ਮਿਸਟਰ ਪੰਜਾਬ 2018 'ਚ ਰੌਣਕਾਂ ਲਗਾਉਣਗੇ ਰਾਜਵੀਰ ਜਵੰਦਾ
ਪੀਟੀਸੀ ਪੰਜਾਬੀ ਦੇ ਰਿਏਲਿਟੀ ਸ਼ੋਅ 'ਮਿਸਟਰ ਪੰਜਾਬ 2018' 'ਚ ਰੌਣਕਾਂ ਲਗਾਉਣ ਲਈ ਆ ਰਹੇ ਨੇ ਰਾਜਵੀਰ ਜਵੰਦਾ ।ਪੰਜਾਬੀ ਗੱਭਰੂਆਂ ਦੇ ਇਸ ਸ਼ੋਅ 'ਚ ਸਤਾਰਾਂ ਨਵੰਬਰ ਨੂੰ ਮੋਹਾਲੀ ਦੇ ਫੇਸ ਅੱਠ ਸਥਿਤ ਦੁਸ਼ਹਿਰਾ ਗਰਾਊਂਡ 'ਚ ਰਾਜਵੀਰ ਜਵੰਦਾ ਵੀ ਪੰਜਾਬੀ ਗੱਭਰੂਆਂ ਨਾਲ ਰੌਣਕਾਂ ਲਗਾਉਣ ਪਹੁੰਚ ਰਹੇ ਨੇ । ਤੁਸੀਂ ਵੀ ਵੀਆਈਪੀ ਪਾਸ ਲੈਣਾ ਚਾਹੁੰਦੇ ਹੋ ਤਾਂ ਆਪਣੇ ਪਸੰਦੀਦਾ ਗੱਭਰੂ ਨੂੰ ਵੋਟ ਕਰਕੇ ਵੀਆਈਪੀ ਪਾਸ ਹਾਸਲ ਕਰ ਸਕਦੇ ਹੋ । ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ, ‘ਮਿਸਟਰ ਪੰਜਾਬ 2018’ ਆਪਣੇ ਅਖੀਰਲੇ ਪੜਾਅ ‘ਤੇ ਪਹੁੰਚ ਗਿਆ ਹੈ ਤੇ ਇਸ ਸ਼ੋਅ ਦਾ ਗਰੈਂਡ ਫਿਨਾਲੇ 17 ਨਵੰਬਰ ਨੂੰ ਹੋਣ ਜਾ ਰਿਹਾ ਹੈ । ਇਸ ਦੌਰਾਨ ਮੋਹਾਲੀ ਦੇ ਫੁੱਟਬਾਲ ਗਰਾਉਂਡ ਵਿੱਚ ਵੱਡਾ ਪ੍ਰੋਗਰਾਮ ਕਰਵਾਇਆ ਜਾਵੇਗਾ ।
ਹੋਰ ਵੇਖੋ : ‘ਮਿਸਟਰ ਪੰਜਾਬ 2018’ ਸ਼ੋਅ ਪਹੁੰਚਿਆ ਆਖਰੀ ਪੜਾਅ ‘ਤੇ, ਦੇਖੋ ਗਰੈਂਡ ਫਿਨਾਲੇ ਸਿਰਫ ਪੀਟੀਸੀ ਪੰਜਾਬੀ ‘ਤੇ
https://www.instagram.com/p/BqMrsknlmLs/
‘ਮਿਸਟਰ ਪੰਜਾਬ 2018’ ਨੂੰ ਲੈ ਕੇ ਕਰਵਾਏ ਜਾਣ ਵਾਲੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਪੰਜਾਬ ਦੇ ਨੰਬਰ 1 ਪੰਜਾਬੀ ਚੈਨਲ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ ।ਸਤੰਬਰ ਮਹੀਨੇ ਵਿੱਚ ਸ਼ੁਰੂ ਹੋਏ ਇਸ ਪ੍ਰੋਗਾਰਮ ਨੂੰ ਲੋਕਾਂ ਦਾ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਇਸ ਸ਼ੋਅ ਨੂੰ ਬੜੀ ਹੀ ਰੀਝ ਨਾਲ ਦੇਖਦੇ ਹਨ । ਇਸ ਸ਼ੋਅ ਦਾ ਹਿੱਸਾ ਬਣਨ ਲਈ ਹਜ਼ਾਰਾਂ ਨੌਜਵਾਨਾਂ ਨੇ ਅਡੀਸ਼ਨ ਦਿੱਤਾ ਸੀ ।ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਵਿੱਚ ਅਡੀਸ਼ਨ ਰੱਖੇ ਗਏ ਸਨ । ਵਿੰਦੂ ਦਾਰਾ ਸਿੰਘ, ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਵਰਗੇ ਜੱਜਾਂ ਦੀ ਹਰ ਤਰ੍ਹਾਂ ਦੀ ਕਸੋਟੀ ‘ਤੇ ਖਰੇ ਉਤਰਕੇ 10 ਗੱਭਰੂ ਇਸ ਸ਼ੋਅ ਦੇ ਫਾਈਨਲ ਰਾਉਂਡ ਵਿੱਚ ਪਹੁੰਚੇ ਹਨ ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਕਿ ‘ਮਿਸਟਰ ਪੰਜਾਬ 2018’ ਦੇ ਫਾਈਨਲ ਰਾਉਂਡ ਵਿੱਚ ਕੀ ਹੁੰਦਾ ਹੈ ਤੇ ਕੌਣ ਬਣਦਾ ਹੈ ਮਿਸਟਰ ਪੰਜਾਬ ਤਾਂ ਪਹੁੰਚੋ ਫੁੱਟਬਾਲ ਗਰਾਉਂਡ ਨੇੜੇ ਦੁਸਹਿਰਾ ਗਰਾਉਂਡ ਮੋਹਾਲੀ ।