ਰਾਖੀ ਸਾਵੰਤ ਨੇ ਵੀ ਰੱਖਿਆ ਆਪਣੇ ਬੁਆਏਫ੍ਰੈਂਡ ਆਦਿਲ ਦੇ ਲਈ ਕਰਵਾ ਚੌਥ ਦਾ ਵਰਤ, ਹੱਥਾਂ ‘ਤੇ ਲਗਵਾਈ ਆਦਿਲ ਦੇ ਨਾਮ ਦੀ ਮਹਿੰਦੀ
Rakhi Sawant also keeping fast on Karva Chauth:ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਇੱਕ ਵੱਖਰੇ ਰੰਗ ਵਿੱਚ ਨਜ਼ਰ ਆਈ। ਜੀ ਹਾਂ ਰਾਖੀ ਸਾਵੰਤ ਜੋ ਕਿ ਪੂਰੀ ਤਰ੍ਹਾਂ ਬੁਆਏਫ੍ਰੈਂਡ ਆਦਿਲ ਦੁਰਾਨੀ ਦੇ ਪਿਆਰ ਡੁੱਬੀ ਹੋਈ ਹੈ। ਸੋਸ਼ਲ ਮੀਡੀਆ ਉੱਤੇ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਰੋਜ਼ਾਨਾ ਹੀ ਰਾਖੀ ਤੇ ਆਦਿਲ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਰਵਾ ਚੌਥ ਮੌਕੇ ਰਾਖੀ ਸਾਵੰਤ ਦਾ ਕੋਈ ਵੀਡੀਓ ਨਾ ਆਵੇ ਇਹ ਤਾਂ ਹੋ ਹੀ ਨਹੀਂ ਸਕਦਾ ਹੈ। ਸੋਸ਼ਲ ਮੀਡੀਆ ਉੱਤੇ ਰਾਖੀ ਦਾ ਇੱਕ ਨਵਾਂ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
image source instagram
ਇਸ ਵਾਇਰਲ ਹੋ ਰਹੀਆਂ ਤਸੀਵਰਾਂ ਤੇ ਵੀਡੀਓਜ਼ ‘ਚ ਰਾਖੀ ਸਾਵੰਤ ਆਫ ਵ੍ਹਾਈਟ ਰੰਗ ਦੇ ਸੂਟ ‘ਚ ਸੰਸਕਾਰੀ ਰੂਪ ‘ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਹੱਥਾਂ ਉੱਤੇ ਆਦਿਲ ਦੇ ਨਾਮ ਦੀ ਮਹਿੰਦੀ ਵੀ ਲਗਵਾਈ ਹੋਈ ਹੈ। ਰਾਖੀ ਨੇ ਆਪਣੇ ਮਹਿੰਦੀ ਵਾਲੇ ਹੱਥਾਂ ਦੇ ਨਾਲ ਕੁਝ ਪੋਜ਼ ਵੀ ਦਿੱਤੇ। ਰਾਖੀ ਨੇ ਕਿਹਾ ਕਿ ਉਹ ਪਹਿਲੀ ਵਾਰ ਵਰਤ ਰੱਖ ਰਹੀ ਹੈ,ਕਿਉਂਕਿ ਇਹ ਤਿਉਹਾਰ ਪਿਆਰ ਦਾ ਪ੍ਰਤੀਕ ਹੈ।
ਦੱਸ ਦਈਏ ਰਾਖੀ ਸਾਵੰਤ ਜੋ ਕਿ ਆਪਣੇ ਪ੍ਰੋਜੈਕਟ ਕਰਕੇ ਲੰਡਨ ਜਾ ਰਹੀ ਸੀ, ਤੇ ਆਦਿਲ ਉਸ ਨੂੰ ਏਅਰਪੋਰਟ ਉੱਤੇ ਛੱਡਣ ਆਇਆ ਸੀ।
image source instagram
ਦੱਸ ਦਈਏ ਹਾਲ ਹੀ ‘ਚ ਇਹ ਜੋੜੀ ‘ਤੂੰ ਮੇਰੇ ਦਿਲ ਮੇ ਰਹਿਣੇ ਕੇ ਲਾਈਕ ਨਹੀਂ’ ਟਾਈਟਲ ਹੇਠ ਰਿਲੀਜ਼ ਹੋਏ ਗੀਤ ‘ਚ ਵੀ ਨਜ਼ਰ ਆਈ ਸੀ। ਸੋਸ਼ਲ ਮੀਡੀਆ ਉੱਤੇ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।
image source instagram
View this post on Instagram