ਅਦਾਕਾਰਾ ਰਕੁਲਪ੍ਰੀਤ ਸਿੰਘ ਤੇ ਐਕਟਰ ਜੈਕੀ ਭਗਨਾਨੀ ਕਰ ਰਹੇ ਨੇ ਇੱਕ-ਦੂਜੇ ਨੂੰ ਡੇਟ, ਜਨਮਦਿਨ ‘ਤੇ ਪੋਸਟ ਪਾ ਕੇ ਕੀਤਾ ਰਿਲੇਸ਼ਨਸ਼ਿਪ ਦਾ ਖੁਲਾਸਾ

Reported by: PTC Punjabi Desk | Edited by: Lajwinder kaur  |  October 10th 2021 05:17 PM |  Updated: October 10th 2021 05:17 PM

ਅਦਾਕਾਰਾ ਰਕੁਲਪ੍ਰੀਤ ਸਿੰਘ ਤੇ ਐਕਟਰ ਜੈਕੀ ਭਗਨਾਨੀ ਕਰ ਰਹੇ ਨੇ ਇੱਕ-ਦੂਜੇ ਨੂੰ ਡੇਟ, ਜਨਮਦਿਨ ‘ਤੇ ਪੋਸਟ ਪਾ ਕੇ ਕੀਤਾ ਰਿਲੇਸ਼ਨਸ਼ਿਪ ਦਾ ਖੁਲਾਸਾ

ਬਾਲੀਵੁੱਡ ਅਤੇ ਸਾਊਥ ਫਿਲਮਾਂ ਵਿੱਚ ਬਾਕਮਾਲ ਦੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਉਣ ਵਾਲੀ ਅਦਾਕਾਰਾ ਰਕੁਲਪ੍ਰੀਤ ਸਿੰਘ Rakul Preet Singh ਅੱਜ ਯਾਨੀਕਿ 10 ਅਕਤੂਬਰ 2021 ਨੂੰ ਆਪਣਾ 31 ਵਾਂ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ ਉੱਤੇ ਉਨ੍ਹਾਂ ਨੇ ਆਪਣੇ ਦਿਲ ਦੇ ਰਾਜਕੁਮਾਰ ਦਾ ਖੁਲਾਸਾ ਕਰ ਦਿੱਤਾ ਹੈ।

ਹੋਰ ਪੜ੍ਹੋ : ਰਣਵਿਜੇ ਦੀ ਪਤਨੀ ਪ੍ਰਿਅੰਕਾ ਨੇ ਆਪਣੇ ਬੱਚਿਆਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਈ ਭਾਵੁਕ, ਕਿਹਾ- ‘ਬੱਚੇ ਤੁਹਾਨੂੰ ਬਹੁਤ ਮਿਸ ਕਰ ਰਹੇ ਨੇ...’

inside image of rukalpreet singh announced her relationship

ਰਕੁਲਪ੍ਰੀਤ ਸਿੰਘ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਨਿਰਮਾਤਾ ਜੈਕੀ ਭਗਨਾਨੀ Jackky Bhagnani ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕਰ ਦਿੱਤੀ ਹੈ। ਜੀ ਹਾਂ ਰਕੁਲਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੇ ਰਿਲਸ਼ੇਨਸ਼ਿਪ ਦੀ ਖਬਰ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਰਕੁਲ ਨੇ ਜੈਕੀ ਦੇ ਨਾਲ ਆਪਣੀ ਇੱਕ ਪਿਆਰੀ ਜਿਹੀ ਤਸਵੀਰ ਪੋਸਟ ਕਰਦੇ ਹੋਏ ਆਪਣੇ ਰਿਸ਼ਤੇ ਦੇ ਲਈ ਖ਼ਾਸ ਪੋਸਟ ਪਾਈ ਹੈ।

inside image of rukhulpreet

ਰਕੁਲਪ੍ਰੀਤ ਸਿੰਘ ਨੇ ਲਿਖਿਆ ਹੈ- "ਤੁਹਾਡਾ ਧੰਨਵਾਦ!! ਤੁਸੀਂ ਸਾਲ ਦਾ ਮੇਰਾ ਸਭ ਤੋਂ ਵੱਡਾ ਤੋਹਫ਼ਾ ਹੋ। ਮੇਰੀ ਜ਼ਿੰਦਗੀ ਵਿੱਚ ਰੰਗ ਜੋੜਨ ਲਈ ਤੁਹਾਡਾ ਧੰਨਵਾਦ। ਮੈਨੂੰ ਹਰ ਵੇਲੇ ਹਸਾਉਣ ਦੇ ਲਈ ਧੰਨਵਾਦ। ਜਿਸ ਤਰ੍ਹਾਂ ਤੁਸੀਂ ਹੋ ਉਸ ਲਈ ਤੁਹਾਡਾ ਬਹੁਤ ਸ਼ੁਕਰੀਆ। ਹੁਣ ਸਾਨੂੰ ਇਕੱਠੇ ਹੋਰ ਯਾਦਾਂ ਬਣਾਉਣੀਆਂ ਪੈਣਗੀਆਂ। ” ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਕਪਲ ਨੂੰ ਵਧਾਈਆਂ ਦੇ ਰਹੇ ਨੇ।

ਹੋਰ ਪੜ੍ਹੋ :  ਅੰਗਦ ਬੇਦੀ ਨੇ ਪਤਨੀ ਨੇਹਾ ਧੂਪੀਆ ਦੀ ਡਿਲੀਵਰੀ ਤੋਂ ਪਹਿਲਾਂ ਦਾ ਵੀਡੀਓ ਕੀਤਾ ਸ਼ੇਅਰ, ਪਤਨੀ ਨੂੰ ਹੌਸਲਾ ਦਿੰਦੇ ਆਏ ਨਜ਼ਰ, ਦੇਖੋ ਵੀਡੀਓ

ਉੱਧਰ ਜੈਕੀ ਭਗਨਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਰਕੁਲ ਨੂੰ ਬਰਥੇਅ ਵਿਸ਼ ਕਰਦੇ ਹੋਏ ਆਪਣੇ ਰਿਲੇਸ਼ਨਸ਼ਿਪ ਦਾ ਐਲਾਨ ਕਰ ਦਿੱਤਾ ਹੈ। ਪ੍ਰਸ਼ੰਸਕ ਤੇ ਬਾਲੀਵੁੱਡ ਜਗਤ ਦੀਆਂ ਨਾਮੀਆਂ ਹਸਤੀਆਂ ਵੀ ਹਾਰਟ ਵਾਲੇ ਇਮੋਜ਼ੀ ਪੋਸਟ ਕਰਕੇ ਮੁਬਾਰਕਬਾਦ ਦੇ ਰਹੇ ਹਨ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network