ਰਾਜਵੀਰ ਜਵੰਦਾ ਤੇ ਉਹਨਾ ਦੇ ਦੋਸਤ ਦੀ ਇਹ ਜੁਗਲਬੰਦੀ ਹੈ ਬੜੀ ਹੀ ਸ਼ਾਨਦਾਰ

Reported by: PTC Punjabi Desk | Edited by: Rajan Sharma  |  August 13th 2018 06:57 AM |  Updated: August 13th 2018 06:57 AM

ਰਾਜਵੀਰ ਜਵੰਦਾ ਤੇ ਉਹਨਾ ਦੇ ਦੋਸਤ ਦੀ ਇਹ ਜੁਗਲਬੰਦੀ ਹੈ ਬੜੀ ਹੀ ਸ਼ਾਨਦਾਰ

ਪੰਜਾਬੀ ਗੱਬਰੂ ਰਾਜਵੀਰ ਜਵੰਦਾ rajvir jawanda ਆਪਣੀ ਸੋਹਣੀ ਪਟਿਆਲਾ ਸ਼ਾਹੀ ਪੱਗ ਲਈ ਤਾਂ ਮਸ਼ਹੂਰ ਹੈ ਹੀ ਨਾਲ ਹੀ ਨਾਲ ਅੱਜ ਕੱਲ ਉਹਨਾਂ ਦੇ ਹਰ ਗੀਤ ਵਿੱਚ ਵੱਖਰੇ ਸਵੈਗ ਵਾਲੇ ਕੱਪੜੇ ਵੀ ਦੇਖਣ ਵਾਲੇ ਹੁੰਦੇ ਹਨ| ਰਾਜਵੀਰ ਇੱਕ ਪੁਲਿਸ ਫੈਮਿਲੀ ਨਾਲ ਰਿਸ਼ਤਾ ਰੱਖਦੇ ਹਨ ਅਤੇ ਬੜੇ ਹੀ ਅਨੁਸ਼ਾਸਨ ਪ੍ਰਿਆ ਵਿਅਕਤੀ ਹਨ| ਬਾਕੀ ਕਲਾਕਾਰਾਂ ਵਾਂਗ ਸੋਸ਼ਲ ਮੀਡਿਆ ਤੇ ਫੈਨਸ ਲਈ ਕੁਝ ਨਾ ਕੁਝ ਸਾਂਝਾ ਕਰਦੇ ਰਹਿਣਾ ਉਹਨਾਂ ਨੂੰ ਬੇਹੱਦ ਪਸੰਦ ਹੈ| ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਆਪਣੀ ਇੱਕ ਪੁਰਾਣੀ ਵੀਡੀਓ ਸਾਂਝਾ ਕੀਤੀ ਹੈ ਅਤੇ ਨਾਲ ਲਿਖਿਆ ਹੈ ਕੀ "Aah patialashahipagg wale mundyan ne share kitti aa.Video purani aa.Thanks veere" ਵੀਡੀਓ ਵਿੱਚ ਜਿੱਥੇ ਇੱਕ ਪਾਸੇ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਤੂੰਬੀ ਵਜ੍ਹਾ ਰਹੇ ਹਨ ਓਥੇ ਹੀ ਦੂੱਜੇ ਪਾਸੇ ਉਹਨਾਂ ਦਾ ਸਾਥੀ ਅਲਗੋਜ਼ੇ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਪੇਸ਼ ਕਰ ਰਿਹਾ ਹੈ| ਦੋਵਾਂ ਦੀ ਇਹ ਜੁਗਲਬੰਦੀ ਇੱਕ ਬੜਾ ਹੀ ਖੂਬਸੂਰਤ ਮਿਊਜ਼ਿਕ ਪੈਦਾ ਕਰ ਰਹੀ ਹੈ|

https://www.instagram.com/p/BmYGiNln3c5/?utm_source=ig_share_sheet&igshid=iu5nizybuf22

ਦੱਸ ਦੇਈਏ ਕੀ ਹਾਲ ਹੀ ਵਿੱਚ ਆਇਆ ਉਹਨਾਂ ਦਾ ਗੀਤ ਇੱਲਤਾਂ ਯੁ ਟਿਊਬ ਤੇ ਕਾਫੀ ਟਰੈਂਡ ਕਰ ਰਿਹਾ ਹੈ| ਇਸ ਗੀਤਾਂ ਵਿੱਚ ਇਕ ਖੱਟੀ ਮੀਠੀ ਲਵ ਸਟੋਰੀ ਦਿਖਾਈ ਗਈ ਹੈ ਜਿਸਦੇ ਬੋਲ ਕੁਝ ਇਸ ਤਰਾਂ ਹਨ “ਹੁਣ ਦੇਖੂੰਗੀ ਕਿਵੇਂ ਕਰੇਗਾ ਇਲਤਾਂ ਨਾਲ ਚੱਲੂਗੀ ਤੇਰੇ ਨਾਲ ਟਰੱਕ ਤੇ” ਗੀਤਾਂ ਦੇ ਬੇਹੱਦ ਖੂਬਸੂਰਤ ਬੋਲ ਗਿੱਲ ਰੋਂਟਾਂ ਵਲੋਂ ਲਿਖੇ ਗਏ ਹਨ ਅਤੇ ਓਥੇ ਹੀ ਇਸਦਾ ਮਿਊਜ਼ਿਕ punjabi music ਦਿੱਤਾ ਗਿਆ ਹੈ ਮਿਕ੍ਸ ਸਿੰਘ ਵਲੋਂ| ਵੀਡੀਓ ਨੂੰ ਮਸ਼ਹੂਰ ਡਾਇਰੈਕਟਰ ਸੁੱਖ ਸੰਘੇੜਾ ਵਲੋਂ ਡਾਇਰੈਕਟ ਕੀਤਾ ਗਿਆ ਹੈ| ਜਗਜੀਤਪਾਲ ਸਿੰਘ ਇਸ ਗੀਤਾਂ ਦੇ ਨਿਰਮਾਤਾ ਹਨ| ਫੈਨਸ ਵਲੋਂ ਹਮੇਸ਼ਾ ਤੋਂ ਹੀ ਰਾਜਵੀਰ ਜਵੰਦਾ rajvir jawanda ਦੇ ਗੀਤਾਂ ਨੂੰ ਬੇਹੱਦ ਪਿਆਰ ਮਿਲਿਆ ਹੈ ਉਮੀਦ ਹੈ ਬਾਕੀ ਗੀਤਾਂ ਦੀ ਤਰਾਂ ਉਹਨਾਂ ਦੇ ਇਸ ਗੀਤਾਂ ਨੂੰ ਵੀ ਉਹਨਾਂ ਨੂੰ ਪਿਆਰ ਮਿਲੇਗਾ ਅਤੇ ਪੂਰਿਆ ਧਮਾਲਾਂ ਪਾਊਗਾ|

rajvir jawanda


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network