ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਰਾਖੀ ਸਾਵੰਤ ਨੇ ਪ੍ਰਗਟਾਇਆ ਸੋਗ, ਰਾਖੀ ਨੇ ਕਾਤਲਾਂ ਨੂੰ ਪੁਛਿਆ ਸਵਾਲ ਕਿਹਾ ਆਖਿਰ ਕੀ ਮਿਲੀਆ ਤੁਹਾਨੂੰ ?
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਬੇਵਕਤੀ ਦੇਹਾਂਤ ਨੇ ਪੂਰੇ ਦੇਸ਼ ਨੂੰ ਸਦਮਾ ਦਿੱਤਾ ਹੈ। ਐਤਵਾਰ ਤੋਂ, ਸੋਸ਼ਲ ਮੀਡੀਆ ਮਰਹੂਮ ਅਦਾਕਾਰ ਲਈ ਦਿਲ ਦਹਿਲਾਉਣ ਵਾਲੇ ਸੰਦੇਸ਼ਾਂ ਅਤੇ ਪੋਸਟਾਂ ਲਗਾਤਾਰ ਜਾਰੀ ਹਨ। ਇਸ ਦੌਰਾਨ ਕੁਝ ਲੋਕਾਂ ਨੇ ਪੰਜਾਬ ਸਰਕਾਰ 'ਤੇ ਕਾਨੂੰਨ ਵਿਵਸਥਾ 'ਤੇ ਵੀ ਸਵਾਲ ਚੁੱਕੇ ਹਨ ਅਤੇ 28 ਸਾਲਾ ਗਾਇਕ ਦੀ ਬੇਰਹਿਮੀ ਨਾਲ ਹੱਤਿਆ ਦੀ ਨਿੰਦਿਆ ਕੀਤੀ ਹੈ। ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਵੀ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ ਹੈ।
ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਸਣੇ ਕਰਨ ਕੁੰਦਰਾ, ਅਜੇ ਦੇਵਗਨ, ਰਣਵੀਰ ਸਿੰਘ, ਵਿੱਕੀ ਕੌਸ਼ਲ ਸਣੇ ਕਈ ਬਾਲੀਵੁੱਡ ਸੈਲੀਬ੍ਰੀਟੀਜ਼ ਨੇ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਵੀ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।
ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਰਾਖੀ ਨੇ ਕਿਹਾ ਉਸ ਨੂੰ ਇਸ ਬਹੁਤ ਹੀ ਦੁਖਦਾਈ ਖਬਰ 'ਤੇ ਸਦਮਾ ਲੱਗਾ। ਇਸ ਵੀਡੀਓ ਨਾਲ ਉਸ ਨੇ ਕੈਪਸ਼ਨ ਵਿੱਚ ਸਿੱਧੂ ਮੂਸੇਵਾਲਾ ਦੇ ਇੱਕ ਗੀਤੇ ਦੇ ਬੋਲ ਲਿਖੇ। ਉਸ ਨੇ ਕੈਪਸ਼ਨ ਵਿੱਚ ਲਿਖਿਆ, ""ਮੁੰਡੇ, RIP RIP RIP। ਮੈਨੂੰ ਦਿਲ ਤੋਂ ਬਹੁਤ ਤਕਲੀਫ ਹੋ ਰਹੀ ਹੈ , ਉਨ੍ਹਾਂ ਦੇ ਪਰਿਵਾਰ ਦੇ ਲਈ , ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਲਈ ਅਤੇ ਉਨ੍ਹਾਂ ਦੇ ਫੈਨਜ਼ ਲਈ। "
View this post on Instagram
ਪੈਪਾਰਾਜੀਸ ਨਾਲ ਗੱਲ ਕਰਦੇ ਹੋਏ ਭਾਵੁਕ ਹੋ ਕੇ ਰਾਖੀ ਨੇ ਕਾਤਲਾਂ 'ਤੇ ਸਵਾਲ ਚੁੱਕਦੇ ਹੋਏ ਕਿਹਾ, ''ਇਹ ਬਹੁਤ ਬੁਰਾ ਕੀਤਾ ਹੈ...ਜਿਹੜੇ ਲੋਕਾਂ ਨੇ ਅਜਿਹਾ ਕੀਤਾ ਹੈ ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਆਖਿਰ ਅਜਿਹਾ ਕਰਕੇ ਤੁਹਾਨੂੰ ਕੀ ਮਿਲਿਆ।"
"ਤੁਸੀਂ ਇੱਕ ਮਾਂ ਨੂੰ ਉਸ ਦੇ ਪੁੱਤਰ ਤੋਂ ਦੂਰ ਕਰ ਦਿੱਤਾ । ਪੂਰੇ ਦੇਸ਼ ਤੋਂ ਇੱਕ ਚੰਗੇ ਗਾਇਕ ਨੂੰ ਦੂਰ ਕਰ ਦਿੱਤਾ। ਫੈਨਜ਼ ਨਾਲ ਉਨ੍ਹਾਂ ਦੇ ਸਟਾਰ ਨੂੰ ਦੂਰ ਕਰ ਦਿੱਤਾ। ਆਖਿਰ ਤੁਹਾਨੂੰ ਕੀ ਮਿਲਿਆ ? ਮੈਨੂੰ ਪਤਾ ਪਰ ਮਹਿਜ਼ ਇੱਕ 28 ਸਾਲ ਦਾ ਮੁੰਡਾ, ਇਨ੍ਹੀ ਨਿੱਕੀ ਉਮਰ ਵਿੱਚ ਉਹ ਸਟਾਰ ਬਣਿਆ, ਉਸ ਦੇ ਇੱਕ ਇੱਕ ਗੀਤ 'ਤੇ 1 ਮਿਲੀਅਨ ਤੋਂ ਵੱਧ ਵੀਊਜ਼, ਕੀ ਮਿਲਿਆ ਤੁਹਾਨੂੰ ਇਹ ਕਰਕੇ ?"
ਦੱਸ ਦਈਏ ਕਿ ਸਿੱਧੂ ਪੰਜਾਬ ਦੇ ਮਾਨਸਾ ਵਿੱਚ ਆਪਣੇ ਜੱਦੀ ਪਿੰਡ ਨੇੜੇ ਆਪਣੇ ਦੋਸਤਾਂ ਨਾਲ ਯਾਤਰਾ ਕਰ ਰਿਹਾ ਸੀ ਜਦੋਂ ਅਣਪਛਾਤੇ ਹਮਲਾਵਰਾਂ ਨੇ ਦਿਨ ਦਿਹਾੜੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਲੀਜੈਂਡ ਗਾਇਕ ਜਿਸ ਨੂੰ ਕਥਿਤ ਤੌਰ 'ਤੇ ਅੱਠ ਤੋਂ ਵੱਧ ਗੋਲੀਆਂ ਲੱਗੀਆਂ ਸਨ, ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
View this post on Instagram