ਰਾਖੀ ਸਾਵੰਤ ਆਪਣੇ ਪਤੀ ਰਿਤੇਸ਼ ਨਾਲ ਇਸ ਸ਼ੋਅ ਵਿੱਚ ਆ ਸਕਦੀ ਹੈ ਨਜ਼ਰ
ਅਦਾਕਾਰਾ ਰਾਖੀ ਸਾਵੰਤ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ । ਖ਼ਾਸ ਕਰਕੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ । ਪਰ ਰਾਖੀ ਸਾਵੰਤ ਦਾ ਪਤੀ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਅਤੇ ਕੌਣ ਹੈ ਅਜੇ ਤਕ ਕਿਸੇ ਨੂੰ ਨਹੀਂ ਪਤਾ ਹੈ । ਇਸ ਦੇ ਨਾਲ ਹੀ ਰਾਖੀ ਸਾਵੰਤ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਆਪਣੇ ਪਤੀ ਰਿਤੇਸ਼ ਨਾਲ ਬਿੱਗ ਬੌਸ 15 ਵਿਚ ਦਾਖ਼ਲ ਹੋਣਾ ਚਾਹੁੰਦੀ ਹੈ।
Image Source: Instagram
ਹੋਰ ਪੜ੍ਹੋ :
ਅਦਾਕਾਰਾ ਨੀਆ ਸ਼ਰਮਾ ਬਿਨ੍ਹਾਂ ਮਾਸਕ ਦੇ ਘੁੰਮਦੀ ਆਈ ਨਜ਼ਰ, ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਹੈ ਟਰੋਲ
Pic Courtesy: Instagram
ਰਾਖੀ ਸਾਵੰਤ ਨੇ ਹਾਲ ਹੀ ਇੱਕ ਇੰਟਰਵਿਊ ਦਿੱਤਾ ਹੈ ਜਿਸ ਵਿੱਚ ਉਸਨੇ ਕਿਹਾ, 'ਮੈਂ ਚਾਹੁੰਦੀ ਹਾਂ ਕਿ ਮੇਰਾ ਪਤੀ ਵੀ ਬਿੱਗ ਬੌਸ 15 'ਚ ਜਾਵੇ। ਉਨ੍ਹਾਂ ਨੂੰ ਸਿੱਖਣਾ ਚਾਹੀਦਾ ਹੈ ਅਤੇ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਮੇਰੇ ਨਾਲ ਵਿਆਹ ਕੀਤਾ ਹੈ। ਮੈਂ ਵੀ ਉਨ੍ਹਾਂ ਦੇ ਨਾਲ ਜਾਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਸਲਮਾਨ ਖਾਨ ਅਤੇ ਬਿੱਗ ਬੌਸ ਉਨ੍ਹਾਂ ਨੂੰ ਅੰਦਰ ਜਾ ਕੇ ਸਬਕ ਸਿਖਾਉਣ ।
Pic Courtesy: Instagram
ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਆਹ ਤੋਂ ਬਾਅਦ ਕੋਈ ਵੀ ਆਪਣੀ ਪਤਨੀ ਨੂੰ ਇਸ ਤਰ੍ਹਾਂ ਨਹੀਂ ਛੱਡਦਾ। ਮੈਂ ਆਪਣੇ ਪਤੀ ਨਾਲ ਨਹੀਂ ਰਹੀ। ਇਸ ਲਈ ਜੇ ਮੈਂ ਉਸਦੇ ਨਾਲ ਘਰ ਰਹਾਂਗੀ, ਸਾਰਾ ਦੇਸ਼ ਦੇਖੇਗਾ ਕਿ ਅਸੀਂ ਕਿਵੇਂ ਇਕੱਠੇ ਰਹਿੰਦੇ ਹਾਂ ਅਤੇ ਸਾਡੀ ਟਿਊਨਿੰਗ ਕਿਵੇਂ ਦੀ ਹੈ’ ।