ਰਾਜਵੀਰ ਜਵੰਦਾ ਤੇ ਸਾਨਵੀ ਧੀਮਾਨ ਦੀ ਫ਼ਿਲਮ ਯਮਲਾ ਦਾ ਸ਼ੂਟ ਹੋਇਆ ਸ਼ੁਰੂ, ਦੇਖੋ ਤਸਵੀਰਾਂ
ਰਾਜਵੀਰ ਜਵੰਦਾ ਜਿਹੜੇ ਬੈਕ-ਟੂ-ਬੈਕ ਪੰਜਾਬੀ ਫ਼ਿਲਮਾਂ ਦੇ ਪ੍ਰੋਜੈਕਟਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਮਿੰਦੋ ਤਸੀਲਦਾਰਨੀ ਫ਼ਿਲਮ ਦਾ ਸ਼ੂਟ ਪੂਰਾ ਹੋ ਚੁੱਕਿਆ ਹੈ। ਜਿਸ ‘ਚ ਰਾਜਵੀਰ ਜਵੰਦਾ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਰਾਜਵੀਰ ਜਵੰਦਾ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਖੁਸ਼ਖਬਰੀ ਦਿੱਤੀ ਹੈ। ਰਾਜਵੀਰ ਜਵੰਦਾ ਜਿਹੜੇ ਆਪਣੀ ਅਗਲੀ ਫ਼ਿਲਮ ਯਮਲਾ ਦੀ ਸ਼ੂਟਿੰਗ ‘ਚ ਬਿਜ਼ੀ ਹੋ ਗਏ ਹਨ।
ਹੋਰ ਵੇਖੋ:ਪਰਮੀਸ਼ ਵਰਮਾ ਨੇ ਕੀਤਾ ਦੋਸਤਾਂ ਦੇ ਨਾਲ ਹਾਸਾ ਠੱਠਾ, ਵੀਡੀਓ ਹੋਈ ਵਾਇਰਲ
ਰਾਜਵੀਰ ‘ਚ ਤੇ ਸਾਨਵੀ ਧੀਮਾਨ ਦੀਆਂ ਸ਼ੂਟ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਫ਼ਿਲਮ ਦਾ ਸ਼ੂਟ ਅੰਮ੍ਰਿਤਸਰ ‘ਚ ਚੱਲ ਰਿਹਾ ਹੈ। ਯਮਲਾ ਫ਼ਿਲਮ ‘ਚ ਰਾਜਵੀਰ ਜਵੰਦਾ ਅਤੇ ਸਾਨਵੀ ਧੀਮਾਨ ਦੀ ਜੁਗਲਬੰਦੀ ਦੇਖਣ ਨੂੰ ਮਿਲੇਗੀ। ਰਾਜਵੀਰ ਜਵੰਦਾ ਅਤੇ ਸਾਨਵੀ ਧੀਮਾਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਨਵਨੀਤ ਢਿੱਲੋਂ ਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। ਯਮਲਾ ਫ਼ਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ। ਯਮਲਾ ਫ਼ਿਲਮ ਨੂੰ ਗੋਲਡਨ ਬ੍ਰਿਜ਼ ਫ਼ਿਲਮ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।
ਜੇ ਗੱਲ ਕਰੀਏ ਰਾਜਵੀਰ ਜਵੰਦਾ ਦੇ ਵਰਕ ਫਰੰਟ ਦੀ ਤਾਂ ਉਹ ‘ਜਿੰਦ ਜਾਨ’ ਅਤੇ ਮਿੰਦੋ ਤਸੀਲਦਾਰਨੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਨਜ਼ਰ ਆਉਣਗੇ। ਮਿੰਦੋ ਤਸੀਲਦਾਰਨੀ ਫ਼ਿਲਮ ਜਿਹੜੀ ਕੇ 28 ਜੂਨ ਨੂੰ ਸਰੋਤਿਆਂ ਦੇ ਰੁਬਰੂ ਹੋਵੇਗੀ।