ਰਾਜਵੀਰ ਜਵੰਦਾ ਕਿਸ ਨੂੰ ਰਾਣੀ ਵਿਕਟੋਰੀਆ ਬਣਾ ਕੇ ਰੱਖਣ ਦੀ ਗੱਲ ਕਰ ਰਹੇ ਨੇ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  December 13th 2018 02:48 PM |  Updated: December 13th 2018 02:57 PM

ਰਾਜਵੀਰ ਜਵੰਦਾ ਕਿਸ ਨੂੰ ਰਾਣੀ ਵਿਕਟੋਰੀਆ ਬਣਾ ਕੇ ਰੱਖਣ ਦੀ ਗੱਲ ਕਰ ਰਹੇ ਨੇ, ਦੇਖੋ ਵੀਡੀਓ

ਰਾਜਵੀਰ ਜਵੰਦਾ ਜਿਹਨਾਂ ਨੇ ਪੰਜਾਬੀ ਇੰਡਸਟਰੀ ‘ਚ ਅਪਣੀ ਬੁਲੰਦ ਆਵਾਜ਼ ਨਾਲ ਵੱਖਰੀ ਪਹਿਚਾਣ ਬਣਾਈ ਹੈ। ਸੋਹਣੇ ਸੁਨੱਖੇ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਅਜਿਹੇ ਗੱਭਰੂ ਨੇ ਜਿਹਨਾਂ ਦੀ ਸਰਦਾਰੀ ਵਾਲੀ ਲੁੱਕ ਨੂੰ ਦੇਖਕੇ ਮੁਟਿਆਰਾਂ ਦਾ ਦਿਲ ਬਾਗੋ ਬਾਗ ਹੋ ਜਾਂਦਾ ਹੈ। ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਥੋੜੇ ਜੇ ਸਮੇਂ ‘ਚ ਬਹੁਤ ਵਧੀਆ ਗੀਤ ਦੇ ਚੁੱਕੇ ਹਨ। ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ ਤੇ ਇਸ ਵਾਰ ਉਹਨਾਂ ਨੇ ਅਪਣੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ ਤੇ ਲਿਖਿਆ ਹੈ ਕਿ ਇਹ ਗੀਤ 14 ਦਸੰਬਰ ਨੂੰ ਸਰੋਤਿਆਂ ਦੇ ਰੂਬਰੂ ਹੋਵੇਗਾ। ਇਸ ਸੌਂਗ ਦਾ ਨਾਂ ‘ਅਮਰੀਕਾ vs ਕੋਰੀਆ’ ਹੈ ਤੇ ਇਸ 'ਚ ਉਹਨਾਂ ਦਾ ਸਾਥ ਗੁਰਲੇਜ ਅਖਤਰ ਨੇ ਦਿੱਤਾ ਹੈ। ਇਹ ਗਾਣਾ ਰਾਜਵੀਰ ਜਵੰਦਾ ਨੇ ਕਿਸੇ ਹੋਰ ਲਈ ਨਹੀਂ ਸਗੋ ਨਵੀਂ ਆਉਣ ਵਾਲੀ ਪੰਜਾਬੀ ਮੂਵੀ ‘ਕਾਕਾ ਜੀ’ ਲਈ ਗਾਇਆ ਹੈ।

https://www.instagram.com/p/BrRVOLfF1Qf/

ਦੱਸ ਦਈਏ ਕਿ ਕਾਕਾ ਜੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਤੇ ਇਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ‘ਚ ਮੁੱਖ ਭੂਮਿਕਾ ‘ਚ ਦੇਵ ਖਰੋੜ ਨਾਇਕਾ ਅਰੁਸ਼ੀ ਸ਼ਰਮਾ ਦੇ ਨਾਲ ਨਜ਼ਰ ਆਉਣਗੇ। ਇਹ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ। ਫਿਲਮ ਦਾ ਟ੍ਰੇਲਰ ਬੇਹੱਦ ਦਿਲਚਸਪ ਹੈ ਤੇ ਫਿਲਮ ਅਗਲੇ ਸਾਲ 18 ਜਨਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਰਵਨੀਤ ਕੌਰ ਚਾਹਲ ਨੇ ਅਤੇ ਰਾਜੇਸ਼ ਕੁਮਾਰ ਨੇ। ਜਦਕਿ ਮਨਦੀਪ ਬੈਨੀਪਾਲ ਨੇ ਡਾਇਰੈਕਟ ਕੀਤਾ ਹੈ। ਫਿਲਮ ‘ਚ ਦੇਵ ਖਰੋੜ ਤੇ ਅਰੁਸ਼ੀ ਸ਼ਰਮਾ ਤੋਂ ਇਲਾਵਾ ਅਨੀਤਾ ਮੀਤ ,ਗੁਰਮੀਤ ਸੱਜਣ ,ਜਗਜੀਤ ਸੰਧੂ ,ਲੱਕੀ ਧਾਲੀਵਾਲ ਸਣੇ ਹੋਰ ਕਈ ਅਦਾਕਾਰ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣਗੇ।

ਹੋਰ ਪੜ੍ਹੋ: ਦੀਨ ਦੁਖੀਆਂ ਦੇ ਮਸੀਹਾ ਨੇ ਬੱਬੂ ਮਾਨ ,ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਆਉਂਦੇ ਨੇ ਅੱਗੇ ,ਵੇਖੋ ਵੀਡਿਓ

ਸਰਦਾਰੀ , ਮੁੱਛਾਂ ਕੁੰਡੀਆਂ , ਪਟਿਆਲਾ ਸਾਹੀ ਪੱਗ, ਲੈਂਡਲੋਰਡ ਜੱਟ, ਕੰਗਣੀ ਅਤੇ ਮੇਰਾ ਦਿਲ ਆਦਿ ਗੀਤਾਂ ਨੂੰ ਰਾਜਵੀਰ ਜਵੰਦਾ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ ਤੇ ਉਹਨਾਂ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਿਆਰ ਮਿਲਦਾ ਹੈ ਤੇ ਇਹ ਆਸ ਕਰਦੇ ਹਾਂ ਕਿ ‘ਅਮਰੀਕਾ vs ਕੋਰੀਆ’ ਗੀਤ ਨੂੰ ਵੀ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲੇ।

https://www.instagram.com/p/BrSWpcPlt9F/


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network