ਰਾਖੀ ਸਾਵੰਤ ਨੇ ਕਿਹਾ ‘ਮੈਂ ਡਿਪ੍ਰੈਸ਼ਨ ‘ਚ ਹਾਂ, ਆਦਿਲ ਦਾ ਅਫੇਅਰ ਕਿਤੇ ਹੋਰ ਚੱਲ ਰਿਹਾ, ਕੋਹਿਨੂਰ ਛੱਡ ਕੇ ਕਚਰੇ ਦੇ ਡੱਬੇ ਕੋਲ ਗਿਆ ਆਦਿਲ'
ਮਨੋਰੰਜਨ ਜਗਤ ‘ਚ ਡਰਾਮਾ ਕਵੀਨ ਦੇ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ (Rakhi Sawant) ਇੱਕ ਵਾਰ ਫਿਰ ਤੋਂ ਪੈਪਰਾਜੀਸ ਦੇ ਨਾਲ ਮੁਖਾਤਿਬ ਹੋਈ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਇਸ ਵੀਡੀਓ ‘ਚ ਰਾਖੀ ਸਾਵੰਤ ਦੱਸ ਰਹੀ ਹੈ ਕਿ ਉਹ ਡਿਪ੍ਰੈਸ਼ਨ ‘ਚ ਹੈ ਅਤੇ ਉਸ ਦੇ ਪਤੀ ਆਦਿਲ ਨੇ ਉਸ ਦੇ ਨਾਲ ਧੋਖਾ ਕੀਤਾ ਹੈ ਅਤੇ ਉਸ ਦਾ ਅਫੇਅਰ ਕਿਤੇ ਹੋਰ ਚੱਲ ਰਿਹਾ ਹੈ ।
ਹੋਰ ਪੜ੍ਹੋ : ਸਿਧਾਰਥ ਅਤੇ ਕਿਆਰਾ ਅਡਵਾਨੀ ਜਿੱਥੇ ਕਰਵਾਉਣ ਜਾ ਰਹੇ ਹਨ ਵਿਆਹ, ਉਸ ਦਾ ਇੱਕ ਦਿਨ ਦਾ ਕਿਰਾਇਆ ਜਾਣ ਕੇ ਹੋ ਜਾਓਗੇ ਹੈਰਾਨ
ਰਾਖੀ ਨੇ ਕਿਹਾ ਸੀ ‘ਮੇਰਾ ਵਿਆਹ ਖਤਰੇ ‘ਚ ਹੈ’
ਬੀਤੇ ਦਿਨ ਵੀ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਰੋਂਦੀ ਹੋਈ ਨਜ਼ਰ ਆਈ ਸੀ ਅਤੇ ਉਸ ਨੇ ਆਖਿਆ ਸੀ ਕਿ ਮੇਰਾ ਵਿਆਹ ਖਤਰੇ ‘ਚ ਹੈ । ਜਿਸ ਤੋਂ ਬਾਅਦ ਲੋਕਾਂ ਨੇ ਕਈ ਤਰ੍ਹਾਂ ਦੇ ਰਿਐਕਸ਼ਨ ਦਿੱਤੇ ਸਨ ।
image Source : Instagram
ਹੋਰ ਪੜ੍ਹੋ : ਹਰਭਜਨ ਸਿੰਘ ਨੇ ਆਪਣੀ ਮਾਂ ਅਤੇ ਭੈਣ ਦੇ ਨਾਲ ਤਸਵੀਰ ਕੀਤੀ ਸਾਂਝੀ, ਮਾਂ ਅਤੇ ਭੈਣ ਦੇ ਲਈ ਲਿਖਿਆ ਖ਼ਾਸ ਸੁਨੇਹਾ
ਅਦਾਕਾਰਾ ਨੇ ਕਿਹਾ ਸੀ ਕਿ ਆਦਿਲ (Adil) ਦੇ ਨਾਲ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਅਦਾਕਾਰਾ ਕਈ ਵਾਰ ਬੁਰਕੇ ‘ਚ ਵੀ ਨਜ਼ਰ ਆਈ ਸੀ ।
ਮਾਂ ਦਾ ਹੋਇਆ ਦਿਹਾਂਤ
ਰਾਖੀ ਸਾਵੰਤ ਇੱਕ ਤੋਂ ਬਾਅਦ ਇੱਕ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਹੈ । ਉਸ ਦੀ ਨਿੱਜੀ ਜ਼ਿੰਦਗੀ ‘ਚ ਕੁਝ ਵੀ ਠੀਕ ਨਹੀਂ ਚੱਲ ਰਿਹਾ । ਬੀਤੇ ਦਿਨੀਂ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ ।
View this post on Instagram
ਰਾਖੀ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਮਾਂ ਦਾ ਇਲਾਜ ਕਰਵਾ ਰਹੀ ਸੀ । ਉਸ ਦੀ ਮਾਂ ਬ੍ਰੇਨ ਟਿਊਮਰ ਦੇ ਨਾਲ ਪੀੜਤ ਸੀ ।
View this post on Instagram