ਰਾਮਾਇਣ ਵਿੱਚ ‘ਸੁਗਰੀਵ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਾ ਹੋਇਆ ਦਿਹਾਂਤ, ‘ਰਾਮ’ ਅਰੁਣ ਗੋਵਿਲ ਨੇ ਦੁੱਖ ਦਾ ਕੀਤਾ ਪ੍ਰਗਟਾਵਾ
ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਸੁਗਰੀਵ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸ਼ਾਮ ਸੁੰਦਰ ਕਲਾਨੀ ਦਾ ਦਿਹਾਂਤ ਹੋ ਗਿਆ ਹੈ । ਸੀਰੀਅਲ ਵਿੱਚ ਰਾਮ ਬਣਨ ਵਾਲੇ ਅਦਾਕਾਰ ਅਰੁਣ ਗੋਵਿਲ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ । ਅਰੂਣ ਗੋਵਿਲ ਨੇ ਟਵਿੱਟਰ ਤੇ ਸ਼ੋਕ ਸੰਦੇਸ਼ ਲਿਖਿਆ ਹੈ ‘ਮਿਸਟਰ ਸ਼ਾਮ ਸੁੰਦਰ ਦੇ ਦਿਹਾਂਤ ਦੀ ਖ਼ਬਰ ਸੁਣਕੇ ਦੁਖੀ ਹਾਂ, ਉਹਨਾਂ ਨੇ ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਸੁਗਰੀਵ ਦਾ ਕਿਰਦਾਰ ਨਿਭਾਇਆ ਸੀ ।
https://twitter.com/arungovil12/status/1248121829832572928
ਬਹੁਤ ਵਧੀਆ ਸ਼ਖਸ਼ੀਅਤ ਤੇ ਸੱਜਣ ਵਿਅਕਤੀ ਸਨ । ਈਸ਼ਵਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸਮੇਂ ਡੀਡੀ ਨੈਸ਼ਨਲ ’ਤੇ ਰਾਮਾਇਣ ਦਾ ਪ੍ਰਸਾਰਣ ਹੋ ਰਿਹਾ ਹੈ ਜਿਸ ਕਰਕੇ ਸਾਰੇ ਕਿਰਦਾਰ ਤੇ ਕਲਾਕਾਰ ਫਿਰ ਚਰਚਾ ਵਿੱਚ ਹਨ । ਸ਼ਾਮ ਸੁੰਦਰ ਕਲਾਨੀ ਦੀ ਅਦਾਕਾਰੀ ਦਾ ਕਰੀਅਰ ਰਾਮਾਇਣ ਤੋਂ ਹੀ ਸ਼ੁਰੂ ਹੋਇਆ ਸੀ ।
https://twitter.com/909_jain/status/1248123740040204290
ਹਾਲਾਂਕਿ ਉਹਨਾਂ ਨੇ ਇਸ ਤੋਂ ਬਾਅਦ ਅਦਾਕਾਰੀ ਦੇ ਖੇਤਰ ਵਿੱਚ ਕੁਝ ਖ਼ਾਸ ਕੰਮ ਨਹੀਂ ਕੀਤਾ । ਰਾਮਾਇਣ ਵਿੱਚ ਸੁਗਰੀਵ ਦੀ ਭੂਮਿਕਾ ਭਗਵਾਨ ਦੇ ਵਨਵਾਸ ਦੌਰਾਨ ਸਾਹਮਣੇ ਆਉਂਦੀ ਹੈ । ਵਾਨਰ ਰਾਜਾ ਸੁਗਰੀਵ ਰਾਵਣ ਨਾਲ ਯੁੱਧ ਵਿੱਚ ਰਾਮ ਦੀ ਮਦਦ ਕਰਦਾ ਹੈ । ਸੁਗਰੀਵ ਤੇ ਰਾਮ ਦੀ ਮੁਲਾਕਾਤ ਹਨੁੰਮਾਨ ਨੇ ਕਰਵਾਈ ਸੀ ।
https://twitter.com/DanishKaneria61/status/1247809946059771909