ਰਾਜਵੀਰ ਜਵੰਦਾ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ ਕਿਹਾ- ‘ਕੋਸ਼ਿਸ਼ ਕਰਾਂਗਾ ਤੁਹਾਡੇ ਸੁਫ਼ਨਿਆਂ ਨੂੰ ਪੂਰਾ ਕਰ ਸਕਾਂ’
ਕੋਈ ਵੀ ਇਨਸਾਨ ਜਿੰਨਾ ਮਰਜ਼ੀ ਵੱਡੀ ਸਖ਼ਸ਼ੀਅਤ ਬਣ ਜਾਏ ਪਰ ਉਹ ਆਪਣੇ ਮਾਪਿਆਂ ਦੇ ਲਈ ਹਮੇਸ਼ਾ ਬੱਚਾ ਹੀ ਰਹਿੰਦਾ ਹੈ। ਇਸ ਲਈ ਹਰ ਇਨਸਾਨ ਲਈ ਉਸਦੇ ਮਾਪੇ ਰੱਬ ਹੀ ਹੁੰਦੇ ਨੇ। ਪਰ ਉਸ ਸਮੇਂ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਜਦੋਂ ਮਾਂ-ਬਾਪੂ 'ਚੋਂ ਕੋਈ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਵੇ। ਜੀ ਹਾਂ ਅਜਿਹੇ ਹੀ ਦੁੱਖ 'ਚ ਲੰਘ ਰਹੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ (Rajvir Jawanda) । ਦੋ ਦਿਨ ਪਹਿਲਾ ਹੀ ਉਨ੍ਹਾਂ ਦੇ ਪਿਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਆਖ ਗਏ ਨੇ।
image source- instagram
ਹੋਰ ਪੜ੍ਹੋ : ਕਰਤਾਰ ਚੀਮਾ ਦੀ ਫ਼ਿਲਮ ‘ਥਾਣਾ ਸਦਰ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ
image source- instagram
ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਇਸ ਸਮੇਂ ਬਹੁਤ ਹੀ ਵੱਡੇ ਦੁੱਖ 'ਚੋਂ ਲੰਘ ਰਹੇ ਨੇ। ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਗਾਇਕ ਰਾਜਵੀਰ ਜਵੰਦਾ ਨੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ – ‘ਪਿਉ ਪੁੱਤ ਦਾ ਰਿਸ਼ਤਾ ਬੜਾ ਅਹਿਮ ਹੁੰਦਾ । ਸਿਰਫ਼ ਪਿਉ ਹੀ ਹੁੰਦਾ ਜਿਹੜਾ ਹਾਰਕੇ ਵੀ ਖੁਸ਼ੀ ਮਹਿਸੂਸ ਕਰਦਾ ਜਦੋਂ ਉਸਦਾ ਪੁੱਤ ਉਸਤੋਂ ਜਿੱਤ ਜਾਂਦਾ । ਮੇਰੇ ਪਿਤਾ ਸ. ਕਰਮ ਸਿੰਘ ਜਵੰਦਾ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ । ਆਪ ਲੱਖਾਂ ਔਕੜਾਂ ਝੱਲਕੇ ਸਾਨੂੰ ਬੜੀ ਸ਼ਾਨਦਾਰ ਜ਼ਿੰਦਗੀ ਦੇ ਕੇ ਗਏ । ਕੋਸ਼ਿਸ਼ ਕਰਾਂਗਾ ਤੁਹਾਡੇ ਸੁਪਨਿਆਂ ਨੂੰ ਪੂਰਾ ਕਰ ਸਕਾ ... miss u dad’ । ਇਸ ਮੁਸ਼ਕਿਲ ਘੜੀ ‘ਚ ਬੰਟੀ ਬੈਂਸ, ਅਦਾਕਾਰਾ ਗੁਲਪਨਾਗ, ਰੇਸ਼ਮ ਸਿੰਘ ਅਨਮੋਲ, ਸ਼ੈਰੀ ਮਾਨ, ਐਮੀ ਵਿਰਕ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਗਾਇਕ ਰਾਜਵੀਰ ਜਵੰਦਾ ਨੂੰ ਹੌਸਲਾ ਦਿੰਦੇ ਹੋਏ ਦੁੱਖ ਜਤਾਇਆ ਹੈ ।
image source- instagram
ਦੱਸ ਦਈਏ ਰਾਜਵੀਰ ਜਵੰਦਾ ਜੋ ਕਿ 14 ਅਗਸਤ ਨੂੰ ਦਿੱਲੀ ਕਿਸਾਨੀ ਸੰਘਰਸ਼ ‘ਚ ਸ਼ਿਰਕਤ ਕਰਨ ਗਏ ਸੀ। ਜਦੋਂ ਉਹ ਸਟੇਜ ਉੱਤੇ ਕਿਸਾਨੀ ਗੀਤਾਂ ਦੇ ਨਾਲ ਲੋਕਾਂ ‘ਚ ਜੋਸ਼ ਭਰ ਰਹੇ ਸੀ ਅਤੇ ਕਿਸਾਨੀ ਸੰਘਰਸ਼ ਨੂੰ ਆਪਣੇ ਸਮਰਥਨ ਦੇ ਰਹੇ ਸੀ । ਤਾਂ ਉਨ੍ਹਾਂ ਨੂੰ ਫੋਨ ਆਇਆ ਤੇ ਪਤਾ ਚੱਲਿਆ ਕਿ ਉਨ੍ਹਾਂ ਦੇ ਪਿਤਾ ਇਸ ਦੁਨੀਆ ਤੋਂ ਅਕਾਲ ਚਲਾਣ ਕਰ ਗਏ ਨੇ। ਪਰ ਉਨ੍ਹਾਂ ਨੇ ਹਿੰਮਤ ਦੇ ਨਾਲ ਕਿਸਾਨਾਂ ਸੰਘਰਸ਼ ‘ਚ ਲੱਗੀ ਸੇਵਾ ਪੂਰੀ ਕੀਤੀ ਤੇ ਫਿਰ ਘਰ ਵੱਲੋਂ ਨੂੰ ਨਿਕਲੇ। ਦੱਸ ਦੇਈਏ ਰਾਜਵੀਰ ਜਵੰਦਾ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਨੇ।