ਰਾਜ ਕੁੰਦਰਾ ਖਿਲਾਫ ਬੋਲਣ ਵਾਲਿਆਂ ਨੂੰ ਰਾਖੀ ਸਾਵੰਤ ਨੇ ਸਿਖਾਇਆ ਸਬਕ, ਕਹੀ ਵੱਡੀ ਗੱਲ
ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿੱਚ ਫਸੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਲੈ ਕੇ ਬਾਲੀਵੁੱਡ ਦੇ ਸਿਤਾਰੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਜਿੱਥੇ ਪੂਨਮ ਪਾਂਡੇ, ਸ਼ਰਲੀਨ ਚੋਪੜਾ ਸਮੇਤ ਕੁਝ ਹੋਰ ਕੁੜੀਆਂ ਨੇ ਰਾਜ ਕੁੰਦਰਾ ਖਿਲਾਫ ਬਿਆਨ ਦਿੱਤੇ ਹਨ, ਉਥੇ ਕੁਝ ਅਭਿਨੇਤਰੀਆਂ ਅਜਿਹੀਆਂ ਵੀ ਹਨ ਜੋ ਰਾਜ ਦਾ ਸਮਰਥਨ ਕਰ ਰਹੀਆਂ ਹਨ। ਇਸੇ ਤਰ੍ਹਾਂ ਰਾਖੀ ਸਾਵੰਤ ਨੇ ਸ਼ਿਲਪਾ ਦੇ ਪਤੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ ।
ਹੋਰ ਪੜ੍ਹੋ :
ਸੋਸ਼ਲ ਮੀਡੀਆ ‘ਤੇ ‘ਬਚਪਨ ਕਾ ਪਿਆਰ’ ਗਾਉਣ ਵਾਲਾ ਇਹ ਬੱਚਾ ਸੋਸ਼ਲ ਮੀਡੀਆ ‘ਤੇ ਛਾਇਆ, ਬਾਦਸ਼ਾਹ ਦੇ ਨਾਲ ਕਰੇਗਾ ਕੰਮ
ਰਾਖੀ ਨੇ ਉਨ੍ਹਾਂ ਕੁੜੀਆਂ ‘ਤੇ ਸਵਾਲ ਉਠਾਏ ਹਨ ਜਿਹੜੀਆਂ ਰਾਜ ’ਤੇ ਗੰਭੀਰ ਦੋਸ਼ ਲਗਾ ਰਹੀਆਂ ਹਨ । ਪਪਰਾਜ਼ੀ ਨਾਲ ਗੱਲ ਕਰਦਿਆਂ, ਰਾਖੀ ਨੇ ਕਿਹਾ, ‘ਉਨ੍ਹਾਂ ਨੇ ਕੁਝ ਨਹੀਂ ਕੀਤਾ, ਉਹ ਉਲਝ ਗਏ ਹਨ । ਜਿਹੜੀਆਂ ਕੁੜੀਆਂ ਸਾੜ੍ਹੀ ਪਹਿਨ ਕੇ ਭਾਰਤੀ ਔਰਤ ਹੋਣ ਦਾ ਦਾਅਵਾ ਕਰਦੀ ਹੈ, ਉਸਦਾ ਪਿਛੋਕੜ ਦੇਖੋ….ਉਹ ਕਿਸ ਤਰ੍ਹਾਂ ਦੀਆਂ ਹਨ । ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ ਉਸੇ ਤਰ੍ਹਾਂ ਦਾ ਕੰਮ ਉਸ ਨੂੰ ਆਫਰ ਹੁੰਦਾ ਹੈ ।
ਕੁੰਦਰਾ ਜੀ ਨੇ ਮੈਨੂੰ ਕਦੇ ਇਸ ਤਰ੍ਹਾਂ ਦੀ ਪੇਸ਼ਕਸ਼ ਕਿਉਂ ਨਹੀਂ ਕੀਤੀ ….ਉਸਨੇ ਕਦੇ ਕਿਸੇ ਹੋਰ ਸਧਾਰਨ ਲੜਕੀ ਨੂੰ ਕਿਉਂ ਨਹੀਂ ਪੇਸ਼ ਕੀਤਾ। ਤੁਹਾਨੂੰ ਉਹੀ ਪੇਸ਼ਕਸ਼ ਮਿਲੇਗੀ ਜੋ ਤੁਸੀਂ ਵੇਚ ਰਹੇ ਹੋ । ਸਮਾਂ ਇਕੋ ਜਿਹਾ ਨਹੀਂ ਰਹਿੰਦਾ। ਕਿਸੇ ਦੇ ਦੁੱਖ ਤੇ ਹੱਸਣਾ ਨਹੀਂ ਚਾਹੀਦਾ ਅਤੇ ਉਨ੍ਹਾਂ ਦੇ ਦੁੱਖ ਨੂੰ ਸਮਝਣਾ ਚਾਹੀਦਾ ਹੈ’ ।
View this post on Instagram