‘ਰਾਮ ਤੇਰੀ ਗੰਗਾ ਮੈਲੀ’ ਫ਼ਿਲਮ ਦੀ ਹੀਰੋਇਨ ਮੰਦਾਕਿਨੀ ਅੱਜ ਕੱਲ੍ਹ ਇਸ ਤਰ੍ਹਾਂ ਦਿੰਦੀ ਹੈ ਦਿਖਾਈ, ਤਾਜ਼ਾ ਤਸਵੀਰਾਂ ਵਾਇਰਲ
ਫ਼ਿਲਮ ‘ਰਾਮ ਤੇਰੀ ਗੰਗਾ ਮੈਲੀ’ ਨਾਲ ਰਾਤੋਂ ਰਾਤ ਸਟਾਰ ਬਣਨ ਵਾਲੀ ਮੰਦਾਕਿਨੀ ਕਦੇ ਵੀ ਸਫਲ ਅਭਿਨੇਤਰੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਨਹੀਂ ਹੋ ਸਕੀ । ਉਹਨਾਂ ਨੇ ਕੁਝ ਵਿਵਾਦਾਂ ਕਰਕੇ ਫਿਲਮ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ। ਪਰ ਅੱਜ ਵੀ ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਦੀ ਇੱਕ ਝਲਕ ਪਾਉਣ ਲਈ ਤਰਸਦੇ ਹਨ । ਇਸ ਸਭ ਦੇ ਚੱਲਦੇ ਹਾਲ ਹੀ ਵਿੱਚ ਮੰਦਾਕਿਨੀ ਦੀ ਤਾਜ਼ਾ ਵੀਡੀਓ ਵਾਇਰਲ ਹੋਈ ਹੈ । ਇਸ ਤਸਵੀਰ ਵਿਚ ਮੰਦਾਕਿਨੀ ਕਾਫ਼ੀ ਬਦਲੀ ਹੋਈ ਦਿਖ ਰਹੀ ਹੈ।
ਹੋਰ ਪੜ੍ਹੋ :
ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ਰੇਦਾਨ ਹੰਸ ਦੀਆਂ ਆਪਣੀ ਮੰਮੀ-ਪਾਪਾ ਦੇ ਨਾਲ ਇਹ ਖ਼ਾਸ ਤਸਵੀਰਾਂ
ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਅਦਾਕਾਰਾ ਦੀ ਤਾਜ਼ਾ ਫੋਟੋ’ ਚ ਉਸਨੇ ਨੀਲਾ ਕਢਾਈ ਵਾਲਾ ਕੁੜਤਾ, ਚਿੱਟਾ ਸਾਰਡੀਨ ਅਤੇ ਆਪਣੀਆਂ ਅੱਖਾਂ ‘ਤੇ ਚਸ਼ਮੇ ਨਾਲ ਦਿਖਾਈ ਦੇ ਰਹੀ ਹੈ। ਉਹਨਾਂ ਦੇ ਪ੍ਰਸ਼ੰਸਕ ਇਾਸ ਤਸਵੀਰ ਤੇ ਲਗਾਤਾਰ ਕਮੈਂਟ ਕਰ ਰਹੇ ਹਨ ।ਮੰਦਾਕਿਨੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦਾ ਨਾਮ ਇਕ ਸਮੇਂ ਅੰਡਰਵਰਲਡ ਡੌਨ ਦਾਉਦ ਇਬਰਾਹਿਮ ਨਾਲ ਵੀ ਜੁੜਿਆ ਹੋਇਆ ਸੀ।
ਪਰ ਬਾਅਦ ਵਿੱਚ ਮੰਦਾਕਿਨੀ ਦਾ ਸਾਬਕਾ ਬੋਧੀ ਭਿਕਸ਼ੂ ਡਾ. ਕਾਗੀਯੂਰ ਟੀ. ਰਿੰਪੋਚੇ ਠਾਕੁਰ ਨਾਲ ਵਿਆਹ ਹੋਇਆ ਹੈ। ਖਬਰਾਂ ਮੁਤਾਬਿਕ ਮੰਦਾਕਿਨੀ ਹੁਣ ਦਲਾਈ ਲਾਮਾ ਦੀ ਚੇਲੀ ਬਣ ਗਈ ਹੈ ਅਤੇ ਤਿੱਬਤ ਵਿੱਚ ਯੋਗਾ ਕਲਾਸਾਂ ਚਲਾਉਂਦੀ ਹੈ। ਸਿਰਫ ਇਹ ਹੀ ਨਹੀਂ, ਉਹ ਤਿੱਬਤੀ ਵਿੱਚ ਦਵਾਈਆਂ ਵੀ ਵੇਚਦੇ ਹਨ।