੀਆਂ ਨਵੀਆਂ ਕਿਊਟ ਤਸਵੀਰਾਂ ਨੇ ਜਿੱਤਿਆ ਸਭ ਦਾ ਦਿਲ, ਪਾਪਾ ਨੂੰ ਕਾਪੀ ਕਰਦੀ ਆਈ ਨਜ਼ਰ
ਉਨ੍ਹਾਂ ਨੇ ਆਪਣੇ ਸ਼ਬਦਾਂ ਦੇ ਰਾਹੀਂ ਬਿੰਨੂ ਢਿੱਲੋਂ ਦੀ ਮਾਤਾ ਦੇ ਦਿਹਾਂਤ ‘ਤੇ ਆਪਣੇ ਅੰਦਾਜ਼ ਵਿੱਚ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਮੌਤ ‘ਤੇ ਦੁੱਖ ਪ੍ਰਗਟ ਕਰਨ ਵੇਲੇ ਸ਼ਬਦ ਥੁੜ ਜਾਂਦੇ ਨੇ’ ਤੇ ਨਾਲ ਹੀ ਉਨ੍ਹਾਂ ਨੇ ਬਿੰਨੂ ਢਿੱਲੋਂ ਨੂੰ ਟੈਗ ਕੀਤਾ ਹੈ। ਇਸ ਵੀਡੀਓ ਚ ਉਨ੍ਹਾਂ ਨੇ ਬਿਆਨ ਕੀਤਾ ਹੈ ਕਿ ਕਿਸੇ ਜਨਮ ਉੱਤੇ ਵਧਾਈ ਦੇਣ ਲਈ ਸਾਡਾ ਕੋਲ ਬਹੁਤ ਸਾਰੇ ਸ਼ਬਦ ਹੁੰਦੇ ਨੇ। ਪਰ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਅਫਸੋਸ ਕਰਨ ਦੇ ਲਈ ਸ਼ਬਦਾਂ ਦੀ ਥੋੜ ਹੋ ਗਈ ਹੈ। ਇਹ ਕੋਈ ਬੁਰੀ ਗੱਲ ਨਹੀਂ ਹੈ । ਸਾਨੂੰ ਸਮਝ ਨਹੀਂ ਆਉਂਦੀ ਕਿ ਕਿਵੇਂ ਅਸੀਂ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕਰੀਏ। ਉਨ੍ਹਾਂ ਨੇ ਅੰਟੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਅੰਟੀ ਦੇ ਹੱਥਾਂ ਦਾ ਪੱਕਿਆ ਖਾਣਾ, ਉਨ੍ਹਾਂ ਦਾ ਹਾਸਾ, ਉਨ੍ਹਾਂ ਦੀ ਕਰਾਰੀ ਚਾਹ, ਉਨ੍ਹਾਂ ਦੀਆਂ ਦਿੱਤੀਆਂ ਅਸੀਸਾਂ ਕਦੇ ਵੀ ਭੁੱਲੀਆਂ ਨਹੀਂ ਜਾ ਸਕਦੀਆਂ ਹਨ। ਹਾਂ ਸਰੀਰ ਚੱਲਾ ਜਾਂਦਾ ਹੈ ਪਰ ਯਾਦਾਂ ਤੇ ਮੁਹੱਬਤ ਜਿਉਂਦੀ ਰਹੇਗੀ..’। ਉਨ੍ਹਾਂ ਦਾ ਇਹ ਵੀਡੀਓ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ।
ਜੇ ਗੱਲ ਕਰੀਏ ਰਾਣਾ ਰਣਬੀਰ ਦੇ ਵਰਕ ਫਰੰਟ ਦੀ ਤਾਂ ਉਹ ਪਿੱਛੇ ਜਿਹੇ ਗਿੱਪੀ ਗਰੇਵਾਲ ਦੇ ਨਾਲ ਸ਼ਾਵਾ ਨੀ ਗਿਰਧਾਰੀ ਲਾਲਾ ‘ਚ ਨਜ਼ਰ ਆਏ ਸੀ। ਰਾਣਾ ਰਣਬੀਰ ਜਿਨ੍ਹਾਂ ਆਪਣੀ ਅਦਾਕਾਰੀ ਦਾ ਸਫ਼ਰ ਥਿਏਟਰ ਤੋਂ ਸ਼ੁਰੂ ਕੀਤਾ ਸੀ। ਫਿਰ ਟੀਵੀ ਤੋਂ ਵੱਡੇ ਪਰਦੇ ਉੱਤੇ ਆਪਣੀ ਅਦਾਕਾਰੀ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਲਿਆ। ਉਹਨਾਂ ਨੇ ਆਪਣੀ ਕਰੀਅਰ ਵਿੱਚ ਬਹੁਤ ਸਾਰੇ ਕਾਮੇਡੀ ਤੇ ਗੰਭੀਰ ਰੋਲ ਕੀਤੇ ਹਨ। ਉਨ੍ਹਾਂ ਵੱਲੋਂ ਨਿਭਾਏ ਹਰ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਆਉਣ ਵਾਲੇ ਸਮੇਂ ‘ਚ ਉਨਾਂ ਦੇ ਲਿਖੀਆਂ ਫ਼ਿਲਮਾਂ ਦਰਸ਼ਕਾਂ ਦੇ ਰੂਬਰੂ ਹੋਣਗੀਆਂ । ਇਸ ਤੋਂ ਇਲਾਵਾ ਉਹ ਖੁਦ ਵੀ ਕਈ ਫ਼ਿਲਮਾਂ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
View this post on Instagram