ਰੱਖੜੀ ਦੇ ਮੌਕੇ ‘ਤੇ ਵੱਡੀ ਗਿਣਤੀ ‘ਚ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਰੱਖੜੀ ਬੰਨਣ ਪਹੁੰਚੀਆਂ ਕੁੜੀਆਂ, ਵੇਖੋ ਵੀਡੀਓ
ਗਾਇਕ ਸਿੱਧੂ ਮੂਸੇਵਾਲਾ (Sidhu Moose wala ) ਦੇ ਕਤਲ ਨੂੰ ਦੋ ਮਹੀਨੇ ਤੋਂ ਉੱਪਰ ਹੋ ਗਏ ਨੇ ਪਰ ਉਸ ਦੇ ਪ੍ਰਸ਼ੰਸਕ ਅੱਜ ਵੀ ਉਸ ਦੀ ਯਾਦਗਾਰ ਤੇ ਸ਼ਰਧਾਂਜਲੀ ਦੇਣ ਪਹੁੰਚ ਰਹੇ ਹਨ । ਰੱਖੜੀ ਦੇ ਮੌਕੇ ਤੇ ਵੀ ਪਿੰਡ ਮੂਸਾ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸਿੱਧੂ ਦੇ ਪ੍ਰਸ਼ੰਸਕ ਪਹੁੰਚੇ । ਇੱਥੇ ਹੀ ਬਸ ਨਹੀਂ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਕੁੜੀਆਂ ਨੇ ਉਸ ਦੇ ਬੁੱਤ ਨੂੰ ਰੱਖੜੀ (Raksha Bandhan) ਬੰਨ ਕੇ ਉਸ ਨੂੰ ਯਾਦ ਕੀਤਾ ।
image From instagram
ਹੋਰ ਪੜ੍ਹੋ : ਰੱਖੜੀ ਦੇ ਮੌਕੇ ‘ਤੇ ਭਾਵੁਕ ਹੋਈ ਸਿੱਧੂ ਮੂਸੇਵਾਲਾ ਦੀ ਭੈਣ ਅਫਸਾਨਾ ਖ਼ਾਨ, ਬੁੱਤ ਨੂੰ ਬੰਨੀ ਰੱਖੜੀ
ਯਾਦਗਾਰ ਤੇ ਪਹੁੰਚੀਆਂ ਕੁੜੀਆਂ ਦਾ ਕਹਿਣਾ ਸੀ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਰਿਹਾ ਪਰ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ ਕਰਕੇ ਦੁਨੀਆਂ ਵਿੱਚ ਅਮਰ ਹੋ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿੰਡ ਮੂਸਾ ਵਿੱਚ ਹਰ ਐਤਵਾਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਉਨ੍ਹਾਂ ਦੇ ਪ੍ਰਸੰਸਕ ਦੇਸ਼ਾਂ ਵਿਦੇਸ਼ਾਂ 'ਚੋਂ ਪਹੁੰਚਦੇ ਹਨ।
Image Source: Instagram
ਹੋਰ ਪੜ੍ਹੋ : ਕੀ ਡਰੇਕ ਸਿੱਧੂ ਮੂਸੇਵਾਲਾ ਨਾਲ ਲੈ ਕੇ ਆ ਰਹੇ ਨੇ ਗੀਤ, ਡੀ-ਟੇਕ ਦੇ ਟਵੀਟ ਤੋਂ ਬਾਅਦ ਪ੍ਰਸ਼ੰਸਕ ਲਗਾ ਰਹੇ ਕਿਆਸ
ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਇਸ ਕਤਲ ਦੀ ਜ਼ਿਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਲਈ ਸੀ ।ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ਤੋਂ ਚਲਾ ਗਿਆ ਹੈ ।
Image Source: Twitter
ਪਰ ਅੱਜ ਵੀ ਉਹ ਦੁਨੀਆ ‘ਤੇ ਛਾਇਆ ਹੋਇਆ ਹੈ । ਉਹ ਇੱਕ ਅਜਿਹਾ ਗਾਇਕ ਸੀ । ਜਿਸ ਨੇ ਆਪਣੀ ਗਾਇਕੀ ਦੇ ਨਾਲ ਬਹੁਤ ਹੀ ਘੱਟ ਸਮੇਂ ‘ਚ ਆਪਣੀ ਵੱਖਰੀ ਪਛਾਣ ਮਿਊਜ਼ਿਕ ਇੰਡਸਟਰੀ ‘ਚ ਬਣਾ ਲਈ ਸੀ ।
View this post on Instagram