ਰਾਖੀ ਸਾਵੰਤ ਨੇ ਪਤੀ ਰਿਤੇਸ਼ ਤੋਂ ਅਲਗ ਹੋਣ ਦਾ ਕੀਤਾ ਐਲਾਨ, ਜਾਣੋ ਕੀ ਹੈ ਕਾਰਨ
ਬਾਲੀਵੁੱਡ ਦੀ ਆਈਟਮ ਗਰਲ ਦੇ ਨਾਂਅ ਤੋਂ ਮਸ਼ਹੂਰ ਰਾਖੀ ਸਾਵੰਤ ਆਏ ਦਿਨ ਕੁਝ ਨਾਂ ਕੁਝ ਅਜਿਹਾ ਕਰਦੀ ਹੈ, ਜਿਸ ਕਾਰਨ ਉਹ ਸੁਰਖੀਆਂ ਵਿੱਚ ਆ ਜਾਂਦੀ ਹੈ। ਹੁਣ ਰਾਖੀ ਨੇ ਆਪਣੇ ਵਿਆਹੁਤਾ ਜ਼ਿੰਦਗੀ ਬਾਰੇ ਵੱਡਾ ਖੁਲਾਸਾ ਕੀਤਾ ਹੈ। ਦਰਅਸਲ ਰਾਖੀ ਨੇ ਆਪਣੇ ਬਿੱਗ ਬੌਸ ਤੋਂ ਬਾਹਰ ਆਉਣ ਮਗਰੋਂ ਆਪਣੇ ਪਤੀ ਰਿਤੇਸ਼ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਪਹਿਲਾਂ ਜਦੋਂ ਰਾਖੀ ਸਾਵੰਤ ਦਾ ਵਿਆਹ ਹੋਇਆ ਤਾਂ ਬੇਸ਼ੱਕ ਉਸ ਨੇ ਆਪਣੇ ਪਤੀ ਰਿਤੇਸ਼ ਨਾਲ ਲੋਕਾਂ ਨਾਲ ਨਹੀਂ ਮਿਲਵਾਇਆ। ਬਿੱਗ ਬੌਸ 15 ਵਿੱਚ ਰਾਖੀ ਸਾਵੰਤ ਦੇ ਨਾਲ ਉਸ ਦੇ ਪਤੀ ਰਿਤੇਸ਼ ਵੀ ਆਏ ਸਨ। ਇਸ ਦੌਰਾਨ ਰਾਖੀ ਨੇ ਰਿਤੇਸ਼ ਨੂੰ ਦੁਨੀਆ ਨਾਲ ਮਿਲਵਾਇਆ। ਇਸ ਦੇ ਨਾਲ ਹੀ ਹੁਣ ਰਾਖੀ ਸਾਵੰਤ ਨੇ ਆਪਣੇ ਪਤੀ ਰਿਤੇਸ਼ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ।
Image Source: Instagram
ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਇੱਕ ਲੰਮਾ-ਚੌੜਾ ਨੋਟ ਸ਼ੇਅਰ ਕਰਕੇ ਲੋਕਾਂ ਨੂੰ ਆਪਣੇ ਅਤੇ ਰਿਤੇਸ਼ ਦੇ ਵੱਖ ਹੋਣ ਦੀ ਜਾਣਕਾਰੀ ਦਿੱਤੀ ਹੈ।ਇਸ ਪੋਸਟ 'ਚ ਰਾਖੀ ਨੇ ਦੱਸਿਆ ਹੈ ਕਿ ਦੋਹਾਂ ਨੇ ਆਪਣੇ ਵਿਚਾਲੇ ਦੀਆਂ ਪਰੇਸ਼ਾਨੀਆਂ ਨੂੰ ਖ਼ਤਮ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਹੈ, ਪਰ ਦੋਵੇਂ ਅਜਿਹਾ ਕਰਨ 'ਚ ਕਾਮਯਾਬ ਨਹੀਂ ਹੋ ਸਕੇ ਅਤੇ ਇਸੇ ਕਾਰਨ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ।
Image Source: Instagram
ਰਾਖੀ ਨੇ ਆਪਣੀ ਪੋਸਟ 'ਚ ਲਿਖਿਆ, " ਸਾਰੇ ਫੈਨਜ਼ ਅਤੇ ਮੇਰੇ ਪਿਆਰੇ ਦੋਸਤੋਂ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮੈਂ ਅਤੇ ਰਿਤੇਸ਼ ਇਕ-ਦੂਜੇ ਤੋਂ ਵੱਖ ਹੋ ਗਏ ਹਾਂ। 'ਬਿੱਗ ਬੌਸ' ਤੋਂ ਬਾਅਦ ਬਹੁਤ ਕੁਝ ਹੋਇਆ ਅਤੇ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਜੋ ਮੇਰੇ ਵੱਸ ਤੋਂ ਬਾਹਰ ਸਨ। ਅਸੀਂ ਬਹੁਤ ਕੋਸ਼ਿਸ਼ ਕੀਤੀ, ਪਰ ਅੰਤ ਵਿੱਚ ਅਸੀਂ ਆਪਣੀ ਜ਼ਿੰਦਗੀ ਅਲੱਗ-ਸਾਰੇ ਪ੍ਰਸ਼ੰਸਕ ਅਤੇ ਮੇਰੇ ਪਿਆਰੇ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮੈਂ ਅਤੇ ਰਿਤੇਸ਼ ਇਕ-ਦੂਜੇ ਤੋਂ ਵੱਖ ਹੋ ਗਏ ਹਾਂ। 'ਬਿੱਗ ਬੌਸ' ਤੋਂ ਬਾਅਦ ਬਹੁਤ ਕੁਝ ਹੋਇਆ ਅਤੇ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਜੋ ਮੇਰੇ ਵੱਸ ਤੋਂ ਬਾਹਰ ਸਨ। ਅਸੀਂ ਬਹੁਤ ਕੋਸ਼ਿਸ਼ ਕੀਤੀ, ਪਰ ਅੰਤ ਵਿੱਚ ਅਸੀਂ ਆਪਣੀ ਜ਼ਿੰਦਗੀ ਅਲੱਗ-ਥਲੱਗ ਬਿਤਾਉਣ ਦਾ ਫੈਸਲਾ ਕੀਤਾ ਹੈ। "
ਹੋਰ ਪੜ੍ਹੋ : ਮੌਨੀ ਰਾਏ ਨੇ ਹਨੀਮੂਨ ਦੀਆਂ ਅਣਦੇਖੀ ਤਸਵੀਰਾਂ ਕੀਤੀਆਂ , ਮਹਿੰਦੀ ਵਾਲੇ ਹੱਥਾ ਨੂੰ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ
ਰਾਖੀ ਨੇ ਅੱਗੇ ਲਿਖਿਆ, 'ਮੈਂ ਬਹੁਤ ਦੁਖੀ ਹਾਂ ਕਿ ਇਹ ਸਭ ਵੈਲੇਨਟਾਈਨ ਡੇ ਤੋਂ ਇੱਕ ਦਿਨ ਪਹਿਲਾਂ ਹੋਇਆ,ਪਰ ਫੈਸਲਾ ਤਾਂ ਲੈਣਾ ਹੀ ਸੀ। ਉਮੀਦ ਹੈ ਕਿ ਰਿਤੇਸ਼ ਨਾਲ ਸਭ ਠੀਕ ਹੈ। ਫਿਲਹਾਲ ਮੈਨੂੰ ਆਪਣੇ ਕੰਮ 'ਤੇ ਫੋਕਸ ਕਰਨਾ ਹੈ ਅਤੇ ਖ਼ੁਦ ਨੂੰ ਖੁਸ਼ ਅਤੇ ਸਿਹਤਮੰਦ ਰੱਖਣਾ ਹੈ। ਮੈਨੂੰ ਸਮਝਣ ਅਤੇ ਸਮਰਥਨ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਰਾਖੀ ਸਾਵੰਤ।
ਰਾਖੀ ਸਾਵੰਤ ਦੀ ਇਸ ਪੋਸਟ 'ਤੇ ਕਈ ਸੋਸ਼ਲ ਮੀਡੀਆ ਯੂਜ਼ਰਸ ਵੀ ਆਪਣੀ ਪ੍ਰਤੀਕਿਰੀਆ ਦੇ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਰਾਖੀ ਸਾਵੰਤ ਅਤੇ ਰਿਤੇਸ਼ 'ਬਿੱਗ ਬੌਸ 15' ਕਾਰਨ ਇਕੱਠੇ ਆਏ ਹਨ ਅਤੇ ਇਸੇ ਕਾਰਨ ਹੁਣ ਦੋਵੇਂ ਵੱਖ ਹੋ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਟਿੱਪਣੀਆਂ ਕੀਤੀਆਂ ਅਤੇ ਲਿਖਿਆ ਕਿ ਡਰਾਮਾ ਖ਼ਤਮ ਹੋ ਗਿਆ ਹੈ। ਇੱਕ ਯੂਜ਼ਰ ਨੇ ਲਿਖਿਆ, ‘ਯੇ ਤੋ ਹੋਨਾ ਹੀ ਥਾ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਸਾਨੂੰ ਇਹ ਸਭ ਪਹਿਲਾਂ ਹੀ ਪਤਾ ਸੀ। ਇਹ ਪਹਿਲਾਂ ਤੋਂ ਤੈਅ ਸੀ।
View this post on Instagram