ਮਿਹਨਤ ਨਾਲ ਰਮਿੰਦਰ ਰਾਮੀ ਨੇ ਹਾਸਲ ਕੀਤੀ ਮੰਜ਼ਿਲ 

Reported by: PTC Punjabi Desk | Edited by: Shaminder  |  September 07th 2018 09:26 AM |  Updated: September 07th 2018 09:26 AM

      ਮਿਹਨਤ ਨਾਲ ਰਮਿੰਦਰ ਰਾਮੀ ਨੇ ਹਾਸਲ ਕੀਤੀ ਮੰਜ਼ਿਲ 

ਗੱਲ ਭਾਵੇਂ ਖੇਡ ਦੇ ਮੈਦਾਨ ਦੀ ਹੋਵੇ ਜਾਂ ਫਿਰ ਜੰਗ ਦੇ ਮੈਦਾਨ ਦੀ ।ਹਿੱਕ ਉੱਤੇ ਗੋਲੀ ਖਾਣ ਦਾ ਜੁੱਸਾ ਪੰਜਾਬੀਆਂ ਕੋਲ ਹੀ ਹੈ । ਪੰਜਾਬ ਦੀ ਧਰਤੀ ਤੇ ਆਪਣੀ ਜਾਨ ਤਲੀ ਤੇ ਰੱਖ ਕੇ ਸਰਹੱਦਾਂ ਦੀ ਰਾਖੀ ਕਰਨ ਵਾਲੇ ਯੋਧੇ ਵੀ ਹੋਏ ਹਨ ।ਉਥੇ ਅਣੱਥਕ ਮਿਹਨਤ ਕਰਨ ਵਾਲਿਆਂ ਨੇ ਕਾਮਯਾਬੀ ਦੀਆਂ ਮੰਜ਼ਲਾਂ ਸਰ ਕਰਦੇ ਹੋਏ ਸਿਰਫ ਆਪਣੇ ਮੁਲਕ ਵਿੱਚ ਹੀ ਨਾਮ ਨਹੀਂ ਕਮਾਇਆ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੇ ਮੁਲਕ ਦਾ ਨਾਂਅ ਰੋਸ਼ਨ ਕੀਤਾ ਹੈ । ਅੱਜ ਜਿਸ ਸ਼ਖਸ਼ੀਅਤ ਦੀ ਮੈਂ ਗੱਲ ਕਰ ਰਹੀ ਹਾਂ ਉਸ ਸ਼ਖਸ਼ੀਅਤ ਨੇ ਵੰਡ ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਅਤੇ ਫਿਰ ਸੱਤ ਸਮੁੰਦਰ ਪਾਰ ਜਾ ਕੇ ਇੱਕ ਵੱਡੀ ਸਲਤਨਤ ਕਾਇਮ ਕੀਤੀ ।

ਪਟਿਆਲਾ ਦੇ ਰਹਿਣ ਵਾਲੇ ਇਸ ਪ੍ਰਵਾਸੀ ਭਾਰਤੀ ਕਾਰੋਬਾਰੀ Businessman ਰਮਿੰਦਰ ਸਿੰਘ ਰੇਂਜਰ ਉਰਫ  ਰਾਮੀRaminder Singh Ranger Rami ਨੂੰ ਵਪਾਰ ਪਰਉਪਕਾਰ ਅਤੇ ਸਮਾਜਿਕ ਏਕਤਾ ਨੂੰ ਬਰਕਰਾਰ ਰੱਖਣ ਲਈ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ । ਕਿਸੇ ਪ੍ਰਵਾਸੀ ਭਾਰਤੀ ਨੂੰ ਬੇਗਾਨੇ ਮੁਲਕ 'ਚ ਦਿੱਤਾ ਗਿਆ ਇਹ ਸਨਮਾਨ ਬਹੁਤ ਮਾਣ ਵਾਲੀ ਗੱਲ ਹੈ । ਪਰ ਉਨਾਂ ਦਾ ਕਦ ਉਸ ਤੋਂ ਵੀ ਵੱਡਾ ਹੈ । ਪੰਜਾਬ ਦੇ ਪਟਿਆਲਾ ਸ਼ਹਿਰ ਤੋਂ ਮਿਹਨਤ ਨਾਲ ਆਪਣੇ ਮੁੱਕਦਰ ਨੂੰ ਬਦਲਣ ਵਾਲੀ ਇਸ ਸ਼ਖਸ਼ੀਅਤ ਦੀ ਕਾਮਯਾਬੀ ਦਾ ਇਹ ਸਫਰ ਹਰ ਕਿਸੇ ਲਈ ਪ੍ਰੇਰਣਾਦਾਇਕ ਹੈ । ਉਨਾਂ ਨੂੰ ਕਮਾਂਡਰ ਆਫ ਦੀ ਬ੍ਰਿਟਿਸ਼ ਐਂਪਾਇਰ ਅਤੇ ਸਨ ਮਾਰਕ ਲਿਮਟਿਡ ਦੇ ਮੁਖੀ ਰਾਮੀ ਰੇਂਜਰ ਨੂੰ ਵੈਸਟ ਲੰਡਨ ਯੂਨੀਵਰਸਿਟੀ ਨੇ ਡੀ ਲਿਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ । ਜੋ ਸਮੂਹ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ । ਪਰ ਉਨਾਂ ਨੂੰ ਇਹ ਸਨਮਾਨ ਮਿਲਣ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਹੈ । ਜਦੋਂ ਰਾਮੀ ਨੂੰ ਇਸ ਤਰਾਂ ਦਾ ਸਨਮਾਨ ਮਿਲਿਆ ਹੋਵੇ ਇਸ ਤੋਂ ਪਹਿਲਾਂ ਵੀ ਉਨਾਂ ਨੂੰ ਕਈ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ ।

ਉਨਾਂ ਦਾ ਜਨਮ ਪਾਕਿਸਤਾਨ ਦੇ ਗੁੱਜਰਾਂਵਾਲਾ 'ਚ ਜੁਲਾਈ ੧੯੪੭ ਵਿੱਚ ਹੋਇਆ ਸੀ।ਜਨਮ ਲੈਂਦਿਆਂ ਹੀ ਦੇਸ਼ ਦੀ ਹੋਈ ਵੰਡ ਨੇ ਉਨਾਂ ਤੋਂ ਪਿਤਾ ਦਾ ਸਾਇਆ ਖੋਹ ਲਿਆ ਸੀ । ਉਨਾਂ ਦਾ ਬਚਪਨ ਪਟਿਆਲਾ ਦੇ ਰੀਫਿਊਜੀ ਕੈਂਪ ਵਿੱਚ ਬੜੇ ਹੀ ਮੁਸ਼ਕਿਲ ਹਾਲਾਤਾਂ 'ਚ ਆਪਣੇ ਸੱਤ ਭੈਣ ਭਰਾਵਾਂ ਦੇ ਨਾਲ ਬੀਤਿਆ । ਉਨਾਂ ਦੀ ਮਾਂ ਨੇ ਬੜੀ ਮਿਹਨਤ ਕਰਕੇ ਪਾਲਿਆ ਅਤੇ ਉਨਾਂ ਨੂੰ ਵੀ ਮਿਹਨਤ ਕਰਨ ਦੀ ਗੁੜਤੀ ਦਿੱਤੀ ਕਿ ਉਨਾਂ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਹੋਇਆਂ ਕਰੜੀ ਮਿਹਨਤ ਨਾਲ ਆਪਣਾ ਕਾਰੋਬਾਰ ਖੜਾ ਕੀਤਾ ।ਇੱਥੇ ਨਾ ਸਿਰਫ ਉਨਾਂ ਨੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਉੱਥੇ ਕਈ ਲੋਕਾਂ ਦਾ ਸਹਾਰਾ ਵੀ ਬਣੇ । ਉਨਾਂ ਦੀ ਬਦੌਲਤ ਹੀ ਅੱਜ ਵਿਦੇਸ਼ ਦੀ ਧਰਤੀ ਤੇ ਕਈ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ । ਚੰਡੀਗੜ ਤੋਂ ਬੀ ਏ ਦੀ ਡਿਗਰੀ ਹਾਸਲ  ਕਰਨ ਵਾਲੇ ਰਮਿੰਦਰ ਸਿੰਘ ਰਾਮੀ ਨੇ ੧੯੭੧ 'ਚ ਬਿਹਤਰ ਜ਼ਿੰਦਗੀ

ਦੀ ਆਸ 'ਚ ਇੰਗਲੈਂਡ ਗਏ ਸਨ ਅਤੇ ਉੱਥੇ ਜਾ ਕੇ ਲਾਅ ਦੀ ਪੜਾਈ ਕਰਨਾ ਚਾਹੁੰਦੇ ਸਨ ਪਰ ਪੈਸਿਆਂ ਦੀ ਕਮੀ ਕਾਰਨ ਉਹ ਅਜਿਹਾ ਨਹੀਂ ਕਰ ਸਕੇ ।

ਇੰਗਲੈਂਡ ਆ ਕੇ ਉਨਾਂ ਨੇ ਕੇ.ਐਫ.ਸੀ ਸਮੇਤ ਕਈ ਰੈਸਟੋਰੈਂਟਾਂ ਵਿੱਚ ਕੰਮ ਕੀਤਾ ਅਤੇ ੧੯੮੭ ਵਿੱਚ ਆਪਣੀ ਕੰਪਨੀ ਸੀ.ਏਅਰ ਐਂਡ ਲੈਂਡ ਫੋਰਵਾਰਡਿੰਗ ਲਿਮਟਿਡ ਖੋਲੀ ਅਤੇ ਫਿਰ ਇਸ ਤੋਂ ਬਾਅਦ ਸਨ ਮਾਰਕ ਲਿਮਟਿਡ ਨਾਂਅ ਦੀ ਕੰਪਨੀ ਖੋਲੀ ।ਸਿਰਫ ਦੋ ਪੋਂਡ ਤੋਂ ਆਪਣੇ ਬਿਜਨੇਸ ਦੀ ਸ਼ੁਰੂਆਤ ਕਰਨ ਵਾਲੇ ਰਮਿੰਦਰ ਸਿੰਘ ਨੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਹ ੨੦ ਕਰੋੜ ਪੋਂਡ ਦੇ ਕਾਰੋਬਾਰ ਦੇ ਮਾਲਕ ਹਨ । ਉਨਾਂ ਵੱਲੋਂ ਬਿਜਨੇਸ ਦੇ ਖੇਤਰ ਵਿੱਚ ਵਧੀਆ ਕੰਮ ਕਰਨ ਲਈ ਮਹਾਰਾਣੀ ਐਲਿਜ਼ਾਬੇਥ ਨੇ ਉਨਾਂ ਨੂੰ ਸਨਮਾਨਿਤ ਵੀ ਕੀਤਾ । ਰਾਮੀ ਨੇ ਆਪਣੀ ਇਸ ਕਾਮਯਾਬੀ ਨੂੰ ਕਦੇ ਵੀ ਖੁਦ 'ਤੇ ਹਾਵੀ ਨਹੀਂ ਹੋਣ ਦਿੱਤਾ ।ਉਹ ਕਾਰੋਬਾਰ ਦੇ ਨਾਲ ਨਾਲ ਧਰਮ ਅਤੇ ਪਰੋਪਕਾਰ ਦੀ ਭਾਵਨਾ ਉਨਾਂ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ । ਜਦੋਂ ਉਨਾਂ ਨੂੰ ਆਪਣੇ ਵਤਨ ਆਉਣ ਦਾ ਮੌਕਾ ਮਿਲਦਾ ਹੈ ਤਾਂ ਉਹ ਭਾਰਤੀਆਂ ਦੀ ਮੱਦਦ ਲਈ ਵੀ ਅੱਗੇ ਆਉਂਦੇ ਹਨ । ਉਹ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਹਿੰਦੀ ਫੋਰਮ ਆਫ ਬ੍ਰਿਟੇਨ ਦੇ ਮੈਂਬਰ ਵੀ ਹਨ ਅਤੇ ਕਈ ਸੰਸਥਾਵਾਂ ਨਾਲ ਜੁੜੇ ਹੋਏ ਹਨ । ਉਨਾਂ ਨੇ ਵਿਦੇਸ਼ 'ਚ ਰਹਿ ਕੇ ਬਿਜਨੇਸ ਦੇ ਖੇਤਰ ਵਿੱਚ ਜੋ ਨਾਮ ਕਮਾਇਆ ਉਸਦੀ ਬਦੌਲਤ ਉਨਾਂ ਨੂੰ ਕਈ ਐਵਾਰਡਾਂ ਨਾਲ ਨਵਾਜਿਆ ਗਿਆ ਜੋ ਸਮੂਹ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network