ਰਾਣਾ ਰਣਬੀਰ ਮੰਗ ਰਹੇ ਨੇ ਸਾਰਿਆਂ ਤੋਂ ਆਸੀਸਾਂ
ਕਹਿੰਦੇ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਨਾਮ ਕਮਾਣਾ ਤੇ ਉਸ ਨੂੰ ਬਰਕਰਾਰ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ। ਤੇ ਇਸ ਮੁਸ਼ਕਿਲ ਕੰਮ ਨੂੰ ਬਹੁੱਤ ਹੀ ਉਮਦਾ ਢੰਗ ਨਾਲ ਸਾਕਾਰ ਕੀਤਾ ਹੈ- ਮਲਟੀ ਟੈਲੇਂਟਡ ਕਲਾਕਾਰ- ਰਾਣਾ ਰਣਬੀਰ ਨੇ। ਰਾਣਾ ਰਣਬੀਰ ਦੀ ਅਦਾਕਾਰੀ, ਲੇਖਣੀ, ਹੋਸਟਿੰਗ ਤੇ ਕੋਮੇਡੀ ਟਾਈਮਿੰਗ ਦੀ ਸਾਰੀ ਦੁਨੀਆਂ ਮੁਰੀਦ ਹੈ। ਹੁਣ ਉਹਨਾਂ ਦਾ ਇਕ ਹੋਰ ਟੈਲੇਂਟ ਸਾਰਿਆਂ ਦੇ ਸਾਹਮਣੇ ਆ ਰਿਹਾ ਹੈ, ਤੇ ਉਹ ਹੈ ਫ਼ਿਲਮ ਆਸੀਸ।
ਜਿਸ ਨਾਲ ਉਹ ਫ਼ਿਲਮ ਡਾਈਰੇਕਸ਼ਨ ਵਿਚ ਕਦਮ ਰੱਖ ਰਹੇ ਨੇ। ਰਾਣਾ ਰਣਬੀਰ ਨੇ 9 ਅਪ੍ਰੈਲ ਨੂੰ ਆਪਣਾ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ਉਤੇ ਉਹਨਾਂ ਨੇ ਆਪਣੇ ਫ਼ੇਸਬੁੱਕ ਪੇਜ਼ ਤੇ ਇਕ ਪੋਸਟ ਸ਼ੇਅਰ ਕੀਤੀ। ਜਿਸ ਵਿਚ ਉਹਨਾਂ ਨੇ ਇਹ ਸੋਹਣਾ ਸੰਸਾਰ ਦਿਖਾਉਣ ਲਈ ਆਪਣੀ ਮਾਂ ਸ਼ਮਸ਼ੇਰ ਕੌਰ ਤੇ ਪਿਤਾ ਮੋਹਨ ਸਿੰਘ ਦਾ ਲੱਖ ਲੱਖ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਚਾਹੁਣ ਵਾਲਿਆਂ ਨੂੰ ਕਿਹਾ ਕਿ ਤੁਸੀਂ ਵੀ ਆਸੀਸ ਵਾਲੇ ਨੂੰ ਰੱਜ ਰੱਜ ਆਸੀਸਾਂ ਦੇਉ। ਉਹਨਾਂ ਦੀ ਇਸ ਪੋਸਟ ਦੇ ਬਾਦ ਹੀ ਉਹਨਾਂ ਨੂੰ ਫ਼ੇਸਬੁੱਕ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਲੱਗ ਗਿਆ।
ਫ਼ਿਲਹਾਲ, ਇਸ ਪੋਸਟ ਨਾਲ ਇਹ ਵੀ ਸਾਬਿਤ ਹੁੰਦਾ ਹੈ ਕਿ ਉਹ ਆਪਣੀ ਆਉਣ ਵਾਲੀ ਮੂਵੀ ਆਸੀਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਤੇ ਬਹੁਤ ਦਿਲੋਂ ਇਸ ਮੂਵੀ ਨਾਲ ਜੁੜੇ ਨੇ। ਤੁਹਾਨੂੰ ਐਥੇ ਦੱਸ ਦਈਏ ਕਿ ਇਸ ਮੂਵੀ ਦੇ ਨਿਰਦੇਸ਼ਨ ਦੇ ਨਾਲ ਨਾਲ ਰਾਣਾ ਰਣਬੀਰ ਨੇ ਆਸੀਸ ਮੂਵੀ ਲਿਖੀ ਵੀ ਹੈ। ਜਿਹੜੀ 22 ਜੂਨ 2018 ਨੂੰ ਸਾਰਿਆਂ ਦੇ ਰੁਬਰੂ ਹੋਵੇਗੀ। ਵੈਸੇ ਜੇ ਰਾਣਾ ਰਣਬੀਰ ਦੇ ਕਰੀਅਰ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਉਹ ਸ਼ੁਰੂ ਹੋਇਆ ਸੀ ਭਗਵੰਤ ਮਾਨ ਨਾਲ ਸਨ 2000 ਵਿਚ। ਜਦੋਂ ਉਹਨਾਂ ਨੇ ਟੈਲੀਵਿਜ਼ਨ ਕੀਤਾ ਸੀ ਤੇ ਜੁਗਨੂੰ ਮਸਤ ਮਸਤ, ਤੇ ਨੌਟੀ ਨੰਬਰ 1 ਵਰਗੇ ਕੋਮੇਡੀ ਸ਼ੋ ਕੀਤੇ ਸੀ।
https://www.youtube.com/watch?v=2nA-WK25bc4
ਇਸ ਦੌਰਾਨ ਉਹਨਾਂ ਨੇ ਬਹੁਤ ਸਾਰੇ ਸਟੇਜ ਸ਼ੋ ਕੀਤੇ। ਰਾਣਾ ਰਣਬੀਰ Rana Ranbir ਦੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਹੋਈ 2006 ਵਿਚ। ਜਦੋਂ ਉਹਨਾਂ ਨੇ ਰੱਬ ਨੇ ਬਣਾਈਆਂ ਜੋੜੀਆਂ, ਤੇ ਦਿਲ ਆਪਣਾ ਪੰਜਾਬੀ ਵਰਗੀਆਂ ਫ਼ਿਲਮਾਂ ਕੀਤੀਆਂ। ਹੁਣ ਤੱਕ ਰਾਣਾ ਰਣਬੀਰ 40 ਦੇ ਕਰੀਬ ਪੰਜਾਬੀ ਫ਼ਿਲਮਾਂ ਕਰ ਚੁੱਕੇ ਨੇ। ਜਿਹਨਾਂ ਵਿੱਚੋਂ ਬਹੁਤ ਸਾਰੀਆਂ ਫ਼ਿਲਮਾਂ ਵਿਚ ਉਹਨਾਂ ਦੇ ਕਿਰਦਾਰ ਨੂੰ ਸਰਾਹਿਆ ਗਿਆ।
Edited By: Gourav Kochhar