ਰਾਮ ਸਿੰਘ ਰਾਣਾ ਪਹੁੰਚਿਆ ਪੰਜਾਬ, ਲੋਕਾਂ ਨੇ ਕੀਤਾ ਭਰਵਾਂ ਸੁਆਗਤ
ਕਿਸਾਨਾਂ ਦੇ ਅੰਦੋਲਨ ਦੇ ਦੌਰਾਨ ਰਾਮ ਸਿੰਘ ਰਾਣਾ (Ram Singh Rana) ਨੇ ਦਿਲ ਖੋਲ੍ਹ ਕੇ ਕਿਸਾਨਾਂ ਦੀ ਮਦਦ ਕੀਤੀ । ਕਿਸਾਨ (Farmers) ਹੁਣ ਜਦੋਂ ਇਹ ਅੰਦੋਲਨ ਜਿੱਤ ਚੁੱਕੇ ਹਨ, ਉਹ ਫਤਿਹ ਮਾਰਚ ਕੱਢ ਕੇ ਆਪੋ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ । ਇਸ ਅੰਦੋਲਨ ਦੇ ਦੌਰਾਨ ਰਾਮ ਸਿੰਘ ਰਾਣਾ ਦਾ ਕਰੋੜਾਂ ਰੁਪਏ ਦਾ ਖਰਚ ਆਇਆ ਹੈ । ਜਿਸ ਤੋਂ ਬਾਅਦ ਰਾਮ ਸਿੰਘ ਰਾਣਾ ਦੀ ਪੰਜਾਬ ਦੇ ਲੋਕਾਂ ਵੱਲੋਂ ਦਿਲ ਖੋਲ੍ਹ ਕੇ ਮਦਦ ਕੀਤੀ ਜਾ ਰਹੀ ਹੈ ਅਤੇ ਰਾਮ ਸਿੰਘ ਰਾਣਾ ਦਾ ਪੰਜਾਬ ਪਹੁੰਚਣ ‘ਤੇ ਭਰਵਾਂ ਸੁਆਗਤ (Welcome) ਕੀਤਾ ਜਾ ਰਿਹਾ ਹੈ ।
image From google
ਹੋਰ ਪੜ੍ਹੋ : ਕਰਤਾਰ ਚੀਮਾ ਪ੍ਰੋਫੈਸਰ ਦੇ ਕਿਰਦਾਰ ‘ਚ ਆਉਣਗੇ ਨਜ਼ਰ, ਫ਼ਿਲਮ ਦਾ ਪੋਸਟਰ ਕੀਤਾ ਸਾਂਝਾ
ਦੱਸ ਦਈਏ ਕਿ ਰਾਮ ਸਿੰਘ ਰਾਣਾ ਪੰਜਾਬ ਦੌਰੇ ‘ਤੇ ਹਨ । ਇਸ ਮੌਕੇ ਬਰਜਿੰਦਰ ਸਿੰਘ ਪਰਵਾਨਾ ਵੱਲੋਂ ਰਾਮ ਸਿੰਘ ਰਾਣਾ ਦਾ ਪੰਜਾਬ ਪਹੁੰਚਣ ‘ਤੇ ਭਰਵਾਂ ਸੁਆਗਤ ਕੀਤਾ ਗਿਆ ਸੀ ।ਦੱਸ ਦਈਏ ਕਿ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਆਪੋ ਆਪਣੇ ਘਰਾਂ ‘ਚ ਪਹੁੰਚ ਚੁੱਕੇ ਹਨ ।
image From google
ਜਿਸ ਤੋਂ ਬਾਅਦ ਰਾਮ ਸਿੰਘ ਰਾਣਾ ਦਾ ਢਾਬਾ ਗੋਲਡਨ ਹੱਟ ਘਾਟੇ ‘ਚ ਚੱਲ ਰਿਹਾ ਹੈ । ਪੰਜਾਬ ਦੇ ਲੋਕਾਂ ਵੱਲੋਂ ਦਿਲ ਖੋਲ੍ਹ ਰਾਮ ਸਿੰਘ ਰਾਣਾ ਦੀ ਮਦਦ ਕੀਤੀ ਜਾ ਰਹੀ ਹੈ । ਪੰਜਾਬ ਪਹੁੰਚਣ ‘ਤੇ ਰਾਮ ਸਿੰਘ ਰਾਣਾ ਦਾ ਸਿਰੋਪੇ ਪਾ ਕੇ ਅਤੇ ਫੁੱਲ ਮਾਲਾਵਾਂ ਪਾ ਕੇ ਭਰਵਾਂ ਸੁਆਗਤ ਕੀਤਾ ਗਿਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ।ਕਿਸਾਨ ਅੰਦੋਲਨ ਵਿਚ ਗੋਲਡਨ ਹਟ ਵਾਲੇ ਰਾਣਾ ਰਾਮ ਸਿੰਘ ਦਾ ਵੀ ਵੱਡਾ ਯੋਗਦਾਨ ਹੈ ਕਿਉਂਕਿ ਉਹਨਾਂ ਨੇ ਅਪਣਾ ਹੋਟਲ ਗੋਲਡਨ ਹਟ ਕਿਸਾਨਾਂ ਦੇ ਨਾਮ ਕਰ ਦਿੱਤਾ ਸੀ ਤੇ ਜਿੰਨੀ ਸੇਵਾ ਹੋ ਸਕਦੀ ਸੀ ਉਹਨੀਂ ਸੇਵਾ ਪੂਰੇ ਤਨ-ਮਨ, ਧਨ ਨਾਲ ਕੀਤੀ।